ਨਵੀਂ ਦਿੱਲੀ, ਰਾਈਟਰ : ਦੁਨੀਆ ਦੀ ਦਿੱਗਜ਼ ਤਕਨਾਲੋਜੀ ਕੰਪਨੀ Apple Inc ਦੇ ਸ਼ੇਅਰਾਂ 'ਚ ਸ਼ੁੱਕਰਵਾਰ ਨੂੰ 10 ਫੀਸਦੀ ਤਕ ਦੀ ਜਬਰਦਸਤ ਵਾਧਾ ਦੇਖਣ ਨੂੰ ਮਿਲਿਆ। ਇਸ ਨਾਲ iPhone ਬਣਾਉਣ ਵਾਲੀ ਕੰਪਨੀ ਦੇ ਬਾਜ਼ਾਰ ਪੂੰਜੀਕਰਨ 'ਚ ਜਬਰਦਸਤ ਵਾਧਾ ਹੋਇਆ ਹੈ ਤੇ ਉਹ ਦੁਨੀਆ ਦੀ ਸਭ ਤੋਂ ਕੀਮਤੀ ਲਿਸਟੇਡ ਕੰਪਨੀ ਬਣ ਗਈ। Apple ਨੇ ਮਾਰਕੀਟ ਕੈਪ ਦੇ ਮਾਮਲੇ 'ਚ ਸਾਊਦੀ ਅਰਾਮਕੋ ਨੂੰ ਪਿੱਛੇ ਛੱਡਿਆ ਹੈ। ਜੂਨ ਤਿਮਾਹੀ ਦੇ ਸ਼ਾਨਦਾਰ ਰਿਜਲਟ ਕਾਰਨ ਕੰਪਨੀ ਦੇ ਸ਼ੇਅਰਾਂ ਦੇ ਭਾਅ 'ਚ ਇਹ ਤੇਜ਼ੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਕਾਰੋਬਾਰ ਬੰਦ ਹੋਣ ਦੇ ਸਮੇਂ Apple ਦੇ ਸ਼ੇਅਰਾਂ ਦੀ ਕੀਮਤ ਵੱਧ ਕੇ 425.04 ਡਾਲਰ 'ਤੇ ਪਹੁੰਚ ਗਈ। ਇਸ ਨਾਲ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਵੱਧ ਕੇ 1.82 ਲੱਖ ਕਰੋੜ ਡਾਲਰ ਤਕ ਪਹੁੰਚ ਗਿਆ ਹੈ।

Apple Inc ਦੇ ਸ਼ੇਅਰਾਂ ' ਚ 13 ਮਾਰਚ ਤੋਂ ਬਾਅਦ ਦਿਨ 'ਚ ਦਰਜ ਕੀਤੀ ਗਈ ਇਹ ਸਭ ਤੋਂ ਵੱਡਾ ਵਾਧਾ ਰਿਹਾ। ਸ਼ੁੱਕਰਵਾਰ ਨੂੰ ਪੂਰੇ ਕਾਰੋਬਾਰੀ ਪੱਧਰ 'ਚ ਕੰਪਨੀ ਦੇ ਬਾਜ਼ਾਰ ਪੂੰਜੀਕਰਨ 'ਚ 172 ਅਰਬ ਡਾਲਰ ਦੀ ਵਾਧਾ ਹੋਇਆ। ਇਹ ਅੰਕੜਾ Oracle Corp ਦੇ ਸਮੁੱਚੇ ਬਾਜ਼ਾਰ ਪੂੰਜੀਕਰਨ ਤੋਂ ਜ਼ਿਆਦਾ ਹੈ। ਸਊਦੀ ਅਰਾਮਕੋ ਪਿਛਲੇ ਸਾਲ ਪਬਲਿਕ ਲਿਸਟਿੰਗ ਦੇ ਬਾਅਦ ਤੋਂ ਸਭ ਤੋਂ ਕੀਮਤੀ ਲਿਸਟੇਡ ਕੰਪਨੀ ਦੀ ਸੂਚੀ 'ਚ ਲਗਾਤਾਰ ਪਹਿਲੇ ਥਾਂ 'ਤੇ ਰਹੀ ਸੀ। Refinitiv ਦੇ ਅੰਕੜਿਆਂ ਮੁਤਾਬਕ ਕੰਪਨੀ ਦਾ ਬਾਜ਼ਾਰ ਪੂੰਜੀਕਰਨ 1.760 ਲੱਖ ਕਰੋੜ ਡਾਲਰ 'ਤੇ ਹੈ।

ਸ਼ੁੱਕਰਵਾਰ ਨੂੰ Apple Inc. ਦੇ ਸ਼ੇਅਰਾਂ 'ਚ ਜਬਰਦਸਤ ਤੇਜ਼ੀ ਦਰਜ ਕੀਤੀ ਗਈ ਕਿਉਂਕਿ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਸੰਕਟ ਤੋਂ ਬਾਅਦ iPhone ਬਣਾਉਣ ਵਾਲੀ ਕੰਪਨੀ ਤੇ ਅਮਰੀਕਾ ਦੀਆਂ ਹੋਰ ਤਕਨਾਲੋਜੀ ਕੰਪਨੀਆਂ ਛੋਟੇ ਮੁਕਾਬਲੇ ਕੰਪਨੀਆਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੋ ਕੇ ਉਭਰਣਗੀਆਂ।

Apple ਨੇ ਜੂਨ ਤਿਮਾਹੀ ਲਈ ਸ਼ਾਨਦਾਰ ਰਿਜਲਟ ਦਾ ਐਲਾਨ ਕੀਤਾ ਹੈ। Refinitiv ਮੁਤਾਬਕ ਸ਼ਾਨਦਾਨ ਰਿਜਲਟ ਤੋਂ ਬਾਅਦ 20 ਤੋਂ ਜ਼ਿਆਦਾ ਵਿਸ਼ਲੇਸ਼ਕ ਨੇ Apple ਦੇ ਸਟਾਕ ਦਾ ਟਾਰਗੇਟ ਮੁੱਲ ਵਧਾ ਦਿੱਤਾ ਹੈ।

Posted By: Ravneet Kaur