ਨਵੀਂ ਦਿੱਲੀ, ਜੇਐੱਨਐੱਨ : ਚੀਨੀ ਐਪ ਟਿਕ ਟਾਕ ਨੂੰ ਲੈ ਕੇ ਇਕ ਗੱਲ ਇਹ ਤਾਂ ਤੈਅ ਹੋ ਗਈ ਹੈ ਕਿ ਇਹ ਆਪਣੇ ਮੌਜੂਦਾ ਸਵਰੂਪ 'ਚ ਦੁਨੀਆ 'ਚ ਨਹੀਂ ਰਹਿ ਸਕਦਾ ਹੈ। ਇਹ ਹੁਣ ਉਦੋਂ ਹੀ ਕੰਮ ਕਰ ਪਾਵੇਗਾ ਜਦੋਂ ਇਸ ਦੀ Ownership ਕਿਸੇ ਦੂਜੀ ਵੱਡੀ ਕੰਪਨੀ 'ਚ ਚੱਲੀ ਜਾਵੇਗੀ ਤੇ ਉਥੇ ਇਸ ਨੂੰ ਇਸਤੇਮਾਲ ਕਰਨ ਵਾਲੇ ਡਾਟੇ ਦੀ ਸੁਰੱਖਿਆ ਦੀ ਪੂਰੀ ਗਾਰੰਟੀ ਹੋਵੇਗੀ। ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਟਿਕ-ਟਾਕ ਨੂੰ ਬੈਨ ਕਰਨ ਦਾ ਐਲਾਨ ਕਰ ਚੁੱਕੇ ਹਨ ਇਹ ਉਮੀਦ ਹੈ ਕਿ ਅਗਲੇ ਕੁਝ ਦਿਨਾਂ 'ਚ ਉਨ੍ਹਾਂ ਦੇ ਕਹਿਣ 'ਤੇ ਕਾਰਵਾਈ ਹੋ ਜਾਵੇਗੀ।

ਦੂਜੇ ਪਾਸੇ ਅਮਰੀਕਾ ਦੇ ਹੀ ਵਿਦੇਸ਼ ਮੰਤਰੀ ਮਾਈਕ ਪੋਮਪਿਓ ਵੀ ਕਹਿ ਚੁੱਕੇ ਹਨ ਕਿ ਰਾਸ਼ਟਰੀ ਸੁਰੱਖਿਆ ਲਈ ਜੋ ਚੀਨੀ ਕੰਪਨੀਆਂ ਖ਼ਤਰਾ ਹਨ ਉਨ੍ਹਾਂ ਨੂੰ ਬੈਨ ਕਰ ਦਿੱਤਾ ਜਾਵੇਗਾ, ਅਜਿਹੀਆਂ ਕੰਪਨੀਆਂ ਨੂੰ ਲੈ ਕੇ ਜਲਦ ਹੀ ਐਨਾਲ ਹੋ ਜਾਵੇਗਾ। ਡੋਨਾਲਡ ਟਰੰਪ ਇਕ ਗੱਲ ਹੋਰ ਕਹਿ ਚੁੱਕੇ ਹਨ ਕਿ ਉਹ ਆਉਣ ਵਾਲੇ ਦਿਨਾਂ 'ਚ ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੇ ਸਾਫਟਵੇਅਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਰਾਸ਼ਟਰੀ ਸੁਰੱਖਿਆ ਸਮੱਸਿਆਵਾਂ ਦੇ ਸਬੰਧ 'ਚ ਕਾਰਵਾਈ ਕਰਨਗੇ।

