ਨਵੀਂ ਦਿੱਲੀ, ਟੈਕ ਡੈਸਕ : ਭਾਰਤੀ ਅਸੈਸਰੀਜ਼ ਨਿਰਮਾਤਾ ਕੰਪਨੀ Ambrane ਨੇ ਆਪਣੇ ਪੋਰਟਫੋਲਿਓ ’ਚ ਨਵੇਂ ਡਿਵਾਈਸ ਸ਼ਾਮਲ ਕਰਦੇ ਹੋਏ ਬਲੂਟੁੱਥ ਈਅਰਫ਼ੋਨ ਦੀ ਇਕ ਨਵੀਂ ਰੇਂਜ ਲਾਂਚ ਕੀਤੀ ਹੈ। ਇਸ ਰੇਂਜ ਵਾਂਗ ਕੰਪਨੀ ਨੇ ਪੰਜ ਡਿਵਾਈਸ ਪੇਸ਼ ਕੀਤੇ ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 1,299 ਰੁਪਏ ਹੈ। ਖ਼ਾਸ ਗੱਲ ਇਹ ਹੈ ਕਿ ਡਿਵਾਈਸ, ਯੂਜ਼ਰ ਨੂੰ ਲੰਬੀ ਬੈਟਰੀ ਸਮਰੱਥਾ ਪ੍ਰਦਾਨ ਕਰਦੇ ਹਨ। ਭਾਵ ਜੇ ਤੁਸੀਂ ਕਿਸੇ ਸਫ਼ਰ ’ਚ ਇਨ੍ਹਾਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਬੈਟਰੀ ਖ਼ਤਮ ਹੋਣ ਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸਦੇ ਇਲਾਵਾ ਇਸ ਡਿਵਾਈਸ ’ਚ ਯੂਜ਼ਰਜ਼ ਨੂੰ ਆਕਰਸ਼ਕ ਡਿਜ਼ਾਈਨ ਤੇ ਹਾਈ ਦੀ ਸਹੂਲਤ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਵਾਇਰਲੈਸ ਈਅਰਫ਼ੋਨ ਦੀ ਕੀਮਤ ਤੇ ਉਪਲੱਬਧਤਾ ਦੇ ਬਾਰੇ ਕੁਝ ਵਿਸਤਾਰ ਨਾਲ...

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ Bassband ਸੀਰੀਜ਼ ਦੀ, ਜਿਸ ’ਚ ਦੋ ਡਿਵਾਈਸ ਪੇਸ਼ ਕੀਤੇ ਗਏ ਹਨ। Bassband pro ਦੀ ਕੀਮਤ 2,199 ਰੁਪਏ ਤੇ Bassband Lite ਦੀ ਕੀਮਤ 1,299 ਰੁਪਏ ਹੈ। Bassband pro ਯੂਜ਼ਰਜ਼ ਨੂੰ ਐੱਚਡੀ ਸਾਉਂਡ ਦਾ ਅਨੁਭਵ ਦੇਣ ਲਈ ਸ਼ਾਨਦਾਰ ਡਰਾਈਵਰਸ ਨਾਲ ਲੈੱਸ ਹੈ। ਇਸਦੀ ਬੈਟਰੀ ਲਾਈਫ 6 ਘੰਟੇ ਦੀ ਹੈ। ਇਹ ਸਫ਼ਰ ਦੌਰਾਨ ਪੂਰੀ ਤਰ੍ਹਾਂ ਸਟਾਈਲਿਸ਼ ਤੇ ਅਰਾਮਦਾਇਕ ਫਿਟਿੰਗ ਮਹਿਸੂਸ ਕਰਵਾਏਗਾ। IPX5 ਵਾਟਰਪ੍ਰੂਫ ਫੀਚਰ ਨਾਲ ਲੈੱਸ ਹੋਣ ਕਾਰਨ ਇਹ ਵਰਕਆਊਟ ਦੌਰਾਨ ਲੋਕਾਂ ਦੀ ਪ੍ਰਫੈਕਟ ਪਾਰਟਨਰ ਬਣ ਸਕਦਾ ਹੈ। ਇਸਦੇ ਨਾਲ ਹੀ Bassband Lite ਦੀ ਗੱਲ ਕੀਤੀ ਜਾਵੇ ਤਾਂ ਇਹ Bassband pro ਦਾ ਲਾਈਟ ਵਰਜ਼ਨ ਹੈ। ਅਵਾਜ਼ ਦੀ ਸ਼ਾਨਦਾਰ ਕੁਆਲਿਟੀ ਤੇ ਜ਼ਬਰਦਸਤ ਧਮਕ ਦੇ ਨਾਲ ਬਾਸਬੈਂਡ ਲਾਈਟ ਤੋਂ ਤੁਸੀਂ ਪ੍ਰੀਮੀਅਮ ਅਨੁਭਵ ਕਰ ਸਕਦੇ ਹੋ।


