ਨਵੀਂ ਦਿੱਲੀ, ਟੈਕ ਡੈਸਕ : Apple ਤੇ Google ਨੇ ਪਿਛਲੇ ਮਹੀਨੇ COVID-19 ਕੰਟੈਂਟ ਟ੍ਰੇਸਿੰਗ ਨਾਲ ਮਿਲਾ ਕੇ ਕੰਮ ਕਰਨ ਦਾ ਐਲਾਨ ਕੀਤਾ ਸੀ। Apple ਤੇ Google ਨੇ ਐਕਸਪੋਜਰ ਨੋਟੀਫਿਕੇਸ਼ਨ API ਰਾਹੀਂ COVID-19 ਕੰਟੈਂਟ ਟ੍ਰੇਸਿੰਗ 'ਤੇ ਪਿਛਲੇ ਮਹੀਨੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਇਸ ਨੂੰ ਅਧਿਕਾਰਕ ਤੌਰ 'ਤੇ ਰੋਲ ਆਊਟ ਕੀਤਾ ਗਿਆ ਹੈ। Apple ਦੇ CEO ਟਿਮ ਕੁਕ ਤੇ Google ਦੇ CEO ਸੁੰਦਰ ਪਿਚਾਈ ਨੇ ਇਸ ਬਾਰੇ ਅਧਿਕਾਰਕ ਤੌਰ 'ਤੇ ਐਲਾਨ ਕੀਤਾ ਹੈ। ਐਕਸਪੋਜਰ ਨੋਟੀਫਿਕੇਸ਼ਨ API ਟੈਕਨਾਲੌਜੀ ਦੀ ਮਦਦ ਨਾਲ COVID-19 ਸੰਕ੍ਰਮਿਤ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਪਛਾਣ ਕਰਨ 'ਚ ਮਦਦ ਮਿਲੇਗੀ।

Apple ਤੇ Google ਨੇ ਮਿਲ ਕੇ ਐਕਸਪੋਜਰ ਨੋਟੀਫਿਕੇਸ਼ਨ API ਤਕਨੀਕ 'ਤੇ ਕੰਮ ਕੀਤਾ ਹੈ। ਐਕਸਪੋਜਰ ਨੋਟੀਫਿਕੇਸ਼ਨ API ਸਮਾਰਟਫੋਨ 'ਚ ਮੌਜੂਦ ਬਲੂਟੁੱਥ ਟੈਕਨਾਲੌਜੀ ਦੀ ਵਰਤੋਂ ਕਰ ਕੇ COVID-19 ਕੰਟੈਂਟ ਟ੍ਰੇਸਿੰਗ 'ਚ ਮਦਦ ਕਰੇਗਾ। ਇਸ ਐਕਸਪੋਜਰ ਨੋਟੀਫਿਕੇਸ਼ਨ API ਦੀ ਮਦਦ ਨਾਲ ਪਬਲਿਕ ਹੈਲਥ ਏਜੰਸੀ ਨੂੰ ਕੋਰੋਨਾ ਵਾਇਰਸ ਸੰਕ੍ਰਮਿਤ ਮਰੀਜ਼ਾਂ ਦੀ ਕੰਟੈਂਟ ਟ੍ਰੇਸਿੰਗ 'ਚ ਮਦਦ ਮਿਲੇਗੀ।

Technology can help health officials rapidly tell someone they may have been exposed to COVID-19. Today the Exposure Notification API we created with @Google is available to help public health agencies make their COVID-19 apps effective while protecting user privacy.

— Tim Cook (@tim_cook) May 20, 2020

Apple ਦੇ CEO ਕੁਕ ਨੇ ਆਪਣੀ ਟਵੀਟ 'ਚ ਲਿਖਿਆ ਹੈ, ਟੈਕਨਾਲੌਜੀ ਹੁਣ ਸਿਹਤ ਅਧਿਕਾਰੀਆਂ ਨੂੰ COVID-19 ਟ੍ਰੇਸਿੰਗ 'ਚ ਮਦਦ ਕਰੇਗੀ। ਹੁਣ ਅਸੀਂ Google ਨਾਲ ਮਿਲਕੇ ਇਸ ਐਕਸਪੋਜਰ ਨੋਟੀਫਿਕੇਸ਼ਨ API ਬਣਾਇਆ ਹੈ ਇਸ ਪਬਲਿਕ ਹੈਲਥ ਏਜੰਸੀ ਲਈ ਉਪਲੱਬਧ ਕਰਵਾਉਂਦੇ ਹਨ ਤਾਂ ਜੋ ਉਹ ਆਪਣੇ COVID-19 ਐਪ ਨੂੰ ਬਣਾ ਤੇ ਯੂਜ਼ਰ ਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖ ਸਕੇ।

The #COVID19 Exposure Notification technology we built jointly with @Apple is now available to public health agencies in support of their contact tracing efforts. Our goal is to empower them with another tool to help combat the virus while protecting user privacy.

Google ਦੇ CEO ਸੁੰਦਰ ਪਿਚਾਈ ਨੇ ਵੀ ਆਪਣੀ ਟਵੀਟ 'ਚ ਲਿਖਿਆ COVID-19 ਐਕਸਪੋਜਰ ਨੋਟੀਫਿਕੇਸ਼ਨ ਟੈਕਨਾਲੌਜੀ ਅਸੀਂ Apple ਨਾਲ ਮਿਲ ਕੇ ਬਣਾਈ ਹੈ। ਇਸ ਨਾਲ ਪਬਲਿਕ ਹੈਲਥ ਏਜੰਸੀ ਦੁਆਰਾ ਕੰਟੈਂਟ ਟ੍ਰੇਸਿੰਗ ਨੂੰ ਮਦਦ ਮਿਲੇਗੀ। ਸਾਡਾ ਟੀਚਾ ਹੈ ਕਿ ਅਸੀਂ ਉਨ੍ਹਾਂ ਇਕ ਤੇ ਨਵੇਂ ਟੂਲ ਤੋਂ ਸਜਾਈਏ ਤਾਂ ਜੋ ਇਸ ਵਾਇਰਸ 'ਚ ਯੂਜ਼ਰ ਦੇ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਲੜਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ Apple ਨੇ ਆਪਣੇ ਨਵੇਂ IOS 13.5 GM ਅਪਡੇਟ ਨੂੰ ਰੋਲ ਆਊਟ ਕੀਤਾ ਹੈ। ਇਸ ਅਪਡੇਟ ਨਾਲ ਹੀ ਕੰਪਨੀ ਨੇ COVID-19 ਕੰਟੈਂਟ ਟ੍ਰੇਸਿੰਗ ਐਕਸਪੋਜਰ ਨੋਟੀਫਿਕੇਸ਼ਨ API ਫੀਚਰ ਨੂੰ ਵੀ ਰੋਲ ਆਊਟ ਕੀਤਾ ਹੈ। IOS 13.5 ਦੇ ਨਵੇਂ ਅਪਡੇਟ ਨਾਲ ਹੀ Apple ਡਿਵਾਈਜ਼ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਦੀ

ਕੰਟੈਂਟ ਟ੍ਰੇਸਿੰਗ ਮਿਲੇਗੀ।

Posted By: Rajnish Kaur