ਜੇਐੱਨਐੱਨ, ਨਵੀਂ ਦਿੱਲੀ : Apple ਨੇ ਭਾਰਤ 'ਚ iPad Air ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਭਾਰਤ 'ਚ ਇਸ ਨੂੰ 54,900 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਇਹ ਟੈਬਲੇਟ ਦੇ Wi-Fi ਵੇਰੀਐਂਟ ਦੀ ਕੀਮਤ ਹੈ। ਨਾਲ ਹੀ Wi-Fi+Cellular ਵੇਰੀਐਂਟ ਭਾਰਤ 'ਚ 66,900 ਰੁਪਏ 'ਚ ਆਵੇਗਾ। iPad Air ਨੂੰ 5 ਕਲਰ ਆਪਸ਼ਨ ਸਿਲਵਰ, ਗ੍ਰੇਅ, ਗੋਲਡ, ਗ੍ਰੀਨ, ਬਲੂ 'ਚ ਪੇਸ਼ ਕੀਤਾ ਗਿਆ ਹੈ। ਟੈਬ ਨੂੰ ਦੋ ਮਾਡਲ Wi-Fi ਤੇ Wi-Fi+Cellular ਮਾਡਲ ਤੇ ਦੋ ਸਟੋਰੇਜ ਵੇਰੀਐਂਟ 64 ਜੀਬੀ ਤੇ 256 ਜੀਬੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਦਅਵਾ ਕੀਤਾ ਹੈ ਕਿ iPad Air ਦੇ LTE ਵੇਰੀਐਂਟ ਨੂੰ ਵੀ ਵਿਕਰੀ ਲਈ ਉਪਲਬਧ ਕਰਵਾਇਆ ਜਾਵੇਗਾ।

ਉਪਲਬਧਤਾ

iPad Air ਟੈਬ ਅਗਲੇ ਮਹੀਨੇ ਤੋਂ ਵਿਕਰੀ ਲਈ ਉਪਲਬਧ ਹੋਵੇਗਾ। ਜੇ ਅਸੈਸਰੀਜ਼ ਦੀ ਗੱਲ ਕਰੀਏ ਤਾਂ iPad Air ਦੇ ਨਾਲ ਲੇਟੈਸਟ Apple Pencil ਦੀ ਸਪੋਰਟ ਦਿੱਤੀ ਜਾਵੇਗੀ, ਜੋ ਮੈਗਨੈਟਿਕ ਤਕੀਰੇ ਨਾਲ ਟੈਬ ਨਾਲ ਅਟੈਚ ਰਹੇਗੀ। ਗਾਹਕਾਂ ਨੂੰ Magic keyboard ਤੇ Apple pencil ਲਈ ਵੱਖ ਤੋਂ 299 ਡਾਲਰ ਦੇਣਾ ਪਵੇਗਾ।

ਸਪੈਸੀਫਿਕੇਸ਼ਨਜ਼

Apple ਦੇ ਨਵੇਂ 8th ਜਨਰੇਸ਼ਨ Apple iPad ਨੂੰ ਕੰਪਨੀ ਦੀ ਖ਼ਾਸ Apple ਪੈਂਸਲ ਤੇ 10.9 ਇੰਚ ਲਿਕਵਿਡ ਡਿਸਪਲੇਅ ਦੇ ਨਾਲ ਆਵੇਗਾ। ਇਹ ਪੂਰੀ ਤਰ੍ਹਾਂ ਨਾਲ ਲੈਮਿਨੇਟੇਡ ਦੇ ਨਾਲ ਟੂ ਟੋਨ ਸਪੋਰਟ ਤੇ ਐਂਟੀ ਰਿਫਲੈਕਟਿਡ ਕੋਟਿੰਗ ਦੇ ਨਾਲ ਆਵੇਗਾ। ਇਸ 'ਚ A14 Bionic ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨੂੰ iPadOS ਚਿੱਪ ਦੇ ਨਾਲ ਹੀ 6 ਕੋਰ ਸੀਪੀਯੂ ਦੀ ਸਪੋਰਟ ਮਿਲੇਗੀ। ਇਹ ਟੈਬ 'ਚ iPad Air 'ਤੇ ਰਨ ਕਰੇਗਾ। ਇਸ 'ਚ ਕਮਾਲ ਦਾ ਗੇਮਿੰਗ ਐਕਸਪੀਰੀਅੰਸ ਮਿਲੇਗਾ। ਨਵੇਂ ਟੈਬਲੇਟ ਟਾਪ ਸੈਲਿੰਗ ਫੋਨ ਨਾਲ 6 ਗੁਣਾ ਜ਼ਿਆਦਾ ਫਾਸਟ ਹੋਵੇਗਾ। ਇਹ ਆਲ ਡੇ ਬੈਟਰੀ ਲਾਈਫ ਨਾਲ ਨਵੇਂ Apple ਨੂੰ iPad Air 4-ਕੋਰ GPU ਦੇ ਨਾਲ ਪੇਸ਼ ਕੀਤਾ ਗਿਆ ਹੈ। Apple ਦਾ ਦਅਵਾ ਹੈ ਕਿ ਇਹ ਮੋਸਟ ਐਡਵਾਂਸਡ ਚਿਪਸੈੱਟ ਹੈ।


ਕੈਮਰਾ ਤੇ ਬੈਟਰੀ

iPad Air ਟੈਬ ਦੇ ਰੀਅਰ ਪੈਨਲ 'ਤੇ 12MP ਦਾ ਕੈਮਰਾ ਮਿਲੇਗਾ, ਜੋ ਵੀਡੀਓ ਸਟੈਬਿਲਾਈਜ਼ੇਸ਼ਨ ਫੀਚਰ ਦੇ ਨਾਲ ਆਵੇਗਾ। ਨਾਲ ਹੀ ਫ੍ਰੰਟ 'ਤੇ ਸੈਲਫੀ ਤੇ ਵੀਡੀਓ ਕਾਨਫਰੈਂਸਿੰਗ ਲਈ 7MP Face Time HD ਦਾ ਕੈਮਰਾ ਦਿੱਤਾ ਗਿਆ ਹੈ। ਕਨੈਕਟਿਵੀਟੀ ਲਈ iPad Air 'ਚ USB-C ਟਾਈਪ ਦਿੱਤਾ ਗਿਆ ਹੈ, ਜੋ 20W ਚਾਰਜਿੰਗ ਨੂੰ ਸਪੋਰਟ ਕਰੇਗਾ। ਨਾਲ ਹੀ 5Gbps ਦਾ ਡਾਟਾ ਟ੍ਰਾਂਸਫਰ ਕਰ ਸਕੇਗੀ। ਟੈਬ Wi-Fi 6 ਕਨੈਕਟਿਵੀਟੀ ਦੇ ਨਾਲ ਆਵੇਗਾ। ਟੈਬ ਦੇ ਪਾਵਰ ਬਟਨ 'ਚ ਫਿੰਗਰਪ੍ਰਿੰਟਿ ਸੈਂਸਰ ਦਿੱਤਾ ਗਿਆ ਹੈ।

Posted By: Sarabjeet Kaur