ਇਸਦੇ ਨਾਲ ਹੀ ਕੰਪਨੀ ਨੇ Melody ਸੀਰੀਜ਼ ਦੇ ਤਹਿਤ Melody 20 ਤੇ Melody 11 ਈਅਰਫ਼ੋਨ ਨੂੰ ਪੇਸ਼ ਕੀਤਾ ਹੈ ਜਿਨ੍ਹਾਂ ਦੀ ਕੀਮਤ 1,499 ਰੁਪਏ ਤੇ 1,799 ਰੁਪਏ ਹੈ। Melody 20 ਤੇ Melody 11 ’ਚ 10mm ਦੇ ਡਰਾਈਵਰਸ ਦੇ ਨਾਲ ਡੂਅਲ ਸਟੀਰਿਓ ਆਊਟਪੁੱਟ ਹੈ, ਜਿਸ ਨਾਲ ਅਜਿਹੀ ਧਮਾਕੇਦਾਰ ਤੇ ਸੁਰੀਲੀ ਆਵਾਜ਼ ਨਿਕਲਦੀ ਹੈ ਕਿ ਯੂਜ਼ਰਜ਼ ਨੂੰ ਕਿਸੇ ਮਿਊੁਜ਼ਕ ਕਾਂਸਰਟ ’ਚ ਬੈਠੇ ਹੋਣ ਦਾ ਅਹਿਸਾਸ ਹੁੰਦਾ ਹੈ। ਆਧੁਨਿਕ ਤਕਨੀਕ ਨਾਲ ਬਣਾਏ ਗਏ ਮੈਲੋਡੀ 20 ਨੇਕਬੈਂਡਸ ਲੰਬੀ ਬੈਟਰੀ ਲਾਈਫ ਦੇ ਨਾਲ ਆਉਂਦੇ ਹਨ, ਜਿਸ ਨਾਲ ਯੂਜ਼ਰਜ਼ ਨੂੰ ਸਿਰਫ਼ 2 ਘੰਟੇ ਦੀ ਚਾਰਜਿੰਗ ’ਚ 8 ਘੰਟੇ ਦਾ ਪਲੇਟਾਈਮ ਮਿਲਦਾ ਹੈ, ਜਦਕਿ ਮੈਲੋਡੀ 11 ’ਚ 6 ਘੰਟੇ ਦਾ ਪਲੇਟਾਈਮ ਮਿਲਦਾ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਡਿਵਾਈਸਾਂ ’ਚ ਰੋਜ਼ਾਨਾ ਵਰਤੋਂ ਲਈ ਸੁਰੱਖਿਅਕ ਫਿਟ ਤੇ ਲਾਈਟ ਆਨ ਕਾਲਰ ਡਿਜ਼ਾਈਨ ਦਿੱਤਾ ਗਿਆ ਹੈ।


ਇਸਦੇ ਇਲਾਵਾ ਕੰਪਨੀ ਨੇ Trendz 11 ਈਅਰਫ਼ੋਨ ਵੀ ਲਾਂਚ ਕੀਤਾ ਹੈ ਜੋ ਸਪੋਰਟੀ ਤੇ ਕਲਾਸੀ ਲੁੱਕ ’ਚ ਆਉਂਦਾ ਹੈ। ਇਸ ਨੇਕਬੈਂਡ ਦੀ ਕੀਮਤ 1,999 ਰੁਪਏ ਹਨ। ਇਸ ਵਿਚ ਸ਼ਾਨਦਾਰ ਮਿਊੁਜ਼ਕ ਐਕਸਪੀਰੀਅੰਸ ਦੇ ਨਾਲ ਡੀਪ ਬਾਸ ਟੈਕਨਾਲਾਜੀ ਦੀ ਵਰਤੋਂ ਕੀਤੀ ਗਈ ਹੈ। ਇਹ ਯੂਜ਼ਰਜ਼ ਨੂੰ ਸਿਰਫ਼ ਡੇਢ ਘੰਟੇ ਦੀ ਚਾਰਜਿੰਗ ’ਚ ਛੇ ਘੰਟੇ ਦਾ ਲੰਬਾ ਪਲੇਟਾਈਮ ਦਿੰਦਾ ਹੈ। ਜ਼ਿਕਰਯੋਗ ਹੈ ਕਿ ਕੰਪਨੀ ਦੁਆਰਾ ਪੇਸ਼ ਕੀਤੇ ਗਏ ਇਨ੍ਹਾਂ ਨਵੇਂ ਬਲੂਟੁੱਥ ਈਅਰਫ਼ੋਨ ਸੀਰੀਜ਼ ਦੇ ਸਾਰੇ ਮਾਡਲ ’ਚ ਸਮਾਰਟ ਵਾਯਸ ਅਸਿਸਟੈਂਟ, ਗੂਗਲ ਅਸਿਸਟੈਂਟ ਤੇ ਸਿਰੀ ਨਾਲ ਲੈਸ ਹਨ, ਜਿਸ ਨਾਲ ਇਹ ਯੂਜ਼ਰਜ਼ ਨੂੰ ਪੂਰੀ ਤਰ੍ਹਾਂ ਹੈਂਡਸ ਫ੍ਰੀ ਫੀਲ ਕਰਵਾਉਂਦਾ ਹੈ। ਇਨ੍ਹਾਂ ਨੂੰ ਸਾਰੇ ਈ-ਕਾਮਰਸ ਸਾਈਟਸ ਤੋਂ ਖਰੀਦਿਆ ਜਾ ਸਕਦਾ ਹੈ।


Posted By: Sunil Thapa