ਨਵੀਂ ਦਿੱਲੀ, ਜੇਐੱਨਐੱਨ : ਦੇਸ਼ ’ਚ Electric mobility ਨੂੰ ਬੜਾਵਾ ਦੇਣ ਲਈ E-commerce company Amazon India ਤੇ ਮਹਿੰਦਰਾ ਇਲੈਕਟ੍ਰਿਕ ਨੇ ਮੰਗਲਵਾਰ ਨੂੰ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਦੇ ਤਹਿਤ ਕੰਪਨੀ Mahindra Treo Zor 5lectric vehicle ਨਾਲ ਆਪਣੇ ਸਾਮਾਨ ਦੀ ਹੋਮ ਡਿਲੀਵਰੀ ਕਰੇਗੀ। ਇਸ ਨਾਲ ਨਾ ਸਿਰਫ਼ ਪ੍ਰਦੂਸ਼ਣ ਘੱਟ ਹੋਵੇਗਾ ਬਲਕਿ Mobility ਦਾ ਖ਼ਰਚਾ ਵੀ ਘੱਟ ਹੋਵੇਗਾ। ਦੱਸਣਯੋਗ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਅਜਿਹੇ ’ਚ ਕੰਪਨੀ ਲਈ Electric vehicle ਤੋਂ ਹੋਮ ਡਿਲੀਵਰੀ ਫਾਇਦੇ ਦਾ ਸੌਦਾ ਸਾਬਿਤ ਹੋਵੇਗੀ।


ਦੱਸਣਯੋਗ ਹੈ ਕਿ ਦੋਵੇਂ ਕੰਪਨੀਆਂ ਵੱਲੋਂ ਦਿੱਤੇ ਗਈ ਇਕ Joint statement ’ਚ ਦੱਸਿਆ ਗਿਆ ਹੈ ਕਿ ਐਮਾਜ਼ੋਨ ਭਾਰਤ ਨੇ 7 ਵੱਡੇ ਸ਼ਹਿਰਾਂ ’ਚ ਤਕਰੀਬਨ 100 ਦੀ ਗਿਣਤੀ ’ਚ Mahindra Treo Zor EVs ਨੂੰ ਤਾਇਨਾਤ ਕਰੇਗੀ। ਜਿਨ੍ਹਾਂ ਸ਼ਹਿਰਾਂ ’ਚ Mahindra Treo Zor EVs Electric vehicle ਨੂੰ ਤਾਇਨਾਤ ਕੀਤਾ ਗਿਆ ਹੈ ਉਨ੍ਹਾਂ ’ਚ ਬੈਂਗਲੁਰੂ, ਨਵੀਂ ਦਿੱਲੀ, ਹੈਦਰਾਬਾਦ, ਅਹਿਮਦਾਬਾਦ, ਭੋਪਾਲ, ਇੰਦੌਰ ਤੇ ਲਖਨਊ ਸ਼ਾਮਿਲ ਹੈ। ਇਨ੍ਹਾਂ ਸ਼ਹਿਰਾਂ ’ਚ ਐਮਾਜ਼ੋਨ ਦੇ ਸਾਮਾਨ ਦੀ ਹੋਮ ਡਿਲੀਵਰੀ ਲਈ ਹੁਣ Electric mobility ਦਾ ਇਸਤੇਮਾਲ ਜ਼ੋਰ-ਸ਼ੋਰ ਨਾਲ ਕੀਤਾ ਜਾਵੇਗਾ ਜਿਸ ਨਾਲ ਵਧਦੇ ਪ੍ਰਦੂਸ਼ਣ ’ਤੇ ਲਗਾਮ ਲਗਾਉਣ ’ਚ ਮਦਦ ਮਿਲੇਗੀ।


ਸਾਲ 2020 ’ਚ, ਐਮਾਜ਼ੋਨ ਇੰਡੀਆ ਨੇ ਐਲਾਨ ਕੀਤਾ ਸੀ ਕਿ ਭਾਰਤ ’ਚ ਉਨ੍ਹਾਂ ਦੇ ਡਿਲੀਵਰੀ ਵਾਹਨਾਂ ’ਚ 2015 ਤਕ 10,000 ਇਲੈਕਟ੍ਰਿਕ ਵਾਹਨ (ਈਵੀ) ਸ਼ਾਮਿਲ ਕੀਤੇ ਜਾਣਗੇ। ਕੰਪਨੀ ਦੁਨੀਆਂ ਭਰ ’ਚ ਸਾਲ 2030 ਤਕ ਆਪਣੇ ਸਾਮਾਨ ਦੀ ਡਿਲੀਵਰੀ ਲਈ 1,00,000 ਇਲੈਕਟ੍ਰਿਕ ਵਾਹਨ ਤੈਨਾਤ ਕਰਨਾ ਚਾਹੁੰਦੀ ਹੈ ਤੇ ਇਸ ਦੌਰਾਨ ਕੰਪਨੀ ਨੇ ਭਾਰਤ ’ਚ ਇਲੈਕਟ੍ਰਿਕ ਵਾਹਨਾਂ ਨੂੰ ਤੈਨਾਤ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਇਸ ਫ਼ੈਸਲੇ ਨਾਲ ਕੰਪਨੀ ਨੇ ਆਪਣੀ Global commitment ਨੂੰ ਪੂਰਾ ਕਰਨ ਦੀ ਪਹਿਲ ਕਰ ਰਹੀ ਹੈ।

Posted By: Rajnish Kaur