ਜੇਐੱਨਐੱਨ, ਨਵੀਂ ਦਿੱਲੀ : Amazon ਨੇ ਲਾਕਡਾਊਨ 'ਚ ਆਪਣੇ ਡਲਿਵਰੀ ਨੈੱਟਵਰਕ ਨੂੰ ਚੁਸਤ-ਦਰੁਸਤ ਬਣਾਉਣ ਦੇ ਇਰਾਦੇ ਨਾਲ 50 ਹਜ਼ਾਰ ਸੀਜ਼ਨਲ ਨੌਕਰੀਆਂ ਕੱਢੀਆਂ ਹਨ। ਇੱਥੇ ਨੌਕਰੀਆਂ ਕੰਟ੍ਰੈਕਟ ਆਧਾਰਿਤ ਹੋਣਗੀਆਂ, ਜੋ ਫੁਲਫਿਲਮੈਂਟ ਸੈਂਟਰਸ ਤੇ ਡਲਿਵਰੀ ਨੈੱਟਵਰਕ ਲਈ ਹੋਣਗੀਆਂ। ਇਸ ਸੀਜ਼ਨਲ ਅਵਸਰ ਲਈ ਅਪਲਾਈ ਕਰਨ ਦੇ ਚਾਹਵਾਨ ਲੋਕ 1800-208-9900 'ਤੇ ਕਾਲ ਕਰ ਸਕਦੇ ਹਨ ਜਾਂ seasonalhiringindia@amazon.com ਨੂੰ ਈਮੇਲ ਭੇਜ ਸਕਦੇ ਹਨ। ਇਹ ਐਸੋਸੀਏਟਸ Amazon India ਨੇ ਫੁਲਫਿਲਮੈਂਟ ਤੇ ਡਲਿਵਰੀ ਨੈੱਟਵਰਕ ਦੇ ਹਜ਼ਾਰਾਂ ਐਸੋਸੀਏਟਸ ਨਾਲ ਜੁੜੇ ਤੇ ਗਾਹਕਾਂ ਦੇ ਆਰਡਰ ਨੂੰ ਜ਼ਿਆਦਾ ਸਮਰੱਥਾ ਨਾਲ ਲੈਣ, ਪੈਕ ਕਰਨ, ਸ਼ਿੱਪ ਕਰਨ ਤੇ ਡਲਿਵਰੀ ਕਰਨ 'ਚ ਉਨ੍ਹਾਂ ਦੀ ਮਦਦ ਕਰਨਗੇ।

ਕਸਟਮਰਜ਼ ਫੁਲਫਿਲਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਅਖਿਲ ਸਕਸੈਨਾ ਨੇ ਕਿਹਾ- 'ਕੋਵਿਡ-19 ਮਹਾਮਾਰੀ ਤੋਂ ਅਸੀਂ ਇਕ ਚੀਜ਼ ਸਿੱਖੀ ਹੈ ਕਿ ਐਮਾਜ਼ੋਨ ਤੇ ਈ-ਕਾਮਰਸ ਆਪਣੇ ਗਾਹਕਾਂ, ਛੋਟੇ ਕਾਰੋਬਾਰ ਤੇ ਦੇਸ਼ ਲਈ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਅਸੀਂ ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਇਸ ਮੁਸ਼ਕਲ ਸਮੇਂ ਛੋਟੇ ਕਾਰੋਬਾਰ ਨੂੰ ਗਾਹਕਾਂ ਤਕ ਪਹੁੰਚਾਉਣ 'ਚ ਸਾਡੀ ਟੀਮ ਜੋ ਕੰਮ ਕਰ ਰਹੀ ਹੈ ਉਸ 'ਤੇ ਮਾਣ ਹੈ। ਅਸੀਂ ਪੂਰੇ ਭਾਰਤ 'ਚ ਗਾਹਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੀ ਹਰ ਚੀਜ਼ ਦੇਣ 'ਚ ਮਦਦ ਕਰਦੇ ਰਹਿਣਾ ਚਾਹੁੰਦੇ ਹਾਂ ਤਾਂਕਿ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ। ਇਸ ਲਈ ਅਸੀਂ ਆਪਣੇ ਫੁਲਫਿਲਮੈਂਟ ਤੇ ਡਲਿਵਰੀ ਨੈੱਟਵਰਕ 'ਚ ਲਗਪਗ 50,000 ਸੀਜ਼ਨਲ ਐਸੋਸੀਏਟ ਲਈ ਕੰਮ ਲਈ ਤਜਵੀਜ਼ ਕਰ ਰਹੇ ਹਾਂ। ਮਹਾਮਾਰੀ ਦੌਰਾਨ ਭਾਰੀ ਗਿਣਤੀ 'ਚ ਲੋਕਾਂ ਨੂੰ ਕੰਮ ਮਿਲੇਗਾ ਤੇ ਕੰਮ ਲਈ ਇਕ ਸੁਰੱਖਿਅਤ ਮਾਹੌਲ ਵੀ ਮਿਲੇਗਾ।'

ਐਮਾਜ਼ੋਨ ਆਪਣੇ ਐਸੋਸੀਏਟ, ਪਾਰਟਨਰ, ਮੁਲਾਜ਼ਮਾਂ ਤੇ ਗਾਹਕਾਂ ਦੀ ਸਿਹਤ ਤੇ ਸੁਰੱਖਿਆ ਲਈ ਵਚਨਬੱਧ ਹੈ ਤੇ ਉਨ੍ਹਾਂ ਦੇ ਕਲਿਆਣ ਲਈ ਕਈ ਉਪਰਾਲੇ ਚੁੱਕਾ ਹੈ। ਕੰਪਨੀ ਨੇ ਆਪਣੇ ਲੋਕਾਂ ਦੀ ਸੁਰੱਖਿਆ ਲਈ ਆਪਣੀ ਪ੍ਰਕਿਰਿਆ 'ਚ ਕਰੀਬ 100 ਕਰੋੜ ਅਹਿਮ ਬਦਲਾਅ ਕੀਤੇ ਹਨ। ਚਿਹਰਾ ਢਕਣਾ, ਭਵਨਾਂ 'ਚ ਰੋਜ਼ਾਨਾ ਤਾਪਮਾਨ ਦੀ ਜਾਂਚ, ਸਾਰੀਆਂ ਸਾਈਟਸ 'ਤੇ ਸਫ਼ਾਈ ਨੂੰ ਵਧਾਉਣਾ, ਵਾਰ-ਵਾਰ ਸੈਨੀਟਾਈਜ਼ਰ ਕਰਨਾ, ਵਾਰ-ਵਾਰ ਹੱਥ ਧੋਣੇ ਆਦਿ ਕਾਰਜ ਸ਼ਾਮਲ ਹਨ।

Posted By: Sarabjeet Kaur