ਟੈਕ ਡੈਸਕ, ਨਵੀਂ ਦਿੱਲੀ : ਈ-ਕਾਮਰਸ ਵੈਬਸਾਈਟ Amazon ਦੀ Fab Phone Fest ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ ਅੱਜ ਭਾਵ 22 ਫਰਵਰੀ ਤੋਂ ਸ਼ੁਰੂ ਹੋ ਕੇ 25 ਫਰਵਰੀ ਤਕ ਚੱਲੇਗੀ। ਇਸ ਦੌਰਾਨ ਗਾਹਕਾਂ ਨੂੰ ਆਈਫੋਨ 12, ਸੈਮਸੰਗ ਗੈਲੇਕਸੀ ਐੱਮ02 ਐੱਸ ਅਤੇ ਵੀਵੋ ਵੀ20 2021 ਜਿਹੇ ਲੇਟੈਸਟ ਸਮਾਰਟਫੋਨ ਦੀ ਖ਼ਰੀਦਾਰੀ ਕਰਨ ’ਤੇ ਬੰਪਰ ਡੀਲ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਗਾਹਕ ਸੇਲ ’ਚ ਮੋਬਾਈਲ ਅਕਸੈੱਸਰੀਜ਼ ਨੂੰ ਵੀ ਘੱਟ ਕੀਮਤ ’ਤੇ ਖ਼ਰੀਦ ਸਕੋਗੇ।

ਹੈਂਡਸੈੱਟ ’ਤੇ ਮਿਲੇਗੀ 40 ਫ਼ੀਸਦੀ ਤਕ ਦੀ ਛੋਟ

ਐਮਾਜ਼ੋਨ ਇੰਡੀਆ ਅਨੁਸਾਰ, Fab Phone Fest ਸੇਲ ’ਚ ਗਾਹਕਾਂ ਨੂੰ ਟਾਪ-ਸੇਲਿੰਗ ਮੋਬਾਈਲ ’ਤੇ 40 ਫ਼ੀਸਦੀ ਡਿਸਕਾਊਂਟ ਦਿੱਤਾ ਜਾਵੇਗਾ। ਨਾਲ ਹੀ ਗਾਹਕਾਂ ਨੂੰ ਡਿਵਾਈਸ ’ਤੇ ਨੋ-ਕਾਸਟ ਈਐੱਮਆਈ ਤੋਂ ਲੈ ਕੇ ਐਕਸਚੇਂਜ ਆਫਰ ਮਿਲੇਗਾ। ਇਸਤੋਂ ਇਲਾਵਾ ਸੇਲ ’ਚ ਗਾਹਕਾਂ ਲਈ ਘੱਟ ਕੀਮਤ ’ਤੇ ਮੋਬਾਈਲ ਅਕਸੈੱਸਰੀਜ਼ ਵੀ ਉਪਲੱਬਧ ਕਰਵਾਈ ਜਾਵੇਗੀ।

iPhone 12 Mini

ਆਈਫੋਨ 12 ਮਿੰਨੀ 64,900 ਰੁਪਏ ਦੇ ਪ੍ਰਾਈਜ਼ ਟੈਗ ਨਾਲ ਉਪਲੱਬਧ ਹੈ। ਇਸ ਡਿਵਾਈਸ ’ਤੇ 5000 ਰੁਪਏ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਤੋਂ ਇਲਾਵਾ ਆਈਫੋਨ 12 ਮਿੰਨੀ ’ਤੇ 3,055 ਰੁਪਏ ਪ੍ਰਤੀ ਮਹੀਨੇ ਦੀ ਨੋ-ਕਾਸਟ ਈਐੱਮਆਈ ਮਿਲੇਗੀ। ਫੀਚਰ ਦੀ ਗੱਲ ਕਰੀਏ ਤਾਂiPhone 12 mini ’ਚ 5.4 ਇੰਚ ਦਾ ਐੱਚਡੀ ਸੁਪਰ ਰੇਟਿਨਾ ਐਕਸਡੀਆਰ ਡਿਸਪਲੇਅ ਹੈ।

