ਟੈਕ ਡੈਸਕ, ਨਵੀਂ ਦਿੱਲੀ : ਐਮਾਜ਼ੋਨ ਨੇ ਭਾਰਤ ਵਿਚ ਦੁਨੀਆ ਦਾ ਪਹਿਲਾ ਮੋਬਾਈਲ ਓਨਲੀ ਵੀਡੀਓ ਪਲਾਨ ‘Prime Video Mobile Edition’ ਲਾਂਚ ਕਰ ਦਿੱਤਾ ਹੈ। ਇਸ ਐਡੀਸ਼ਨ ਨੂੰ ਟੈਲੀਕਾਮ ਕੰਪਨੀ ਏਅਰਟੈਲ ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਏਅਰਟੈਲ ਯੂਜ਼ਰਜ਼ ਹਾਈ ਕੁਆਲਿਟੀ ਐਂਟਰਟੇਨਮੈਂਟ ਸਰਵਿਸ ਦਾ ਮਜ਼ਾ ਲੈ ਸਕਣਗੇ। ਕੰਪਨੀ ਨੇ ਐਲਾਨ ਕੀਤਾ ਹੈ ਕਿ ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ ਇਕ ਸਿੰਗਲ ਯੂਜ਼ਰ Mobile Only Video ਪਲਾਨ ਹੈ ਜਿਸ ਨੂੰ ਖਾਸ ਤੌਰ ’ਤੇ ਮੋਬਾਈਲ ਨੂੰ ਪਹਿਲ ਦੇਣ ਵਾਲੇ ਭਾਰਤ ਵਰਗੇ ਦੇਸ਼ ਲਈ ਬਣਾਇਆ ਗਿਆ ਹੈ।

ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ ਤਹਿਤ ਕੰਪਨੀ ਇਕੱਠੇ ਚਾਰ ਪਲਾਨ ਪੇਸ਼ ਕੀਤੇ ਗਏ ਹਨ ਅਤੇ ਇਸ ਦੀ ਸ਼ੁਰੂਆਤੀ ਕੀਮਤ 89 ਰੁਪਏ ਹੈ। ਇਹ ਸਿੰਗਲ ਯੂਜ਼ਰ ਪਲਾਨ ਹੈ ਅਤੇ ਇਸ ਵਿਚ ਐਸਡੀ ਕੁਆਲਿਟੀ ਦੀ ਸਟ੍ਰੀਮਿੰਗ ਦਾ ਮਜ਼ਾ ਲਿਆ ਜਾ ਸਕਦਾ ਹੈ। ਏਅਰਟੈੱਲ ਨਾਲ ਸਾਰੇ ਪ੍ਰੀਪੇਡ ਯੂਜ਼ਰਜ਼ 30 ਦਿਨਾਂ ਲਈ ਪ੍ਰਾਈਮ ਵੀਡੀਓ ਦੇ ਫਰੀ ਟਰਾਈਲ ਦਾ ਲਾਭ ਉਠਾ ਸਕਾਂਗੇ। ਫਰੀ ਸਬਸਕ੍ਰਿਪਸ਼ਨ ਦਾ ਲਾਭ ਲੈਣ ਲਈ ਯੂਜ਼ਰਜ਼ ਨੂੰ ਏਅਰਟੈਲ ਥੈਂਕਸ ਐਪ ਵਿਚ ਜਾ ਕੇ ਉਥੇ ਆਪਣੇ ਏਅਰਟੈਲ ਮੋਬਾਈਲ ਨੰਬਰ ਜ਼ਰੀਏ ਐਮਾਜ਼ੋਨ ਵਿਚ ਸਾਈਨਅਪ ਕਰ ਸਕਦੇ ਹੋ। ਫਰੀ ਟਰਾਈਲ ਖਤਮ ਹੋਣ ਤੋਂ ਬਾਅਦ ਗਾਹਕ ਰਿਚਾਰਜ ਬੰਡਲ ਦੇ ਜ਼ਰੀਏ ਮੋਬਾਈਲ ਐਡੀਸ਼ਨ ਨੂੰ ਐਕਟੀਵੇਟ ਕਰ ਸਕਦੇ ਹਨ। ਇਸ ਲਈ ਸਿਰਫ਼ 89 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਭਾਰਤ ਦੁਨੀਆ ਦਾ ਪਹਿਲਾ ਐਮਾਜ਼ੋਨ ਪ੍ਰਾਈਮ ਦੇਸ਼ ਬਣ ਗਿਆ ਹੈ ਜੋ ਯੂੁਜ਼ਰਜ਼ ਲਈ ਇਕ Mobiled Only Prime Video Video ਪਲਾਨ ਦੀ ਪੇਸ਼ਕਸ਼ ਕਰ ਰਿਹਾ ਹੈ। ਕਫਾਇਤੀ ਡਾਟਾ ਅਤੇ ਸਮਾਰਟਫੋਨ ਅੱਜ ਲਗਪਗ ਹਰ ਥਾਂ ਮੌਜੂਦ ਹਨ ਅਤੇ ਇਹ ਮਨੋਰੰਜਨ ਲਈ ਦੇਸ਼ ਦੇ ਸਭ ਤੋਂ ਪਸੰਦੀਦਾ ਪਲੇਟਫਾਰਮ ਬਣ ਚੁੱਕੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਐਮਾਜ਼ੋਨ ਨੇ Bharti Airtel ਦੇ ਨਾਲ ਮਿਲ ਕੇ Prime Video Mobile Edition ਦੀ ਸ਼ੁਰੂਆਤ ਕੀਤੀ ਹੈ।

ਏਅਰਟੈਲ ਦੇ ਪ੍ਰੀਪੇਡ ਯੂਜ਼ਰਜ਼ 30 ਦਿਨਾਂ ਤਕ ਫਰੀ ਟਰਾਈਲ ਦਾ ਲਾਭ ਲੈ ਸਕਣਗੇ। ਇਸ ਤੋਂ ਬਾਅਦ ਜੇ ਯੂਜ਼ਰਜ਼ ਪ੍ਰੀਪੇਡ ਰਿਚਾਰਜ ਜ਼ਰੀਏ Prime Video Mobile Edition ਨੂੰ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 89 ਰੁਪਏ ਦੇਣੇ ਹੋਣਗੇ। ਇਹ ਕੰਪਨੀ ਦਾ ਇੰਟਰੋਡਕਟਰੀ ਆਫਰ ਹੈ ਅਤੇ ਇਸ ਵਿਚ 28 ਦਿਨਾਂ ਲਈ Prime Video Mobile Edition ਦੇ ਨਾਲ 6 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਯੂਜ਼ਰਜ਼ 28 ਦਿਨਾਂ ਦੀ ਵੈਲਡਿਟੀ ਵਾਲਾ 299 ਰੁਪਏ ਦਾ ਪੈਕ ਵੀ ਲੈ ਸਕਦੇ ਹਨ, ਜਿਸ ਵਿਚ ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ ਦੇ ਨਾਲ ਅਨਲਿਮਟਿਡ ਕਾਲਾਂ ਅਤੇ 1.5 ਜੀਬੀ ਡੇਲੀ ਡਾਟਾ ਦਾ ਲਾਭ ਲੈ ਸਕਦੇ ਹਨ।

Posted By: Tejinder Thind