ਨਵੀਂ ਦਿੱਲੀ, ਜੇਐੱਨਐੱਨ : Apple Days Sale : ਈ-ਕਾਮਰਸ ਸਾਈਟ Flipkart 'ਤੇ 22 ਅਗਸਤ ਤੋਂ Apple Days Sale ਦੀ ਸ਼ੁਰੂਆਤ ਹੋ ਗਈ ਹੈ। ਸੇਲ 25 ਅਗਸਤ ਤਕ ਜਾਰੀ ਰਹੇਗੀ। ਇਸ ਸੇਲ ਲਈ ਐਪਲ ਨੇ ਆਪਣੇ ਗਿਣੇ-ਚੁਣੇ ਆਈਫੋਨ ਦੀ ਕੀਮਤ 'ਚ ਕਟੌਤੀ ਕੀਤੀ ਹੈ। ਸੇਲ 'ਚ ਇਸ ਸਾਲ ਅਪ੍ਰੈਲ 'ਚ ਲਾਂਚ ਆਈਫੋਨ ਐੱਚਈ (2020) ਆਪਣੇ ਸਭ ਤੋਂ ਘੱਟ ਕੀਮਤ 'ਚ ਬਿਕਰੀ ਲਈ ਉਪਲਬਧ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸੇਲ 'ਚ iphone XR ਨੂੰ ਸਸਤੇ 'ਚ ਖਰੀਦਣ ਦਾ ਮੌਕਾ ਹੋਵੇਗਾ।


Apple Days Sale ਆਫਰ


Apple Days Sale 'ਚ iphone SE ਸਮਾਰਟ ਫੋਨ ਦੇ 64GB ਮਾਡਲ 35,999 ਰੁਪਏ 'ਚ ਵਿਕਰੀ ਲਈ ਉਪਲਬਧ ਰਹੇਗਾ। ਇਸ ਦਾ 12ਜੀਬੀ ਮਾਡਲ 40,999 ਰੁਪਏ ਤੇ 256ਜੀਬੀ ਮਾਡਲ 50,999 ਰੁਪਏ 'ਚ ਖਰੀਦਣ ਦਾ ਮੌਕਾ ਹੋਵੇਗਾ। ਦੱਸਣਯੋਗ ਹੈ ਕਿ ਲਾਂਚਿੰਗ ਸਮੇਂ iphone SE ਦੇ 64GB ਮਾਡਲਜ਼ ਦੀ ਕੀਮਤ 42,500 ਰੁਪਏ, 128GB ਮਾਡਲ 47,800 ਰੁਪਏ ਤੇ 56GB ਮਾਡਲ 58,300 ਰੁਪਏ ਸੀ। ਫੋਨ ਦੀ ਖ਼ਰੀਦ 'ਤੇ ਗਾਹਕ ਨੂੰ 13,450 ਰੁਪਏ ਦਾ ਐਕਸਚੈਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੇਲ 'ਚ Apple iPhone XR ਸਮਾਰਟ ਫੋਨ ਦੇ 64ਜੀਬੀ ਮਾਡਲ ਦੀ ਕੀਮਤ 45,999 ਰੁਪਏ ਹੈ। ਇਸ ਦੇ 128ਜੀਬੀ ਮਾਡਲ ਦੀ ਕੀਮਤ 51,999 ਰੁਪਏ ਹੈ। iPhone 11 ਸਮਾਰਟ ਫੋਨ 'ਤੇ 5 ਹਜ਼ਾਰ ਰੁਪਏ ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਛੂਟ ਦਾ ਫਾਇਦਾ ਐੱਚਡੀਐੱਫਸੀ ਬੈਂਕ ਡੈਬਿਟ ਤੇ ਕਰੈਡਿਟ ਕਾਰਡ ਗਾਹਕ ਲੈ ਸਕਦੇ ਹਨ। ਡਿਸਕਾਊਂਟ ਤੋਂ ਬਾਅਦ ਫੋਨ ਦੇ 64GB ਮਾਡਲ ਨੂੰ 63,300 ਰੁਪਏ 'ਚ ਤੇ 128 ਜੀਬੀ ਮਾਡਲ ਨੂੰ 68,600 ਰੁਪਏ 'ਚ ਖਰੀਦਿਆਂ ਜਾ ਸਕੇਗਾ। Flipkart ਵੱਲੋਂ iphone ਖਰੀਦਣ 'ਤੇ 13,45 ਰੁਪਏ ਦਾ ਐਕਸਚੇਂਜ ਤੇ 5,667 ਰੁਪਏ ਪ੍ਰਤੀ ਮਹੀਨੇ ਦਾ ਨੋ-ਕਾਸਟ ਈਐੱਮਆਈ ਆਪਸ਼ਨ ਦਿੱਤੀ ਜਾ ਰਹੀ ਹੈ।


Specifications


iPhone SE ਤੇ iPhone XR ਦੋਵੇਂ ਹੀ ਫੋਨ ਆਈਏਐੱਸ 13 'ਤੇ ਕੰਮ ਕਰਦੇ ਹਨ। iphone SE (2020) 'ਚ 4.7 ਇੰਚ ਦਾ Retina 84 IPS Display ਦਿੱਤਾ ਗਿਆ ਹੈ। ਇਸ ਦਾ Resolution 750x1334 Pixels ਹੈ। ਉੱਥੇ ਹੀ iphone XR ਸਮਾਰਟ ਫੋਨ 'ਚ 6.1 ਇੰਚ ਦਾ Liquid retina hd (828x1792 Pixels) ਆਈਪੀਐੱਸ ਡਿਸਪਲੇ ਮਿਲਦਾ ਹੈ। ਦੋਵਾਂ ਫੋਨਾਂ 'ਚ Pixels density 326ppi Photography ਤੇ ਵੀਡੀਓ ਰਿਕਾਰਡਿੰਗ ਲਈ iPhone SE 2020 ਤੇ iPhone XR ਦੋਵਾਂ 'ਚ ਹੀ ਤੁਹਾਨੂੰ ਸਿੰਗਲ ਕੈਮਰਾ ਮਿਲੇਗਾ। ਦੋਵੇਂ ਹੀ ਫੋਨ 'ਚ ਪਿਛਲੇ ਹਿੱਸੇ 'ਤੇ Megapixels ਦਾ ਕੈਮਰਾ ਮਿਲੇਗਾ। ਇਸ ਦਾ ਅਪਰਚਰ ਐੱਫ/1.8 ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ ਐੱਫ/2.2 ਅਪਰਚਰ ਵਾਲਾ 7 Megapixels ਦਾ ਕੈਮਰਾ ਹੈ। ਬੈਟਰੀ ਦੀ ਗੱਲ ਕਰੀਏ ਤਾਂ iphone SE (2020) ਦੀ ਬੈਟਰੀ ਸਿੰਗਲ ਚਾਰਜ 'ਤੇ 13 ਘੰਟੇ ਵੀਡੀਓ ਪਲੇ ਬੈਕ, 8 ਘੰਟੇ ਵੀਡੀਓ ਸਟਰੀਮਿੰਗ ਤੇ 40 ਘੰਟੇ ਦੀ Audio play back offer ਕਰਦੀ ਹੈ। ਉੱਥੇ ਹੀ iphone XR ਸਿੰਗਲ ਚਾਰਜ 'ਤੇ 16 ਘੰਟੇ ਵੀਡੀਓ ਸਟਰੀਮਿੰਗ ਤੇ 64 ਘੰਟੇ Audio play back offer ਕਰਦਾ ਹੈ।

Posted By: Rajnish Kaur