ਜੇਐੱਨਐੱਨ, ਨਵੀਂ ਦਿੱਲੀ : ਵੱਲੋਂ ਅੱਜ ਇਕ ਨਵੀਂ ਪਾਮ ਰਿਕਗਨਿਸ਼ਨ ਟੈਕਨਾਲੋਜੀ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਦੇ ਜ਼ਰੀਏ ਯੂਜ਼ਰਜ਼ ਆਪਣੇ ਹੱਥ ਦੀ ਹਥੇਲੀ ਨੂੰ ਦਿਖਾ ਕੇ ਪੇਮੈਂਟ ਕਰ ਸਕਦੇ ਹਨ। ਮਤਲਬ ਹੁਣ ਤੁਹਾਨੂੰ ਪੇਮੈਂਟ ਲਈ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਨਵੀਂ ਟੈਕਨਾਲੋਜੀ ਨੂੰ Amazon One ਨਾਮ ਦਿੱਤਾ ਗਿਆ ਹੈ। ਇਸ ਤਕਨੀਕ 'ਚ ਹੱਥ ਨੂੰ ਦੂਰ ਤੋਂ ਦਿਖਾ ਕੇ ਰਿਟੇਲ 'ਤੇ ਪੇਮੈਂਟ ਕੀਤਾ ਜਾ ਸਕੇਗਾ। Amazon ਵੱਲੋਂ Recognition Technology 'ਤੇ ਕਰੀਬ ਇਕ ਸਾਲ ਤੋਂ ਘੱਟ ਚੱਲ ਰਿਹਾ ਸੀ। ਕੰਪਨੀ ਨੇ ਇਸ ਸਰਵਿਸ ਦੇ ਪੇਮੈਂਟ ਲਈ ਐਪਲੀਕੇਸ਼ਨ ਪਾਈ ਹੈ।

ਕਿਵੇਂ ਕਰ ਸਕਦੇ ਹੋ Amazon One ਸਰਵਿਸ ਦਾ ਇਸਤੇਮਾਲ

Amazon One ਸਰਵਿਸ ਦਾ ਇਸਤੇਮਾਲ ਕਰਨ ਲਈ Amazon ਅਕਾਊਂਟ ਦਾ ਹੋਣਾ ਜ਼ਰੂਰੀ ਨਹੀਂ ਹੈ। ਗਾਹਕ ਆਪਣੇ ਫੋਨ ਨੰਬਰ ਤੇ ਕ੍ਰੈਡਿਟ ਕਾਰਡ ਦੀ ਮਦਦ ਨਾਲ ਇਸ ਸਰਵਿਸ ਦਾ ਇਸਤੇਮਾਲ ਕਰ ਸਕਣਗੇ। ਨਾਲ ਹੀ ਇਸ ਲਈ ਬਾਓਮੈਟ੍ਰਿਕ ਡਾਟੇ ਦੀ ਜ਼ਰੂਰਤ ਨਹੀਂ ਪਵੇਗੀ। ਗਾਹਕ ਚਾਹੁਣ ਤਾਂ ਆਪਣੇ ਬਾਓਮੈਟ੍ਰਿਕ ਡਾਟੇ ਨੂੰ ਡਿਲੀਟ ਵੀ ਕਰ ਸਕਣਗੇ। ਇਸ ਤਕਨੀਕ 'ਚ ਨਸ ਦੇ ਪੈਟਰਨ ਦੇ ਨਾਲ ਹੀ ਹੱਥ ਦੇ ਸਰਫੇਸ ਏਰੀਆ ਦੀ ਡਿਟੇਲ ਤੇ ਲਕੀਰਾਂ ਦੇ ਰਾਹੀਂ ਇਕ ਪਾਮ ਦਸਤਖ਼ਤ ਕ੍ਰਿਏਟ ਕੀਤਾ ਜਾਵੇਗਾ। ਪਾਮ ਦਸਤਖ਼ਤ ਨੂੰ ਸ਼ੁਰੂਆਤੀ ਦੌਰ 'ਚ Amazon ਦੇ ਆਪਣੇ Go Store 'ਚ ਇਸਤੇਮਾਲ ਕੀਤਾ ਜਾਵੇਗਾ। ਨਾਲ ਹੀ ਕੰਪਨੀ Amazon One ਨੂੰ ਆਉਣ ਵਾਲੇ ਸਾਲ 'ਚ ਹੋਰ ਸਟੋਰ 'ਚ ਲਿੰਕ ਕਰੇਗੀ।

Amazon One ਸਰਵਿਸ ਦਾ ਹੋਵੇਗਾ ਵਿਸਤਾਰ

ਕੰਪਨੀ ਦੀ ਮੰਨੀਏ ਤਾਂ Amazon One ਨੂੰ ਸਿਰਫ਼ ਪਾਮ ਬੈਸਟ ਪੇਮੈਂਟ ਤਕ ਹੀ ਸੀਮਿਤ ਨਹੀਂ ਕੀਤਾ ਜਾ ਸਕਦਾ। Amazon ਵੱਲੋ ਇਸ ਨੂੰ ਰਿਟੇਲ ਸਟੋਰ ਦੇ ਇਲਾਵਾ ਵੀ ਵੱਡੇ ਪੈਮਾਨੇ 'ਤੇ ਇਸਤਾਮਲ ਕੀਤਾ ਜਾ ਸਕਦਾ ਹੈ। ਕੰਪਨੀ ਥਰਡ ਪਾਰਟੀ ਦੇ ਤੌਰ 'ਤੇ Amazon One ਸਰਵਿਸ ਨੂੰ ਉਪਲਬਧ ਕਰਾ ਸਕਦਾ ਹੈ। Amazon ਨੂੰ ਆਫਿਸ ਬਿਲਡਿੰਗ, ਰਿਟੇਲਰਜ਼, ਸਟੇਡੀਅਮ 'ਚ ਲਗਾਇਆ ਜਾ ਸਕਦਾ ਹੈ, ਜਿਸ 'ਚ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਸਰਵਿਸ ਦਾ ਲੁਤਫ ਚੁੱਕ ਸਕਦੇ ਹਨ।

Posted By: Sarabjeet Kaur