ਜੇਐੱਨਐੱਨ, ਨਵੀਂ ਦਿੱਲੀ : Apple ਨੇ iOS 13.5 GM ਵਰਜਨ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਵੇਂ ਅਪ੍ਰੇਟਿੰਗ ਸਿਸਟਮ ਅਪਡੇਟ ਦੇ ਨਾਲ ਯੂਜ਼ਰਜ਼ ਨੂੰ ਮਾਸਕ ਪਾ ਕੇ ਡਿਵਾਈਸ ਅਨਲਾਕ ਕਰਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਤੁਹਾਨੂੰ ਦੱਸ ਦਈਏ ਕਿ 2017 ਦੇ ਬਾਅਦ ਲਾਂਚ ਹੋਇਆ iPhone ਸੀਰੀਜ਼ 'ਚ Apple ਨੇ ਆਪਣੇ ਫਿਜ਼ੀਕਲ ਫਿੰਗਰਪ੍ਰਿੰਟ ਸੈਂਸਰ ਨੂੰ ਹਟਾ ਦਿੱਤਾ ਹੈ। ਇਸ ਦੀ ਵਜ੍ਹਾ ਨਾਲ ਯੂਜ਼ਰਜ਼ ਨੂੰ ਆਪਣੇ iPhone ਨੂੰ ਫੇਸ ਅਨਲਾਕ ਕਰਨ ਲਈ ਵਾਰ-ਵਾਰ ਮਾਸਕ ਉਤਾਰਨਾ ਪੈ ਰਿਹਾ ਹੈ। ਦੁਨੀਆਭਰ 'ਚ COVID-19 ਮਹਾਮਾਰੀ ਦੀ ਵਜ੍ਹਾ ਨਾਲ ਮਾਸਕ ਪਾਉਣਾ ਹੁਣ ਜ਼ਰੂਰੀ ਹੋ ਗਿਆ ਹੈ। iPhone ਯੂਜ਼ਰਜ਼ ਨੂੰ ਆਪਮੇ ਡਿਵਾਈਸ ਨੂੰ ਅਨਲਾਕ ਕਰਨ ਲਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

Apple ਨੇ ਯੂਜ਼ਰਜ਼ ਨੂੰ ਫੋਨ ਅਨਲਾਕ ਕਰਨ 'ਚ ਆ ਰਹੀ ਇਸ ਸਮੱਸਿਆ ਨੂੰ ਦੂਰ ਕਰਨ ਲਈ iOS 13.5 ਬੀਟਾ ਅਪਡੇਟ ਰੋਲ ਆਊਟ ਕੀਤਾ ਹੈ। ਇਸ ਅਪਡੇਟ ਨੂੰ ਫ਼ਿਲਹਾਲ ਡਿਵੈੱਲਪਰਜ਼ ਲਈ ਰੋਲ ਆਊਟ ਕੀਤਾ ਗਿਆ ਹੈ। ਡਿਵੈੱਲਪਰਜ਼ ਇਸ ਨਵੇਂ ਅਪਡੇਟ 'ਚ ਫੇਸ ਅਨਲਾਕ ਫ਼ੀਚਰ 'ਚ ਹੋਏ ਅਪਗ੍ਰੇਡ ਨੂੰ ਟੈਸਟ ਕਰੇਗਾ, ਜਿਸ ਦੇ ਬਾਅਦ ਇਸ ਦਾ ਸਟੇਬਲ ਵਰਜ਼ਨ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਸ ਨਵੇਂ iOS 13.5 GM ਬੀਟਾ ਅਪਡੇਟ ਦੇ ਬਾਰੇ 'ਚ...

iOS 13.5 GM ਅਪਡੇਟ

ਕੰਪਨੀ ਨੇ ਇਸ ਨਵੇਂ GM ਅਪਡੇਟ ਨੂੰ iOS 13.5, iPadOS 13.5, watchOS 6.2.5 ਤੇ tvOS 13.4.5 ਸਾਰੇ ਪਲੇਟਫਾਰਮ ਲਈ ਰੋਲ ਆਊਟ ਕੀਤਾ ਹੈ। ਜਲਦੀ ਹੀ ਇਸ ਦਾ ਫਾਇਨਲ ਬਿਲਡ ਵਰਜ਼ਨ ਵੀ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ। ਇਸ ਨਵੇਂ ਅਪਡੇਟ ਦੇ ਨਾਲ ਕੰਪਨੀ ਨੇ COVID-19 ਟ੍ਰੇਸਿੰਗ ਫ਼ੀਚਰ ਨੂੰ ਵੀ ਰੋਲ ਆਊਟ ਕੀਤਾ ਹੈ। ਇਸ ਨਵੇਂ ਅਪਡੇਟ ਦੀ ਮਦਦ ਨਾਲ ਡਿਵਾਈਸ ਨੂੰ ਤੇਜ਼ੀ ਨਾਲ ਅਨਲਾਕ ਕਰਨ ਦੀ ਮਦਦ ਮਿਲੇਗੀ।

