ਟੈੱਕ ਡੈਸਕ, ਨਵੀਂ ਦਿੱਲੀ : ਵ੍ਹਟਸਐਪ ਕਈ ਨਵੇਂ ਫੀਚਰਜ਼ ’ਤੇ ਕੰਮ ਕਰ ਰਿਹਾ ਹੈ। ਨਵੀਂ ਰਿਪੋਰਟ ਅਨੁਸਾਰ, ਵ੍ਹਟਸਐਪ ਹੁਣ ਇਕ ਅਜਿਹੇ ਫੀਚਰ ’ਤੇ ਕੰਮ ਕਰ ਰਿਹਾ ਹੈ ਜੋ ਯੂਜ਼ਰਜ਼ ਨੂੰ ਇਮੇਜ਼ ਨੂੰ ਸਟਿੱਕਰ (WhatsApp Sticker) ’ਚ ਬਦਲਣ ਦੀ ਸੁਵਿਧਾ ਦੇਵੇਗਾ। ਫੀਚਰ ਨੂੰ ਐਪ ਦੇ ਬੀਟਾ (Whatsapp Beta) ਵਰਜ਼ਨ ’ਚ ਸਪਾਟ ਕੀਤਾ ਗਿਆ ਸੀ। ਵ੍ਹਟਸਐਪ ਕਥਿਤ ਤੌਰ ’ਤੇ iOS ਤੇ Android ਦੋਵਾਂ ਯੂਜ਼ਰਜ਼ ਲਈ ਫੀਚਰ ਡਿਵੈਲਪ ਕਰ ਰਿਹਾ ਹੈ। ਇਸਤੋਂ ਇਲਾਵਾ, ਵ੍ਹਟਸਐਪ ਨਾਨ-ਬੀਟਾ ਟੈਸਟਰਸ ਲਈ ਮਲਟੀ-ਡਿਵਾਈਸ (WhatsApp Multi-Device) ਫੀਚਰ ਦਾ ਰੋਲਆਊਟ ਕਰ ਰਿਹਾ ਹੈ।

ਇਮੇਜ਼ ਨੂੰ ਸਟਿੱਕਰ ’ਚ ਬਦਲ ਸਕਣਗੇ ਯੂਜ਼ਰਜ਼

Wabetainfo ਅਨੁਸਾਰ, ਵ੍ਹਟਸਐਪ ਇਮੇਜ਼ ਨੂੰ ਸਟਿੱਕਰ ’ਚ ਬਦਲਣ ਲਈ ਫੀਚਰ ’ਤੇ ਕੰਮ ਕਰ ਰਿਹਾ ਹੈ। ਜਦੋਂ ਇਹ ਫੀਚਰ ਉਪਲੱਬਧ ਹੋਵੇਗਾ, ਤਾਂ ਕੈਪਸ਼ਨ ਬਾਰ ਦੇ ਨਾਲ ਇਕ ਨਵਾਂ ਸਟਿੱਕਰ ਆਈਕਨ ਹੋਵੇਗਾ। ਜਦੋਂ ਤੁਸੀਂ ਇਸਨੂੰ ਚੁਣਦੇ ਹੋ, ਤਾਂ ਇਮੇਜ਼ ਸਟਿੱਕਰ ਦੇ ਰੂਪ ’ਚ ਭੇਜੀ ਜਾਵੇਗੀ। ਵ੍ਹਟਸਐਪ ਫੀਚਰ ਟ੍ਰੈਕਰ ਦੁਆਰਾ ਸ਼ੇਅਰ ਕੀਤੇ ਗਏ ਸਕਰੀਨਸ਼ਾਟ ’ਚ, ਡਾਇਲਾਗ ਬਾਕਸ ’ਚ ਸਟਿੱਕਰ ’ਚ ਇਮੇਜ਼ ਬਣਾਉਣ ਦਾ ਇਕ ਸਪੈਸ਼ਲ ਆਪਸ਼ਨ ਦੇਖਿਆ ਜਾ ਸਕਦਾ ਹੈ। ਜਦੋਂ ਤੁਸੀਂ ਤਸਵੀਰ ਜੋੜਦੇ ਹੋ, ਤਾਂ ਸਟਿੱਕਰ ਆਪਸ਼ਨ ’ਤੇ ਟਾਈਪ ਕਰੋ, ਅਤੇ ਇਮੇਜ਼ ਆਪਣੇ-ਆਪ ਸਟਿੱਕਰ ’ਚ ਬਦਲ ਜਾਵੇਗੀ। Wabetainfo ਦਾ ਕਹਿਣਾ ਹੈ ਕਿ ਵ੍ਹਟਸਐਪ ਨੇ ਇਮੇਜ਼ ਨੂੰ ਸਟਿੱਕਰਸ ’ਚ (WhatsApp Image to Stickers) ਬਦਲਣ ਲਈ ਕਿਸੀ ਥਰਡ ਪਾਰਟੀ ਐਪ ਦਾ ਇਸਤੇਮਾਲ ਨਹੀਂ ਕੀਤਾ ਹੈ।

