ਟੈਕ ਡੈਸਕ, ਨਵੀਂ ਦਿੱਲੀ : Amazon India ਨੇ ਹਾਲ ਹੀ ’ਚ ਆਪਣੀ ‘Great Indian Republic Days’ ਸੇਲ ਦਾ ਐਲਾਨ ਕੀਤਾ ਹੈ। ਇਹ ਸੇਲ 20 ਜਨਵਰੀ ਤੋਂ ਸ਼ੁਰੂ ਹੋ ਕੇ 23 ਜਨਵਰੀ ਤਕ ਚੱਲੇਗੀ। ਪਰ Prime ਯੂਜ਼ਰਜ਼ ਲਈ ਇਸ ਸੇਲ ਨੂੰ ਇਕ ਦਿਨ ਪਹਿਲਾਂ ਭਾਵ 19 ਜਨਵਰੀ ਨੂੰ ਹੀ ਲਾਈਵ ਕਰ ਦਿੱਤਾ ਹੈ। ਪ੍ਰਾਈਮ ਯੂਜ਼ਰਜ਼ ਅੱਜ ਤੋਂ ਹੀ ਸੇਲ ’ਚ ਮਿਲਣ ਵਾਲੀ ਬੈਸਟ ਡੀਲ ਦਾ ਲਾਭ ਚੁੱਕ ਸਕਦੇ ਹੋ। ਸੇਲ ’ਚ OnePlus 8T ਤੋਂ ਲੈ ਕੇ Samsung Galaxy M51 ਤਕ ਕਈ ਸਮਾਰਟਫੋਨ ’ਤੇ ਆਕਰਸ਼ਕ ਆਫਰਜ਼ ਦਿੱਤੇ ਜਾ ਰਹੇ ਹਨ। ਆਓ ਜਾਣਦੇ ਹਾਂ ਸੇਲ ’ਚ ਮਿਲਣ ਵਾਲੇ ਡਿਸਕਾਊਂਟ ਤੇ ਆਫਰਜ਼ ਬਾਰੇ ਡਿਟੇਲ ’ਚ...

Amazon Great Indian Republic Days ਸੇਲ ’ਚ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ ਇਸ ’ਚ ਐੱਸਬੀਆਈ ¬ਕ੍ਰੈਡਿਟ ਕਾਰਡ ਹੋਲਡਰਜ਼ ਨੂੰ 10 ਫ਼ੀਸਦੀ ਇੰਸਟੈਂਟ ਡਿਸਕਾਊਂਟ ਦਾ ਲਾਭ ਮਿਲੇਗਾ। ਭਾਵ ਯੂਜ਼ਰਜ਼ 5,000 ਰੁਪਏ ਦੀ ਖ਼ਰੀਦਦਾਰੀ ’ਤੇ 1,500 ਰੁਪਏ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ। ਇਸਤੋਂ ਇਲਾਵਾ ਸਮਾਰਟਫੋਨ ਨੂੰ ਨੋ-ਕੋਸਟ ਈਐੱਮਆਈ ਵਿਕੱਲਪ ਦੇ ਨਾਲ ਖ਼ਰੀਦਿਆ ਜਾ ਸਕਦਾ ਹੈ।

ਇਸ ਸੇਲ ਤਹਿਤ ਯੂਜ਼ਰਜ਼ OnePlus 8T, Samsung Galaxy M51, Redmi Note 9 Pro Max, iphone 12 Mini, Galaxy M31s, iphone 7, Redmi Note 9 ਅਤੇ OnePlus 8 Pro ਨੂੰ ਬੇਹੱਦ ਹੀ ਘੱਟ ਕੀਮਤ ’ਚ ਖ਼ਰੀਦ ਸਕਦੇ ਹਨ। Redmi Note 9 Pro Max ਇਸ ਸੇਲ ’ਚ 14,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਉਪਲੱਬਧ ਹੋਵੇਗਾ। ਜਦਕਿ Samsung Galaxy M51 ਨੂੰ 22,999 ਰੁਪਏ ’ਚ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ। ਜੇਕਰ ਤੁਸੀਂ iphone 12 Mini ਖ਼ਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਹੋ ਸਕਦਾ ਹੈ ਕਿਉਂਕਿ ਇਸ ਸੇਲ ’ਚ iphone 12 Mini ਦਾ 64GB ਮਾਡਲ 64,490 ਰੁਪਏ ’ਚ ਉਪਲੱਬਧ ਹੋ ਰਿਹਾ ਹੈ।

ਇਸਤੋਂ ਇਲਾਵਾ ਜੇਕਰ ਤੁਸੀਂ Mi Note 10 Lite ਨੂੰ 34,999 ਰੁਪਏ ’ਚ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ। ਸੇਲ ਦੌਰਾਨ ਯੂਜ਼ਰਜ਼ ਐਂਟਰੀ ਲੈਵਲ ਸਮਾਰਟਫੋਨ Redmi 9A ਨੂੰ ਸਿਰਫ਼ 6,999 ਰੁਪਏ ’ਚ ਖ਼ਰੀਦ ਸਕਦੇ ਹੋ।

Posted By: Ramanjit Kaur