ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕੋਰੋਨਾ ਵਾਇਰਸ ਦਾ ਜਦ ਤਕ ਖਾਤਮਾ ਨਹੀਂ ਹੋਵੇਗਾ, ਉਦੋਂ ਤਕ ਵਿਗਿਆਨਿਕ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜੁਟੇ ਰਹਿਣਗੇ। ਹੁਣ ਵਿਗਿਆਨੀਆਂ ਨੇ ਇਕ ਸਟੱਡੀ 'ਚ ਕਿਹਾ ਹੈ ਕਿ ਦੋ ਐਂਟੀ-ਇਨਫਲੇਮੇਟਰੀ ਦਵਾਈਆਂ ਉਸ ਐਂਜ਼ਾਈਮ 'ਤੇ ਰੋਕ ਲਗਾ ਸਕਦੀਆਂ ਹਨ, ਜਿਸ ਕਾਰਨ ਕੋਰੋਨਾ ਵਾਇਰਸ ਸਰੀਰ 'ਚ ਜਾਣ ਤੋਂ ਬਾਅਦ ਆਪਣਾ ਪ੍ਰਜਨਨ ਕਰਦਾ ਹੈ। ਸੋਜਸ਼ ਰੋਕਣ ਵਾਲੀਆਂ ਇਨ੍ਹਾਂ ਦਵਾਈਆਂ ਵਿਚੋਂ ਇਕ ਦਵਾਈ ਇਨਸਾਨਾਂ ਨੂੰ ਅਤੇ ਇਕ ਦਵਾਈ ਜਾਨਵਰਾਂ ਨੂੰ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਸਰੀਰ 'ਚ ਪਹੁੰਚ ਕੇ ਫੈਲਾਅ ਤੇਜ਼ੀ ਨਾਲ ਹੁੰਦਾ ਹੈ, ਜਿਸਨੂੰ ਮਾਰਨ ਲਈ ਹਾਲੇ ਤਕ ਵਿਗਿਆਨੀਆਂ ਕੋਲ ਦਵਾਈ ਤਿਆਰ ਨਹੀਂ ਹੋਈ ਹੈ।

ਸਪੇਨ ਦੀ ਰੋਵਿਰਾ ਯੂਨੀਵਰਸਿਟੀ ਦੇ ਸੋਧਕਰਤਾਵਾਂ ਨੇ ਇਹ ਸਟੱਡੀ ਕੀਤੀ ਹੈ ਕਿ ਕਿ ਇਨ੍ਹਾਂ ਦਵਾਈਆਂ ਦਾ ਪ੍ਰਯੋਗ ਵਾਇਰਸ ਦੇ 'ਐੱਮ-ਪ੍ਰੋ' ਨਾਮ ਦੇ ਉਸ ਐਂਜ਼ਾਈਮ 'ਤੇ ਕੰਟਰੋਲ ਕਰ ਸਕਦਾ ਹੈ, ਜੋ ਇਸ ਘਾਤਕ ਵਿਸ਼ਾਣੂ ਦੀ ਸਰੀਰ 'ਚ ਫੈਲਣ 'ਚ ਮਦਦ ਕਰਦਾ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਮਾਨਵ ਅਤੇ ਪਸ਼ੂਆਂ ਨੂੰ ਦਿੱਤੀਆਂ ਜਾਣ ਵਾਲੀ ਸੋਜ ਰੋਧਕ ਦਵਾਈ 'ਕਾਰਪ੍ਰੋਫੇਨ ਅਤੇ ਸੇਲੇਕੋਕਿਸਬ ਵਿਸ਼ਾਣੂ ਪ੍ਰਕਿਰਤੀ ਬਣਾਉਣ 'ਚ ਕੋਰੋਨਾ ਵਾਇਰਸ ਦੀ ਮਦਦ ਕਰਨ ਵਾਲੇ ਐਂਜ਼ਾਈਮ ਨੂੰ ਬੰਦ ਕਰ ਦਿੱਤੀ ਹੈ।

ਇੰਟਰਨੈਸ਼ਨਲ ਜਰਨਲ ਆਫ ਮਾਲਿਕਿਊਲਰ ਸਾਇੰਸਜ਼ 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਵਿਭਿੰਨ ਦਵਾਈਆਂ ਏਜੰਸੀ ਵਲੋਂ ਇਨਸਾਨਾਂ ਅਤੇ ਜਾਨਵਰਾਂ ਲਈ ਬਣਾਈਆਂ ਗਈਆਂ, 6466 ਦਵਾਈਆਂ ਦੀ ਸਟੱਡੀ ਕਰਨ ਲਈ ਕੰਪਿਊਟਰ ਤਕਨੀਕਾਂ ਦਾ ਸਹਾਰਾ ਲਿਆ ਗਿਆ।

ਖੋਜਕਰਤਾਵਾਂ ਨੇ ਕਿਹਾ ਕਿ ਇਹ ਖੋਜ ਟੀਕਾ ਬਣਾਉਣ 'ਚ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ ਜਿਸ ਨਾਲ ਕੋਵਿਡ 19 ਦਾ ਅੰਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਤਾਲਮੇਲ ਨਾਲ ਹੋਏ ਕੁਝ ਹੋਰ ਪ੍ਰੀਖਣ ਵੀ ਵਿਸ਼ਾਣੂ ਰੋਧੀ 'ਲੋਪਿਨਾਵਿਰ' ਅਤੇ 'ਰਿਟੋਨਾਵਿਰ' ਜਿਹੀਆਂ ਦਵਾਈਆਂ ਦੇ ਮਾਧਿਅਮ ਨਾਲ 'ਐੱਮ-ਪ੍ਰੋ' ਐਂਜ਼ਾਈਮ 'ਤੇ ਰੋਕ ਲਾਉਣ 'ਤੇ ਹੀ ਕੇਂਦਰਿਤ ਹੈ।

Posted By: Susheel Khanna