iOS ਤੇ Android ਲਈ ਹੋਵੇਗਾ ਅਪਡੇਟ

ਇਹ ਫੀਚਰ ਬੀਟਾ ’ਚ ਸਾਹਮਣੇ ਨਹੀਂ ਆਇਆ ਹੈ, ਇਸਦਾ ਮਤਲਬ ਇਹ ਹੈ ਕਿ ਹਾਲੇ ਇਸਦੀ ਟੈਸਟਿੰਗ ਕੀਤੀ ਜਾ ਰਹੀ ਹੈ। ਵ੍ਹਟਸਐਪ ਨੇ ਇਸਦੇ ਬਾਰੇ ਕੋਈ ਆਫੀਸ਼ੀਅਲ ਐਲਾਨ ਨਹੀਂ ਕੀਤਾ, ਇਸ ਲਈ ਅਸੀਂ ਇਹ ਨਿਸ਼ਚਿਤ ਨਹੀਂ ਕਰ ਸਕਦੇ ਕਿ ਇਸਨੂੰ ਲਾਂਚ ਕੀਤਾ ਜਾਵੇਗਾ ਜਾਂ ਨਹੀਂ। ਇਹ ਸੁਵਿਧਾ ਵਰਤਮਾਨ ’ਚ ਵਿਕਾਸ ਦੇ ਅਧੀਨ ਹੈ ਅਤੇ ਇਹ ਸਿਰਫ਼ ਆਉਣ ਵਾਲੇ ਅਪਡੇਟ ’ਚ ਉਪਲੱਬਧ ਹੋਵੇਗੀ।

ਨਾਨ-ਬੀਟਾ ਯੂਜ਼ਰਜ਼ ਨੂੰ ਮਿਲੇਗਾ ਮਲਟੀ-ਡਿਵਾਈਸ ਦਾ ਐਕਸਿਸ

ਇਸਤੋਂ ਇਲਾਵਾ ਵ੍ਹਟਸਐਪ ਨਾਨ-ਬੀਟਾ ਯੂਜ਼ਰਜ਼ ਨੂੰ ਮਲਟੀ-ਡਿਵਾਈਸ ਫੀਚਰ ਦਾ ਐਕਸਿਸ ਦੇਣ ਦੀ ਵੀ ਯੋਜਨਾ ਬਣਾ ਰਿਹਾ ਹੈ। ਕੁਝ ਵ੍ਹਟਸਐਪ ਯੂਜ਼ਰਜ਼ ਨੂੰ ਮਲਟੀ-ਡਿਵਾਈਸ ਸਪੋਰਟ ਦੇ ਪੌਪ-ਅਪ ਰਿਸੀਵ ਹੋਏ ਹਨ। ਇਕ ਵਾਰ ਰੋਲ ਆਊਟ ਹੋਣ ਤੋਂ ਬਾਅਦ, ਮਲਟੀ-ਡਿਵਾਈਸ ਫੀਚਰ ਯੂਜ਼ਰਜ਼ ਨੂੰ ਆਪਣੇ ਫੋਨ ਦੇ ਨਾਲ-ਨਾਲ ਚਾਰ ਦੂਸਰੇ ਡਿਵਾਈਸ ’ਤੇ ਮੈਸੇਜਿੰਗ ਐਪ ਨੂੰ ਇਸਤੇਮਾਲ ਕਰਨ ਦੀ ਸੁਵਿਧਾ ਦੇਵੇਗਾ।

Posted By: Ramanjit Kaur