ਜੇਐੱਨਐੱਨ, ਨਵੀਂ ਦਿੱਲੀ : ਟੈਕਨਾਲੋਜੀ ਕੰਪਨੀ Google ਆਪਣੇ ਸਾਲਾਨਾ ਸਮਾਗਮ Google I/O 2020 ਇਸ ਸਾਲ ਮਈ 'ਚ ਕਰਵਾਉਣ ਵਾਲੀ ਹੈ। ਇਸ ਸਮਾਗਮ 'ਚ ਕੰਪਨੀ ਆਪਣੇ ਅਗਲੇ ਅਪਰੇਟਿੰਗ ਸਿਸਟਮ Android 11 ਨੂੰ ਵੀ ਪੇਸ਼ ਕਰ ਸਕਦੀ ਹੈ। ਹਰ ਸਾਲ ਦੇ ਵਾਂਗ ਕੰਪਨੀ ਇਸ ਸਾਲ ਇਸ ਦੇ ਇਲਾਵਾ ਸਰਵਿਸ ਦੇ ਬਾਰੇ 'ਚ ਵੀ ਐਲਾਨ ਕਰ ਸਕਦੀ ਹੈ। ਕੰਪਨੀ ਪਿਛਲੇ ਸਾਲ ਦੇ ਵਾਂਗ ਇਸ ਸਾਲ ਆਪਣੇ ਫਲੈਗਸ਼ਿਪ ਸਮਾਰਟਫੋਨ Pixel 4a ਸੀਰੀਜ਼ ਦੇ ਅਫੋਰਡੇਬਲ ਵਰਜ਼ਨ Google ਸੀਰੀਜ਼ ਹੈਂਡਲ ਨਾਲ ਇਸ ਸਮਾਗਮ ਦੀ ਡੇਟ ਦਾ ਖੁਲਾਸਾ ਕੀਤਾ ਹੈ। ਸੁੰਦਰ ਪਿਚਾਈ ਨੇ ਆਪਣੇ ਟਵੀਟ 'ਚ Google I/O 2020 ਦੀ ਡੇਟ ਦਾ ਐਲਾਨ ਕਰਦੇ ਹੋਏ ਇਸ ਨੂੰ ਕਰਵਾਇਆ ਜਾਵੇਗਾ, ਇਹ ਵੀ ਦੱਸਿਆ ਹੈ ਕਿ ਸੁੰਦਰ ਪਿਚਾਈ ਨੇ ਆਪਣੇ ਟਵੀਟ 'ਚ ਦੱਸਿਆ ਕਿ Google I/O 2020 ਦਾ ਸਮਾਗਮ 12 ਮਈ ਤੋਂ 14 ਮਈ ਵਿਚਕਾਰ ਕੀਤਾ ਜਾਵੇਗਾ।

ਟਵੀਟ 'ਚ ਪਿਚਾਈ ਨੇ ਇਹ ਵੀ ਦੱਸਿਆ ਕਿ ਇਕ ਵਾਰ ਫਿਰ ਇਸ ਸਮਾਗਮ ਨੂੰ ਮਾਊਟੇਨ ਵਿਊ ਦੇ ਸ਼ੋਰਲਾਈਨ ਐਮਪੀਥਿਏਟਰ 'ਚ ਕਰਵਾਇਆ ਜਾਵੇਗਾ। Google ਦੇ ਇਸ ਸਾਲਾਨਾ ਸਮਾਗਮ 'ਚ ਕੰਪਨੀ ਆਪਣੇ ਅਪਰੇਟਿੰਗ ਸਿਸਟਮ Android 11 ਨੂੰ ਪੇਸ਼ ਕਰ ਸਕਦੀ ਹੈ। ਪਿਛਲੇ ਦਿਨੀਂ ਸਿਸਟਮ ਦੇ ਡਿਵੈੱਲਪਮੈਂਟ ਦੇ ਬਾਰੇ 'ਚ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਸੀ। ਇਸ ਜਾਣਕਾਰੀ 'ਚ Android 11 ਦੇ ਏਅਰਪਲੇਨ ਮੋਡ 'ਚ ਹੋਣ ਵਾਲੇ ਵੱਡੇ ਬਦਲਾਅ ਦੇ ਬਾਰੇ 'ਚ ਦੱਸਿਆ ਗਿਆ ਸੀ। ਇਕ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਸ ਨਵੇਂ ਆਪਰੇਟਿੰਗ ਸਿਸਟਮ ਦੇ ਬੀਟਾ ਵਰਜ਼ਨ ਨੂੰ Google Pixel 4 ਸੀਰੀਜ਼ 'ਤੇ ਟੈਸਟ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੰਪਨੀ ਦੇ ਵੱਲੋ ਫ਼ਿਲਹਾਲ ਇਸ ਦੇ ਬਾਰੇ 'ਚ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਮਿਲੀ।

ਪਿਛਲੇ ਸਾਲ ਲਾਂਚ ਹੋਏ Google Pixel 4 ਸੀਰੀਜ਼ ਨੂੰ ਭਾਰਤ ਸਮੇਤ ਕਈ ਦੇਸ਼ਾਂ 'ਚ ਲਾਂਚ ਨਹੀਂ ਕੀਤਾ ਗਿਆ। ਇਸ ਦੇ ਪਿਛੇ ਦੀ ਵਜ੍ਹਾ ਇਹ ਹੈ ਕਿ ਇਸ 'ਚ ਸ਼ੋਸ਼ਲ ਸੈਂਸਰ ਵਰਗੀ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਭਾਰਤ ਕਈ ਹਰੋ ਦੇਸ਼ਾਂ ਦੇ ਨੈੱਟਵਰਕ ਨੂੰ ਸਪੋਰਟ ਨਹੀਂ ਕਰਦਾ। ਇਹ ਹੀ ਕਾਰਨ ਹੈ ਇਸ ਸੀਰੀਜ਼ ਨੂੰ ਸਿਰਫ਼ ਚੁਨਿੰਦਾ ਬਾਜ਼ਾਰ 'ਚ ਹੀ ਲਾਂਚ ਕੀਤਾ ਗਿਆ ਹੈ।

Posted By: Sarabjeet Kaur