OnePlus 8 Pro

ਵਨਪਲੱਸ ਦੇ ਸ਼ਾਨਦਾਰ ਸਮਾਰਟਫੋਨ OnePlus 8 Pro ਨੂੰ ਫੈਬ ਫੋਨ ਫੈਸਟ ਸੇਲ ’ਚ 47,999 ਰੁਪਏ ਦੀ ਕੀਮਤ ’ਤੇ ਖ਼ਰੀਦਿਆ ਜਾ ਸਕਦਾ ਹੈ। ਆਫਰ ਦੀ ਗੱਲ ਕਰੀਏ ਤਾਂ ਐੱਸਬੀਆਈ ਬੈਂਕ ਆਪਣੇ ਕ੍ਰੈਡਿਟ ਕਾਰਡ ਹੋਲਡਰਜ਼ ਨੂੰ ਇਸ ਡਿਵਾਈਸ ਦੀ ਖ਼ਰੀਦਦਾਰੀ ਕਰਨ ’ਤੇ 3000 ਰੁਪਏ ਤਕ ਦਾ ਡਿਸਕਾਊਂਟ ਦੇ ਰਿਹਾ ਹੈ। ਇਸਤੋਂ ਇਲਾਵਾ ਵਨਪਲੱਸ 8 ਪ੍ਰੋ ਨੂੰ ਨੋ-ਕਾਸਟ ਈਐੱਮਆਈ ’ਤੇ ਖ਼ਰੀਦਿਆ ਜਾ ਸਕਦਾ ਹੈ। OnePlus 8 Pro ’ਚ ਖ਼ਾਸ ਫੀਚਰ ਦੇ ਤੌਰ ’ਤੇ 120Hz ਰਿਫਰੈੱਸ਼ ਰੇਟ ਦਿੱਤਾ ਗਿਆ ਹੈ ਅਤੇ ਇਹ ਸਮਾਰਟਫੋਨ ਆਕਟਾ-ਕੋਰ Snapdragon 865 ਪ੍ਰੋਸੈੱਸਰ ’ਤੇ ਕੰਮ ਕਰਦਾ ਹੈ।

Redmi 9 Power

ਸ਼ਾਓਮੀ ਦਾ ਰੈੱਡਮੀ 9 ਪਾਵਰ ਐਮਾਜ਼ੋਨ ਦੀ ਸੇਲ ’ਚ ਸਿਰਫ਼ 10,499 ਰੁਪਏ ਦੀ ਕੀਮਤ ’ਤੇ ਉਪਲੱਬਧ ਹੈ। ਇਸ ਸਮਾਰਟਫੋਨ ਨੂੰ 494 ਰੁਪਏ ਪ੍ਰਤੀ ਮਹੀਨੇ ਦੀ ਨੋ-ਕਾਸਟ ਈਐੱਮਆਈ ’ਤੇ ਖ਼ਰੀਦਿਆ ਜਾ ਸਕਦਾ ਹੈ। ਇਸਤੋਂ ਇਲਾਵਾ Kotak ਬੈਂਕ ਵੱਲੋਂ 10 ਫ਼ੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਾਲ ਹੀ ਗਾਹਕਾਂ ਨੂੰ ਇਸ ’ਤੇ 9,900 ਰੁਪਏ ਤਕ ਦਾ ਐਕਸਚੇਂਜ ਆਫਰ ਮਿਲੇਗਾ। ਸਪੇਸੀਫਿਕੇਸ਼ਨ ਦੀ ਗੱਲ ਕਰੀਏ ਤਾਂ Redmi 9 Power ਐਂਡਰਾਇਡ 10 ਓਐੱਸ ’ਤੇ ਆਧਾਰਿਤ ਹੈ ਅਤੇ ਇਹ Qualcomm Snapdragon 662 ਪ੍ਰੋਫੈਸਰ ’ਤੇ ਕੰਮ ਕਰਦਾ ਹੈ।

Posted By: Ramanjit Kaur