ਨਵੀਂ ਦਿੱਲੀ - Tesla ਕੰਪਨੀ ਦੇ ਸੀਈਓ ਏਲਨ ਮਸਕ ਨੇ ਬੱੁਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁਕ ਨੂੰ ਸਾਲ 2017 ’ਚ ਟੇਸਲਾ ਕੰਪਨੀ ਵੇਚਣ ਦੀ ਆਫ਼ਰ ਦਿੱਤੀ ਸੀ। ਲੇਕਿਨ ਟਿਮ ਕੁਕ ਨੇ ਏਲਨ ਮਸਕ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦਰਅਸਲ ਸਾਲ 2017 ’ਚ Tesla ਬੁਰੇ ਦੌਰ ’ਚੋਂ ਲੰਘ ਰਹੀ ਸੀ ਤੇ ਇਸ ਦੌਰਾਨ ਮਸਕ ਨੇ ਕੰਪਨੀ ਨੂੰ ਮੌਜੂਦਾ ਕੀਮਤ ਦੇ 10ਵੇਂ ਭਾਗ ਜਿੰਨੀ ਕੀਮਤ ’ਚ ਹੀ ਇਸ ਨੂੰ ਵੇਚਣ ਦਾ ਫ਼ੈਸਲਾ ਕਰ ਲਿਆ ਸੀ।

ਮਸਕ ਨੇ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ Tesla ਦਾ ਮਾਡਲ 3 ਪ੍ਰੋਗਰਾਮ ਅਸਫਲ ਰਿਹਾ ਸੀ, ਜਿਸ ਵਜ੍ਹਾ ਨਾਲ ਉਹ ਕੰਪਨੀ ਨੂੰ ਵੇਚਣਾ ਚਾਹੰੁਦੇ ਸਨ। ਅਜਿਹੇ ’ਚ ਉਹ ਟਿਮ ਕੁਕ ਨੂੰ ਮਿਲਣ ਪਹੰੁਚੇ। ਮਸਕ ਦਰਅਸਲ ਟਿਮ ਕੁਕ ਨਾਲ ਇਸ ਗੱਲ ’ਤੇ ਚਰਚਾ ਕਰਨਾ ਚਾਹੰੁਦੇ ਸਨ ਕਿ ਕੀ ਐਪਲ Tesla ਨੂੰ ਮੌਜੂਦਾ ਕੀਮਤ ਦੇ 10ਵੇਂ ਹਿੱਸੇ, ਜਿੰਨੀ ਕੀਮਤ ’ਚ ਖ਼ਰੀਦ ਸਕਦਾ ਹੈ। ਹਾਲਾਂਕਿ ਕੁਕ ਨੇ ਏਲਨ ਮਸਕ ਤੋਂ ਇਸ ਬਾਰੇ ’ਚ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਐਪਲ ਵੱਲੋਂ ਹੁਣ ਤਕ ਮਸਕ ਦੇ ਟਵੀਟ ’ਤੇ ਕੋਈ ਵੀ ਕੁਮੈਂਟ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਏਲਨ ਮਸਕ ਦਾ ਟਵੀਟ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਖ਼ਬਰਾਂ ਆ ਰਹੀਆਂ ਹਨ ਕਿ ਐਪਲ ਸਾਲ 2024 ਤਕ ਆਪਣੀ ਇਲੈਕਟਿ੍ਰਕ ਕਾਰ ਲੈ ਕੇ ਆਉਣ ਵਾਲਾ ਹੈ। ਐਪਲ ਵੱਲੋਂ ਹਾਲਾਂਕਿ ਇਸ ਬਾਰੇ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਡਰਾਈਵਰਲੈੱਸ ਇਲੈਕਟਿ੍ਰਕ ਕਾਰ ’ਤੇ ਕੰਮ ਕਰ ਰਹੀ ਹੈ, ਜਿਸ ਦੀ ਬੈਟਰੀ ਕੰਪਨੀ ਵੱਲੋਂ ਹੀ ਤਿਆਰ ਕੀਤੀ ਜਾਵੇਗੀ। ਇਹ ਬੈਟਰੀ ਖ਼ਾਸ ਤੌਰ ’ਤੇ ਲੰਬੀ ਦੂਰੀ ਤੈਅ ਕਰਨ ਲਈ ਬਣਾਈ ਜਾ ਰਹੀ ਹੈ, ਜੋ ਕਾਫ਼ੀ ਘੱਟ ਸਮੇਂ ’ਚ ਚਾਰਜ ਹੋ ਜਾਵੇਗੀ, ਨਾਲ ਹੀ ਇਸ ਦੀ ਲਾਗਤ ਵੀ ਘੱਟ ਹੋਵੇਗੀ।

ਮਸਕ ਨੇ 2018 ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਲੈਕਟਿ੍ਰਕ ਕਾਰ ਸਟਾਰਟਅਪ ਕੁਝ ਹੀ ਹਫ਼ਤਿਆਂ ’ਚ ਖ਼ਤਮ ਹੋਣ ਦੇ ਕਰੀਬ ਸੀ। ਉਨ੍ਹਾਂ ਪਹਿਲਾਂ ਕਿਹਾ ਸੀ ਕਿ ਕੰਪਨੀ 2008 ’ਚ ਲਗਪਗ ਦੀਵਾਲੀਆ ਹੋ ਗਈ, ਜਿਸ ਸਾਲ ਉਨ੍ਹਾਂ ਨੇ ਸੀਈਓ ਵਜੋਂ ਅਹੁਦਾ ਸੰਭਾਲਿਆ ਤੇ ਉਸ ਸਮੇਂ ਟੇਸਲਾ ਕੋਲ ਸਫਲ ਹੋਣ ਦੀ ਸੰਭਾਵਨਾ 10 ਫ਼ੀਸਦੀ ਤੋਂ ਘੱਟ ਸੀ।

ਹਾਲਾਂਕਿ ਕੁਝ ਸਮੇਂ ਦੇ ਸੰਘਰਸ਼ ਤੋਂ ਬਾਅਦ ਕੰਪਨੀ ਦੇ ਹਾਲਾਤ ਬਿਹਤਰ ਹੋ ਗਏ ਤੇ ਟੇਸਲਾ ਅਤੇ ਮਾਡਲ 3 ਦੋਵੇਂ ਹੀ ਬਚ ਗਏ ਤੇ ਕੰਪਨੀ ਨੇ ਮਾਡਲ ਵਾਈ ਐੱਸਯੂਵੀ ਤੇ ਸਾਈਬਰ ਟ੍ਰਕ ਜਿਹੇ ਨਵੇਂ ਵਾਹਨਾਂ ਦਾ ਉਤਪਾਦਨ ਕੀਤਾ। ਸਿਰਫ਼ ਇੰਨਾ ਹੀ ਨਹੀਂ ਸਗੋਂ ਮਸਕ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿੱਲ ਗੇਟਸ ਅੱਗੇ ਨਿਕਲ ਗਏ ਤੇ ਪੂਰੀ ਦੁਨੀਆ ’ਚ ਦੂਸਰੇ ਸਭ ਤੋਂ ਅਮੀਰ ਵਿਅਕਤੀ ਬਣ ਗਏ।

Posted By: Harjinder Sodhi