ਟੈਕ ਡੈਸਕ, ਨਵੀਂ ਦਿੱਲੀ : ਈ ਕਾਮਰਸ ਸਾਈਟ ਐਮਾਜ਼ੋਨ ਇੰਡੀਆ ਨੇ ਮੇਡ ਇਨ ਇੰਡੀਆ Made in india ਟੁਆਏ ਸਟੋਰ Toy Store ਦੀ ਲਾਂਚਿੰਗ ਦਾ ਅੱਜ ਐਲਾਨ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਲੋਕਲ ਖਿਡੌਣੇ ਬਣਾਉਣ ਵਾਲੇ ਕਾਰੀਗਰਾਂ ਅਤੇ ਵਿਕ੍ਰੇਤਾਵਾਂ ਨੂੰ ਫਾਇਦਾ ਮਿਲੇਗਾ। ਦਰਅਸਲ ਲਾਕਡਾਊਨ ਦੇ ਦੌਰ ਵਿਚ ਆਨਲਾਈਨ ਖਰੀਦਦਾਰੀ ਦਾ ਚਲਨ ਵਧਿਆ ਹੈ। ਅਜਿਹੇ ਵਿਚ ਮੇਡ ਇਨ ਇੰਡੀਆ ਖਿਡੌਣਿਆਂ ਨੂੰ ਆਨਲਾਈਨ ਸਪੇਸ ਦੇਣ ਲਈ ਐਮਾਜ਼ੋਨ ਵੱਲੋਂ ਟੁਆਏ ਸਟੋਰ ਲਾਂਚ ਕੀਤਾ ਗਿਆ ਹੈ।

ਕੀ ਹੋਵੇਗਾ ਖਾਸ

ਐਮਾਜ਼ੋਨ ਇੰਡੀਆ Amazon INdia ਪਲੇਟਫਾਰਮ ’ਤੇ ਲਗਪਗ 15 ਸੂਬਿਆਂ ਦੇ ਖਿਡੌਣਾ ਵਿਕ੍ਰੇਤਾ ਆਪਣੇ ਪ੍ਰੋਡਕਟ ਨੂੰ ਸ਼ੋਅਕੇਸ ਕਰ ਸਕਣਗੇ, ਜਿਥੇ ਟ੍ਰੈਡੀਸ਼ਨਲ ਖਿਡੌਣੇ, ਹੋਮਮੇਡ ਖਿਡੌਣਿਆਂ ਦੇ ਨਾਲ ਐਜੂਕੇਸ਼ਨਲ ਬੇਸਡ ਖਿਡੌਣਿਆਂ ਦੀ ਇਕ ਲੰਬੀ ਕੈਟਾਗਰੀ ਮਿਲੇਗੀ। ਮੇਡ ਇਨ ਇੰਡੀਆ ਸਟੋਰ ਦੀ ਲਾਂਚਿੰਗ ਨਾਲ ਖਿਡੌਣਿਆਂ ਦੇ ਘਰੇਲੂ ਬ੍ਰਾਂਡ ਅਤੇ ਮੈਨੂਫੈਕਚਰਜ਼ ਨੂੰ ਆਪਣੇ ਵਪਾਰ ਨੂੰ ਵਧਾਉਣ ਵਿਚ ਮਦਦ ਮਿਲੇਗੀ। ਐਮਾਜ਼ੋਨ ਇੰਡੀਆ ਦਾ ਮੇਡ ਇਨ ਇੰਡੀਆ ਟੁਆਏ ਸਟੋਰ ਭਾਰਤ ਸਰਕਾਰ ਦੇ ਆਤਮਨਿਰਭਰ ਭਾਰਤ ਮੁਹਿੰਮ ਲਈ ਵੀ ਮਦਦਗਾਰ ਸਾਬਤ ਹੋਵੇਗਾ।

ਦੱਸ ਦੇਈਏ ਕਿ ਪੀਐਮ ਮੋਦੀ ਵੱਲੋਂ ਹਾਲ ਹੀ ਵਿਚ ਲੋਕਲ ਖੇਡ ਅਤੇ ਲੋਕਲ ਖਿਡੌਣਿਆਂ ਦੇ ਇਸਤੇਮਾਲ ਨੂੰ ਉਤਸ਼ਾਹਤ ਕੀਤਾ ਗਿਆ ਸੀ।

ਖਿਡੌਣਿਆਂ ਦੇ ਘਰੇਲੂ ਕਾਰੋਬਾਰ ਨੂੰ ਵਧਾਉਣ ’ਚ ਮਿਲੇਗੀ ਮਦਦ

ਐਮਾਜ਼ੋਨ ਇੰਡੀਆ ਦੇ ਵਾਇਸ ਪ੍ਰੈਜ਼ੀਡੈਂਟ ਮਨੀਸ਼ ਤਿਵਾਡ਼ੀ ਨੇ ਕਿਹਾ ਕਿ ਅਸੀਂ ਲੋਕਲ ਟੇਲੈਂਟ ਨੂੰ ਸਪੋਰਟ ਦੇਣ ਅਤੇ ਉਸ ਨੂੰ ਅੱਗੇ ਵਧਾਉਣ ਦਾ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਭਾਰਤ ਟ੍ਰੈਡੀਸ਼ਨਲ ਆਰਫ, ਕਰਾਫਟ ਅਤੇ ਖਿਡੌਣਿਆਂ ਦਾ ਵੱਡਾ ਬਾਜ਼ਾਰ ਰਿਹਾ ਹੈ। ਅਜਿਹੇ ਵਿਚ ਨਵੇਂ ਆਨਲਾਈਨ ਸਟੋਰ ਤੋਂ ਖਿਡੌਣਿਆਂ ਦੇ ਘਰੇਲੂ ਕਾਰੋਬਾਰ ਨੂੰ ਵਧਾਉਣ ਵਿਚ ਮਦਦ ਮਿਲੇਗੀ। ਐਮਾਜ਼ੋਨ ਇੰਡੀਆ ਮੁਤਾਬਕ ਉਸ ਵੱਲੋਂ ਮੇਡ ਇਨ ਇੰਡੀਆ ਪ੍ਰੋਡਕਟ ਨੂੰ ਪ੍ਰਮੋਟ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਐਮਾਜ਼ੋਨ ਨੇ ਸਤੰਬਰ 2020 ਵਿਚ ਹੈਂਡੀਕ੍ਰਾਫਟ ਮੇਲਾ ਲਾਂਚ ਕੀਤਾ ਸੀ, ਜਿਸ ਵਿਚ 55000 ਤੋਂ ਜ਼ਿਆਦਾ ਯੂਨੀਕ ਪ੍ਰੋਡਕਟਜ਼ ਸਮੇਤ 270 ਤੋਂ ਜ਼ਿਆਦਾ ਆਰਟ ਐਂਡ ਕ੍ਰਾਫਟ ਨੂੰ ਪੇਸ਼ ਕੀਤਾ ਗਿਆ ਸੀ।

Posted By: Tejinder Thind