ਪੋਮਪਿਓ ਨੇ ਟਿਕ-ਟਾਕ ਤੇ ਵੀਚੈਟ ਜਿਹੇ ਚੀਨੀ ਐਪਸ 'ਤੇ ਦੋਸ਼ ਲਾਇਆ ਕਿ ਉਹ ਅਮਰੀਕੀ ਨਾਗਰਿਕਾਂ ਦਾ ਨਿੱਜੀ ਡਾਟਾ ਚੀਨੀ ਸਰਕਾਰ ਨੂੰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ 6acial Recognition Pattern ਹੋ ਸਕਦਾ ਹੈ, ਇਹ ਉਨ੍ਹਾਂ ਦੇ ਘਰ ਦਾ ਪਤਾ, ਫੋਨ ਨੰਬਰ, ਉਨ੍ਹਾਂ ਦੇ ਦੋਸਤਾਂ ਬਾਰੇ 'ਚ ਜਾਣਕਾਰੀ ਹੋ ਸਕਦੀ ਹੈ, ਜਿਨ੍ਹਾਂ ਨਾਲ ਉਹ ਜੁੜੇ ਹੋਏ ਹਨ। ਇਹ ਸਾਰੇ ਉਹ ਮੁੱਦੇ ਹਨ ਜਿਨ੍ਹਾਂ 'ਤੇ ਸਾਫ ਕੀਤਾ ਹੈ ਕਿ ਅਸੀਂ ਇਨ੍ਹਾਂ 'ਤੇ ਧਿਆਨ ਦੇਣ ਜਾ ਰਹੇ ਹਾਂ। ਇਹ ਅਮਰੀਕੀ ਲੋਕਾਂ ਲਈ ਅਸਲ 'ਚ ਖੂਫ਼ੀਆਂ ਜਾਣਕਾਰੀ ਨਾਲ ਜੁੜੇ ਮੁੱਦੇ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕੰਪਨੀ ਮੌਜ ਮਸਤੀ ਦੇ ਨਾਲ-ਨਾਲ ਪੈਸੇ ਕਮ੍ਹਾ ਰਹੀ ਹੈ ਤਾਂ ਅਸੀਂ ਉਨ੍ਹਾਂ ਨੂੰ ਇਸ ਦੀ ਆਗਿਆ ਦੇਣਗੇ। ਇਕ ਹੋਰ ਇੰਟਰਵਿਊ 'ਚ ਅਮਰੀਕੀ ਵਿੱਤ ਮੰਤਰੀ Steven Mnuchin ਨੇ ਕਿਹਾ ਕਿ ਫਿਲਹਾਲ ਅਮਰੀਕਾ ਦੀ ਵਿਦੇਸ਼ ਨਿਵੇਸ਼ 'ਤੇ ਸਮੇਤ ਟਿਕ ਟਾਕ ਸਮੀਖਿਆ ਕਰ ਰਹੀ ਹੈ। ਇਹ ਕਮੇਟੀ ਵਿਦੇਸ਼ੀ ਵਪਾਰਕ ਸੌਦਿਆਂ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦੇ ਦੀ ਸਮੀਖਿਆ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਕਮੇਟੀ ਇਹ ਮੰਨਦੀ ਹੈ ਟਿਕ ਟਾਕ ਮੌਜੂਦਾ ਸਵਰੂਪ 'ਚ ਦੇਸ਼ 'ਚ ਨਹੀਂ ਰਹਿ ਸਕਦਾ ਹੈ ਕਿਉਂ ਕਿ ਐਪ ਨਾਲ 10 ਕਰੋੜ ਅਮਰੀਕੀ ਲੋਕਾਂ ਦੀ ਜਾਣਕਾਰੀ ਬਾਹਰ ਜਾਣ ਦਾ ਖ਼ਤਰਾ ਹੈ।

ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਬਦਲਾਅ ਹੋਣੇ ਚਾਹੀਦੇ ਹਨ ਚਾਹੇ ਉਨ੍ਹਾਂ ਦੀ ਵਿਕਰੀ ਨੂੰ ਮਜ਼ਬੂਤ ਕਰਨ ਜਾਂ ਐਪ ਨੂੰ ਬਲਾਕ ਕਰਨ। ਦੁਨੀਆ ਦੇ ਤਮਾਮ ਦੇਸ਼ ਇਸ ਗੱਲ 'ਤੇ ਸਹਿਮਤ ਹਨ ਕਿ ਟਿਕ ਟਾਕ ਮੌਜੂਦਾ ਸਵਰੂਪ 'ਚ ਦੇਸ਼ 'ਚ ਨਹੀਂ ਰਹਿ ਸਕਦਾ। ਇਹ ਬਿਆਨ ਅਜਿਹਾ ਸਮੇਂ ਆਇਆ ਹੈ ਜਦੋਂ ਬੀਤੇ ਸ਼ੁੱਕਰਵਾਰ ਨੂੰ ਹੀ ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿੱਤੇ ਸਨ ਕਿ ਉਹ ਜਲਦ ਹੈ ਟਿਕ ਟਾਕ ਨੂੰ ਬੈਨ ਕਰਨ ਲਈ ਆਦੇਸ਼ ਜਾਰੀ ਕਰਨਗੇ।

ਟਿਕ ਟਾਕ ਇਕ ਹਰਮਨ ਪਿਆਰਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿੱਥੇ ਯੂਜ਼ਰ ਵੀਡੀਓ ਪੋਸਟ ਕਰਦੇ ਹਨ। ਇਹ ਅਮਰੀਕਾ 'ਚ ਕਾਫੀ ਮਸ਼ਹੂਰ ਹੈ। ਟਰੰਪ ਦੀ ਧਮਕੀ ਦੇ ਇਕ ਦਿਨ ਤੋਂ ਬਾਅਦ ਟਿਕ-ਟਾਕ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਉਹ ਅਮਰੀਕੀ ਯੂਜ਼ਰਜ਼ ਦਾ ਡਾਟਾ ਅਮਰੀਕਾ 'ਚ ਹੀ ਰੱਖਦਾ ਹੈ, ਉਸ ਮੁਤਾਬਕ ਕਰਮਚਾਰੀਆਂ ਨੂੰ ਡਾਟਾ ਤਕ ਸੀਮਤ ਪਹੁੰਚਿਆ ਹੈ।

Posted By: Rajnish Kaur