ਨਈ ਦੁਨੀਆ, ਨਵੀਂ ਦਿੱਲੀ : ਲਾਕਡਾਊਨ 'ਚ ਕਈ ਫੀਚਰਜ਼ ਪੇਸ਼ ਕਰਨ ਵਾਲੀ ਮੋਬਾਈਲ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਜ਼ ਲਈ ਹੁਣ ਇਕ ਨਵਾਂ ਫੀਚਰ ਲੈ ਕੇ ਆ ਰਹੀ ਹੈ। ਇਸ ਫੀਚਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਅਤੇ ਹੁਣ ਖ਼ਬਰ ਹੈ ਕਿ ਫੀਚਰ ਦੀ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਫੀਚਰ Android ਅਤੇ iPhone ਲਈ ਲਿਆਂਦਾ ਜਾ ਰਿਹਾ ਹੈ। ਫਿਲਹਾਲ ਇਹ ਇਸਦੇ Beta Version 'ਚ ਉਪਲੱਬਧ ਹੋਵੇਗਾ। Android ਲਈ ਇਹ v2.20.294.7 Version 'ਚ ਮਿਲ ਰਿਹਾ ਹੈ। ਉਥੇ ਹੀ iPhone ਲਈ v2.20.70.26 ਵਾਲੇ Version 'ਚ ਮਿਲ ਰਿਹਾ ਹੈ।

ਤਿੰਨ ਪਾਰਟਸ 'ਚ ਹੋਣਗੇ

WABetainfo ਦੀ ਰਿਪੋਰਟ ਅਨੁਸਾਰ ਇਹ ਸਟਿੱਕਰਸ ਤਿੰਨ ਹਿੱਸਿਆਂ 'ਚ ਹੋਣਗੇ। ਤਾਜ਼ਾ ਬੀਟਾ ਅਪਡੇਟ 'ਚ ਕੁਝ ਯੂਜ਼ਰਜ਼ ਇਨ੍ਹਾਂ ਸਟਿੱਕਰਸ ਨੂੰ ਦੇਣ ਸਕਣਗੇ ਅਤੇ ਉਨ੍ਹਾਂ ਨੂੰ ਐਕਟੀਵੇਟ ਵੀ ਕਰ ਸਕਣਗੇ। ਇਸਤੋਂ ਇਲਾਵਾ ਇਨ੍ਹਾਂ ਨੂੰ ਥਰਡ ਪਾਰਟੀ ਸਟੋਰ ਤੋਂ ਵੀ ਡਾਊਨਲੋਡ ਕੀਤਾ ਜਾ ਸਕੇਗਾ। ਰਿਪੋਰਟਸ ਅਨੁਸਾਰ, ਯੂਜ਼ਰਜ਼ ਵ੍ਹਟਸਐਪ ਸਟੋਰ ਤੋਂ ਵੀ ਸਟਿੱਕਰਸ ਡਾਊਨਲੋਡ ਕਰ ਸਕਣਗੇ। ਇਸ 'ਚ Playful Piyomaru, Rico's Sweet Life, Moody Foodies, Chummy Chum Chums ਅਤੇ Bright Days ਵਾਲੇ ਪੈਕਸ ਮਿਲਣਗੇ। ਹਾਲਾਂਕਿ, ਇਹ ਉਦੋਂ ਤਕ ਲਿਸਟ 'ਚ ਐਡ ਨਹੀਂ ਹੋ ਸਕਦੇ ਜਦੋਂ ਤਕ ਕੋਈ ਇਨ੍ਹਾਂ ਨੂੰ ਤੁਹਾਨੂੰ ਨਾ ਭੇਜ ਦੇਵੇ। ਜੇਕਰ ਤੁਸੀਂ ਵੀ ਇਹ ਲੇਟੈਸਟ ਸਟਿੱਕਰਸ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਵ੍ਹਟਸਐਪ ਦਾ v2.20.194.7 ਵਰਜ਼ਨ ਡਾਊਨਲੋਡ ਕਰਨਾ ਹੋਵੇਗਾ।

ਵੈਸੇ ਤਾਂ ਇਹ ਫੀਚਰ ਟੈਸਟਿੰਗ 'ਚ ਹੈ ਪਰ ਤੁਸੀਂ ਚਾਹੋ ਤਾਂ ਇਸਦਾ ਪ੍ਰਯੋਗ ਕਰ ਸਕਦੇ ਹੋ। ਹਾਲਾਂਕਿ ਉਸਦੇ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ ਕਿਸੇ ਨੇ ਇਹ ਐਨੀਮੇਟਿਡ ਸਟਿੱਕਰ ਭੇਜਿਆ ਹੋਵੇ। ਇਸ ਸਟਿੱਕਰ ਨੂੰ ਤੁਸੀਂ ਅੱਗੇ ਫਾਰਵਰਡ ਕਰ ਸਕਦੇ ਹੋ। ਐਨੀਮੇਟਿਡ ਸਟਿੱਕਰਸ ਜੀਆਈਐੱਫ ਤੋਂ ਕਾਫੀ ਅਲੱਗ ਹੁੰਦੇ ਹਨ ਅਤੇ ਲਗਾਤਾਰ ਪਲੇਅ ਹੁੰਦੇ ਰਹਿੰਦੇ ਹਨ।

Posted By: Ramanjit Kaur