ਜੈਐੱਨਐੱਨ, ਨਵੀਂ ਦਿੱਲੀ : Apple ਨੇ 10 ਸਤੰਬਰ ਦੇ ਆਪਣੇ ਈਵੈਂਟ 'ਚ Apple Arcade ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ Apple ਦੀ ਸਭ ਤੋਂ ਐਕਸਕਲੂਸਿਵ ਗੇਮਿੰਗ ਸੇਵਾ ਹੈ। Apple ਨੇ ਇਸ ਨੂੰ ਦੁਨੀਆ ਦਾ ਪਹਿਲਾ ਕ੍ਰਾਸ-ਗੇਮਿੰਗ ਪਲੈਟਫਾਰਮ ਵੀ ਦੱਸਿਆ ਹੈ। ਇਹ ਸਬਸਕ੍ਰਿਪਸ਼ਨ 'ਤੇ ਆਧਾਰਿਤ ਸੇਵਾ ਹੈ ਜਿਸ ਦਾ ਇਸਤੇਮਾਲ ਕਰਨ ਲਈ ਗਾਹਕਾਂ ਨੂੰ ਹਰ ਮਹੀਨੇ 4.99 ਡਾਲਰ (99 ਰੁਪਏ) ਖਰਚ ਕਰਨੇ ਪੈਣਗੇ। Apple Arcade ਨੂੰ 150 ਦੇਸ਼ਾਂ ਵਿਚ ਇਕ ਮਹੀਨੇ ਦੇ ਫ੍ਰੀ ਟ੍ਰਾਇਲ ਪੀਰੀਅਡ ਨਾਲ ਲਾਂਚ ਕੀਤਾ ਹੈ। ਇਹ ਸੇਵਾ ਇਸੇ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਉਂਝ ਤਾਂ Apple TV+ ਨੂੰ ਪਹਿਲਾਂ ਹੀ ਲਾਂਚ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਦੀ ਲਾਂਚ ਡੇਟ ਤੇ ਕੀਮਤ ਬਾਹਰ ਆ ਗਈ ਹੈ। ਇਸ ਦੀ ਭਾਰਤੀ ਕੀਮਤ ਦਾ ਵੀ ਪਤਾ ਚੱਲ ਗਿਆ ਹੈ। Apple TV+ ਵੀਡੀਓ ਐਂਟਰਟੇਨਮੈਂਟ 'ਚ ਨਵੀਂ ਐਂਟਰੀ ਹੈ।

ਕੀ ਹੈ Apple Arcade?

Apple Arcade ਕੰਪਨੀ ਦੀ ਇਕ ਐਕਸਕਲੂਸਿਵ ਗੇਮਿੰਗ ਸੇਵਾ ਹੈ। ਇਸ ਵਿਚ App Store 'ਤੇ 3 ਲੱਖ ਤੋਂ ਜ਼ਿਆਦਾ ਗੇਮਜ਼ ਮੌਜੂਦ ਹਨ। Apple Arcade ਨੂੰ ਮੋਬਾਈਲ ਤੇ ਡੈਸਕਟਾਪ ਦੋਵਾਂ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਪਲੈਟਫਾਰਮ 'ਤੇ ਉਪਲਬਧ ਗੇਮਜ਼ ਕਿਸੇ ਦੂਸਰੀ ਸਰਵਿਸ 'ਤੇ ਨਹੀਂ ਮਿਲਣਗੀਆਂ। ਇਸ ਵਿਚ ਸਿਮ ਸਿਟੀ, ਮੋਨਿਊਮੈਂਟ ਵੈਲੀ ਵਰਗੇ ਗੇਮਜ਼ ਮੌਜੂਦ ਹੋਣਗੇ। ਇਨ੍ਹਾਂ ਗੇਮਜ਼ 'ਚ ਯੂਜ਼ਰਜ਼ ਰੀਅਲ ਟਾਈਮ ਇਫੈਕਟਸ ਦੇਖਣ ਨੂੰ ਮਿਲਣਗੇ। ਗੇਮਿੰਗ ਸੇਵਾ Apple Arcade ਤੋਂ ਇਲਾਵਾ, ਕੰਪਨੀ ਨੇ 3 iPhone, Apple Watch ਸੀਰੀਜ਼ 5 ਅਤੇ 7th ਜਨਰੇਸ਼ਨ iPad ਲਾਂਚ ਕੀਤਾ ਹੈ। Apple Arcade ਭਾਰਤ 'ਚ Rs. 99 ਪ੍ਰਤੀ ਮਹੀਨੇ 'ਤੇ ਮਿਲੇਗਾ। ਇਸ ਦੇ ਸਬਸਕ੍ਰਿਪਸ਼ਨ ਨੂੰ ਯੂਜ਼ਰਜ਼ ਆਪਣੇ ਫੈਮਿਲੀ ਨੈੱਟਵਰਕ 'ਚ ਸ਼ੇਅਰ ਵੀ ਕਰ ਸਕਦੇ ਹਨ।

Posted By: Seema Anand