Apple ਨੇ ਇਸ ਬੀਟਾ ਅਪਡੇਟ ਦੇ ਨਾਲ ਜਾਰੀ ਨੋਟ 'ਚ ਕਿਹਾ ਹੈ, 'iOS 13.5 'ਚ ਯੂਜ਼ਰਜ਼ ਮਾਸਕ ਪਾ ਕੇ ਵੀ ਡਿਵਾਈਸ ਅਨਲਾਕ ਕਰ ਸਕੋਗੇ, ਇਸ ਦੇ ਨਾਲ ਪਾਸਕੋਡ ਜੋੜਿਆ ਗਿਆ ਹੈ। ਨਾਲ ਹੀ COVID-19 19 ਟ੍ਰੇਸਿੰਗ ਲਈ ਐਕਸਪੋਜ਼ਰ ਨੋਟੀਫਿਕੇਸ਼ਨ API ਨੂੰ ਜੋੜਿਆ ਗਿਆ ਹੈ, ਜੋ ਪਬਲਿਕ ਹੈਲਥ ਅਥਿਰਿਤੀ ਨੂੰ ਕਾਨਟੈਕਟ ਟ੍ਰੇਸਿੰਗ 'ਚ ਮਦਦ ਕਰਗਾ। ਇਸ ਦੇ ਇਲਾਵਾ ਇਸ ਅਪਡੇਟ ਦੇ ਨਾਲ ਗਰੁੱਪ ਫੇਸਟਾਈਮ ਕਾਲਸ ਦੇ ਆਟੋਮੈਟਿਕ ਵੀਡੀਓ ਟਾਈਮਜ਼ ਨੂੰ ਕੰਟਰੋਲ ਕਰਨ ਦੀ ਆਪਸ਼ਨ ਮਿਲੇਗੀ, ਨਾਲ ਹੀ ਕਈ ਹੋਰ ਇੰਮਪਰੂਵਮੈਂਟ ਤੇ ਬਗ ਵੀ ਫਿਕਸ ਕੀਤਾ ਗਏ ਹਨ।

ਦੱਸ ਦਈਏ ਕਿ ਪਿਛਲੇ ਮਹੀਨੇ ਤੋਂ ਹੀ Apple ਤੇ Google ਮਿਲਾ ਕੇ COVID-19 ਕਾਨਟੈਕਟ ਟ੍ਰੇਸਿੰਗ ਪ੍ਰੋਗਰਾਮ 'ਤੇ ਕੰਮ ਕਰ ਰਹੇ ਸੀ। iOS 13.5 ਦੇ ਨਾਲ ਰੋਲ ਆਊਟ ਹੋਏ ਐਕਸਪੋਜ਼ਰ ਨੋਟੀਫਿਕੇਸ਼ਨ API ਨਾਲ ਸਰਕਾਰ ਦੇ ਪਬਲਿਕ ਹੈਲਥ ਡਿਪਾਰਟਮੈਂਟ ਨੂੰ COVID-19 ਕਾਨਟੈਕਟ ਟਰੇਸਿੰਗ 'ਚ ਮਦਦ ਮਿਲੇਗੀ। ਐਕਸਪੋਜ਼ਨ ਨੋਟੀਫਿਕੇਸ਼ਨ API ਬਲੂਟੁੱਥ ਲੋ ਦਾ ਇਸਤੇਮਾਲ ਕਰਕੇ ਇਹ ਪਤਾ ਲਗਾਇਆ ਹੈ ਕਿ ਤੁਸੀਂ ਪਿਛਲੇ 14 ਦਿਨਾਂ 'ਚ ਕਿਸੇ COVID-19 ਪ੍ਰਭਾਵਿਤ ਵਿਅਕਤੀ ਦੇ ਸੰਪਰਕ 'ਚ ਤਾਂ ਨਹੀਂ ਆਏ।

Posted By: Sarabjeet Kaur