ਟੈਕ ਡੈਸਕ, ਨਵੀਂ ਦਿੱਲੀ : Twitter ਦੀ ਟੱਕਰ ਵਾਲੇ ਮਾਈਕ੍ਰੋ ਬਲਾਗਿੰਗ ਸਾਈਟ Koo ਨੂੰ ਇਕ ਸ਼ਾਨਦਾਰ ਫੀਚਰ ਅਪਡੇਟ ਮਿਲਿਆ ਹੈ। ਇਸ ਨਵੇਂ ਫੀਚਰ ਅਪਡੇਟ ਨੂੰ Talk to Typle ਦੇ ਨਾਮ ਨਾਲ ਜਾਣਿਆ ਜਾਵੇਗਾ। ਨਵੇਂ ਫੀਚਰ ਅਪਡੇਟ ਤੋਂ ਬਾਅਦ ਯੂਜ਼ਰਜ਼ Koo ਐਪ ’ਤੇ ਬੋਲ ਕੇ ਟਾਈਪ ਕਰ ਸਕੋਗੇ। ਕੰਪਨੀ ਦਾ ਦਾਅਵਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ Koo ਨੂੰ ਸਭ ਤੋਂ ਪਹਿਲਾਂ Talk to Type ਫੀਚਰ ਅਪਡੇਟ ਦਿੱਤਾ ਗਿਆ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾਂ ਫੀਚਰ ਹੈ, ਜਿਸਦੀ ਮਦਦ ਨਾਲ ਯੂਜ਼ਰਜ਼ ਨੂੰ ਟਾਈਪ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਐਪ ਹਿੰਦੀ, ਕੰਨੜ, ਤਮਿਲ ਅਤੇ ਤੇਲਗੂ ਅਤੇ ਅੰਗਰੇਜ਼ੀ ’ਚ ਟਾਈਪ ਨੂੰ ਸਪੋਰਟ ਕਰੇਗਾ। Koo ਐਪ ’ਤੇ ਸਾਰੀਆਂ ਭਾਰਤੀ ਭਾਸ਼ਾਵਾਂ ’ਚ ਬੋਲ ਕੇ ਟਾਈਪ ਕੀਤਾ ਜਾ ਸਕੇਗਾ। ਅਜਿਹੇ ’ਚ ਲੋਕ ਆਪਣੀ ਲੋਕਲ ਭਾਸ਼ਾ ’ਚ ਬੋਲ ਕੇ Koo ਐਪ ’ਤੇ ਟਾਈਪ ਕਰ ਸਕਣਗੇ।

ਕਿਵੇਂ ਕੰਮ ਕਰੇਗਾ ਨਵਾਂ ਫੀਚਰ

Koo ਐਪ ਦੇ ਨਵੇਂ Talk to Type ਫੀਚਰ ਨੂੰ ਐਕਟੀਵੇਟ ਕਰਨ ਲਈ ਯੂਜ਼ਰਜ਼ ਨੂੰ ਇਕ ਮਾਈਕ ਬਟਨ ’ਤੇ ਕਲਿੱਕ ਕਰਨਾ ਹੋਵੇਗਾ। ਇਹ ਮਾਈਕ ਬਟਨ Koo ਐਪ ਦੇ ਬਾਟਮ ਲੈਫਟ ਸਾਈਡ ’ਚ ਪਲੱਸ ਸਿੰਬਲ ਨਾਲ ਮੌਜੂਦ ਰਹੇਗਾ। ਇਸਤੋਂ ਬਾਅਦ ਯੂਜ਼ਰ ਨੂੰ ਮਾਈਕ ਬਟਨ ਸਲੈਕਟ ਕਰਨਾ ਹੋਵੇਗਾ ਅਤੇ ਜਿਸ ਮੈਸੇਜ ਨੂੰ ਟਾਈਪ ਕਰਨਾ ਚਾਹੁੰਦੇ ਹੋ, ਉਸਨੂੰ ਬੋਲਣਾ ਹੋਵੇਗਾ। ਇਸ ਤਰ੍ਹਾਂ ਤੁਹਾਡਾ ਮੈਸੇਜ ਬਿਨਾਂ ਬੀ-ਕੋਰਡ ਦੇ ਟਚ ਕੀਤੇ ਬਿਨਾਂ ਟਾਈਪ ਕਰ ਸਕੋਗੇ। ਇਸਨੂੰ ਕਾਂਟੈਕਟਲੈੱਸ ਟਾਈਪਿੰਗ ਫੀਚਰ ਕਿਹਾ ਜਾ ਸਕਦਾ ਹੈ। ਇਸ ਫੀਚਰ ਕੋਰੋਨਾਕਾਲ ’ਚ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। Koo ਐਪ ਦੇ Talk to Typle ਫੀਚਰ ਨੂੰ ਐਕਟੀਵੇਟ ਕਰਨ ਲਈ ਯੂਜ਼ਰ ਨੂੰ ਐਪ ਅਪਡੇਟ ਕਰਨਾ ਹੋਵੇਗਾ।

ਇਥੋਂ Koo ਐਪ ਨੂੰ ਕਰਨਾ ਹੋਵੇਗਾ ਅਪਡੇਟ

ਇਹ ਐਪ Google Play Store ਅਤੇ Apple App ਸਟੋਰ ਦੋਵਾਂ ’ਤੇ ਮੌਜੂਦ ਹੈ। Koo ਐਪ ਨੂੰ ਆਤਮ-ਨਿਰਭਰ ਭਾਰਤ ਅਭਿਆਨ ਤਹਿਤ ਪ੍ਰਮੋਟ ਕੀਤਾ ਗਿਆ ਸੀ। ਇਹ ਟਵਿੱਟਰ ਦੀ ਤਰ੍ਹਾਂ ਇਕ ਇੰਡੀਅਨ ਵਰਜ਼ਨ ਵਾਲਾ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਹੈ, ਜਿਸਨੂੰ ਲੋਕਲ ਭਾਸ਼ਾ ’ਚ ਬੋਲ ਕੇ ਟਾਈਪ ਕੀਤਾ ਜਾ ਸਕੇਗਾ। ਇਸ ਪਲੇਟਫਾਰਮ ’ਤੇ ਕਈ ਰਾਜਨੇਤਾ ਅਤੇ ਫਿਲਮ ਸਟਾਰ ਮੌਦੂਦ ਹਨ।

Posted By: Ramanjit Kaur