ਨਵੀਂ ਦਿੱਲੀ, ਆਟੋ ਡੈਸਕ : ਮਹਿੰਦਰਾ ਐਂਡ ਮਹਿੰਦਰਾ ਸਮੂਹ ਦੇ ਮਾਲਕ ਆਨੰਦ ਮਹਿੰਦਰਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਏ ਦਿਨ ਤਮਾਮ ਮੁੱਦਿਆਂ ’ਤੇ ਆਪਣੇ ਵਿਚਾਰ ਜ਼ਾਹਰ ਕਰਦੇ ਰਹਿੰਦੇ ਹਨ। ਖ਼ਾਸਕਰ ਉਨ੍ਹਾਂ ਨੂੰ ਕ੍ਰਿਕਟਰਾਂ ਨਾਲ ਕਾਫੀ ਲਗਾਵ ਹੈ ਤੇ ਇਸ ਸਾਲ ਜਨਵਰੀ ’ਚ ਜਦੋਂ ਭਾਰਤ ਨੇ ਆਸਟ੍ਰੇਲੀਆ ਨੂੰ ਉਸੇ ਦੀ ਸਰਜ਼ਮੀਨ ’ਤੇ ਨੌਜਵਾਨ ਖਿਡਾਰੀਆਂ ਦੀ ਬਦੌਲਤ ਧੂਲ ਚਟਾਈ ਤਾਂ ਆਨੰਦ ਮਹਿੰਦਰਾ ਵੀ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਤੋਂ ਰੋਕ ਨਾ ਸਕੇ ਤੇ ਉਨ੍ਹਾਂ ਨੇ ਤੁਰੰਤ ਹੀ ਆਸਟ੍ਰੇਲੀਆ ਦੌਰੇ ’ਤੇ ਗਏ 6 ਨੌਜਵਾਨ ਖਿਡਾਰੀਆਂ ਦੀ ਜਮ ਕੇ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਆਪਣੀਆਂ ਪਾਪੂਲਰ ਆਫ ਰੋਡਰ ਐੱਸਯੂਵੀ ਮਹਿੰਦਰਾ ਥਾਰ ਦੇਣ ਦਾ ਵਾਅਦਾ ਕੀਤਾ ਤੇ ਹਾਲ ਹੀ ’ਚ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ ਤੇ ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਥਾਰ ਗਿਫ਼ਟ ਕੀਤੀ, ਜਿਸ ਦੀ ਫੋਟੋ ਖੁਦ ਕੁਝ ਖਿਡਾਰੀਆਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ।


ਸ਼ਾਰਦੁਲ ਠਾਕੁਰ ਤੇ ਟੀ ਨਟਰਾਜਨ ਨੇ ਸ਼ੇਅਰ ਕੀਤਾ ਪੋਸਟ : ਭਾਰਤੀ ਪੇਸ ਬੈਟਰੀ ਦੇ ਦੋ ਨੌਜਵਾਨ ਤੇ ਪ੍ਰਤਿਭਸ਼ਾਲੀ ਗੇਂਦਬਾਜ਼ ਸ਼ਾਰਦੁਲ ਠਾਕੁਰ ਤੇ ਟੀ ਨਟਰਾਜਨ ਨੇ ਆਪਣੇ-ਆਪਣੇ ਆਫਿਸ਼ੀਅਲ ਅਕਾਊਂਟ ਤੋਂ ਨਵੀਂ ਥਾਰ ਦੀ ਰਸੀਵਿੰਗ ਵਾਲੇ ਪੋਸਟ ਨੂੰ ਸ਼ੇਅਰ ਕੀਤਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੇ ਜਿਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਮਹਿੰਦਰਾ ਦੀ ਸਾਲਿਡ ਆਫ ਰੋਡਰ ‘ਥਾਰ’ ਗਿਫ਼ਟ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ’ਚ ਮੁਹੰਮਦ ਸਿਰਾਜ, ਟੀ ਨਟਰਾਜਨ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ, ਸ਼ੁਭਮਨ ਗਿੱਲ ਤੇ ਨਵਦੀਪ ਸੈਣੀ ਦਾ ਨਾਂ ਸ਼ਾਮਲ ਹੈ। ਇਸ ਐਲਾਨ ਦੇ ਨਾਲ ਆਨੰਦ ਮਹਿੰਦਰਾ ਨੇ ਟਵਿੱਟਰ ’ਤੇ ਲਿਖਿਆ ਸੀ ਕਿ ‘ਇਨਾਮ ਦੇਣ ਦਾ ਕਾਰਨ ਸਿਰਫ ਨੌਜਵਾਨਾਂ ਨੂੰ ਖੁਦ ’ਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰਨਾ ਹੈ।’

Posted By: Sunil Thapa