ਵਾਸ਼ਿੰਗਟਨ, ਏਐੱਨਆਈ: ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ਫਿਰ ਤੋਂ ਡਾਊਨ ਹੋ ਗਿਆ ਹੈ। ਨਵੀਂ ਰਿਪੋਰਟ ਮੁਤਾਬਕ ਆਨਲਾਈਨ ਯੂਜ਼ਰਜ਼ ਨੇ ਦਾਅਵਾ ਕੀਤਾ ਹੈ ਕਿ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਡਾਊਨ ਹੈ। ਦੁਨੀਆ ਭਰ ਦੇ ਯੂਜ਼ਰਜ਼ ਨੇ ਟਵੀਟ ਕਰਕੇ ਇੰਸਟਾਗ੍ਰਾਮ ਡਾਊਨ ਹੋਣ ਦੀ ਜਾਣਕਾਰੀ ਦਿੱਤੀ ਹੈ।

9to5Mac ਅਨੁਸਾਰ, ਮੈਟਾ ਦੀ ਮਲਕੀਅਤ ਵਾਲਾ Instagram ਇਨ੍ਹੀਂ ਦਿਨੀਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਦੁਨੀਆ ਭਰ ਦੇ ਯੂਜ਼ਰਜ਼ ਨੇ ਫੀਡ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਮੈਸੇਜਿੰਗ ਵਿੱਚ ਵੀ ਸਮੱਸਿਆ ਆ ਰਹੀ ਹੈ।

DownDetector ਮੁਤਾਬਕ, ਇੰਸਟਾਗ੍ਰਾਮ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਡਾਊਨ ਹੋ ਗਿਆ। DownDetector ਦੀ ਇੱਕ ਰਿਪੋਰਟ ਦੇ ਅਨੁਸਾਰ, ਲਗਪਗ 66 ਫੀਸਦੀ ਯੂਜ਼ਰਜ਼ ਨੇ ਐਪ ਦੇ ਕਰੈਸ਼ ਹੋਣ ਦੀ ਰਿਪੋਰਟ ਕੀਤੀ ਹੈ। ਦੂਜੇ ਪਾਸੇ, ਲਗਪਗ 24 ਫੀਸਦੀ ਨੇ ਕਿਹਾ ਕਿ ਸਰਵਰ ਕੁਨੈਕਸ਼ਨ ਨਾਲ ਲੌਗਇਨ ਕਰਨਾ ਮੁਸ਼ਕਲ ਹੈ ।

ਟਵਿੱਟਰ 'ਤੇ ਸ਼ਿਕਾਇਤ

ਟਵਿੱਟਰ 'ਤੇ ਆਊਟੇਜ ਦੀ ਰਿਪੋਰਟ ਕਰਨ ਲਈ ਨੇਟੀਜ਼ਨਾਂ ਨੇ ਆਪਣੇ ਫੀਡ ਦੇ ਕਈ ਮੀਮਜ਼, ਫੋਟੋਆਂ ਅਤੇ ਸਕ੍ਰੀਨ ਰਿਕਾਰਡਿੰਗਾਂ ਨੂੰ ਸਾਂਝਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇੰਸਟਾਗ੍ਰਾਮ ਕੁਝ ਮਹੀਨਿਆਂ ਤੋਂ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਜਿਸ ਤੋਂ ਬਾਅਦ ਕਈ ਯੂਜ਼ਰਜ਼ ਨੇ ਟਵਿੱਟਰ 'ਤੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ ਹਨ।

Posted By: Sandip Kaur