ਟੈਕ ਡੈਸਕ, ਨਵੀਂ ਦਿੱਲੀ : ਇੰਟਰਨੈੱਟ ਦਾ ਇਸਤੇਮਾਲ ਅੱਜ-ਕੱਲ੍ਹ ਯੂਜ਼ਰਜ਼ 'ਚ ਕਾਫੀ ਵੱਧ ਗਿਆ ਹੈ। ਖ਼ਾਸ ਤੌਰ 'ਤੇ ਕੋਰੋਨਾ ਕਾਲ 'ਚ ਵਰਕ ਫਰਾਮ ਹੋਮ ਦੌਰਾਨ ਜ਼ਿਆਦਾਤਰ ਲੋਕ ਘਰਾਂ ਤੋਂ ਹੀ ਆਫਿਸ ਦਾ ਕੰਮ ਕਰ ਰਹੇ ਹਨ। ਅਜਿਹੇ 'ਚ ਵੱਧ ਡਾਟਾ ਅਤੇ ਹਾਈ ਸਪੀਡ ਵਾਲੇ ਇੰਟਰਨੈੱਟ ਪਲਾਨ ਦੀ ਜ਼ਰੂਰਤ ਹੁੰਦੀ ਹੈ। ਟੈਲੀਕਾਮ ਕੰਪਨੀਆਂ ਵੀ ਆਪਣੇ ਯੂਜ਼ਰਜ਼ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵੱਧ ਡਾਟਾ ਵਾਲੇ ਪਲਾਨਜ਼ ਬਾਜ਼ਾਰ 'ਚ ਉਤਾਰ ਚੁੱਕੀਆਂ ਹਨ। ਇਥੇ ਅਸੀਂ Airtel, Jio ਤੇ Vodafone ਜਿਹੀਆਂ ਚੰਗੀਆਂ ਕੰਪਨੀਆਂ ਦੇ ਅਜਿਹੇ ਹੀ ਕੁਝ ਪਲਾਨਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਲੰਬੀ ਵੈਲੀਡਿਟੀ ਦੇ ਨਾਲ ਹੀ ਤੁਹਾਨੂੰ 2ਜੀਬੀ ਡੇਲੀ ਡਾਟਾ ਮਿਲੇਗਾ।

Bharti Airtel

Bharti Airtel ਦਾ 2,698 ਰੁਪਏ ਵਾਲਾ ਪਲਾਨ ਇਕ ਸਾਲ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਭਾਵ ਇਸ ਦੌਰਾਨ ਤੁਹਾਨੂੰ ਵਾਰ-ਵਾਰ ਬਿੱਲ ਪੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ। 365 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਪਲਾਨ 'ਚ ਤੁਹਾਨੂੰ ਡੇਲੀ 2ਜੀਬੀ ਹਾਈ ਸਪੀਡ ਡਾਟਾ ਮਿਲੇਗਾ। ਇਸਤੋਂ ਇਲਾਵਾ ਯੂਜ਼ਰ ਸਾਰੇ ਨੈੱਟਵਰਕ 'ਤੇ ਅਨ-ਲਿਮੀਟਿਡ ਕਾਲਿੰਗ ਦਾ ਲਾਭ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਪਲਾਨ 'ਚ 100 ਐੱਸਐੱਮਐੱਸ ਦੀ ਸੁਵਿਧਾ ਵੀ ਮਿਲੇਗੀ।

Reliance Jio

Reliance Jio ਦੀ ਗੱਲ ਕਰੀਏ ਤਾਂ ਯੂਜ਼ਰਜ਼ ਦੀ ਸੁਵਿਧਾ ਲਈ ਕੰਪਨੀ ਹਰ ਕੀਮਤ ਦੇ ਪਲਾਨ ਪੇਸ਼ ਕਰ ਚੁੱਕੀ ਹੈ। ਜਿਸ 'ਚ ਹਾਈ ਸਪੀਡ ਡਾਟਾ ਤੇ ਅਨ-ਲਿਮੀਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਉਥੇ ਹੀ ਕੰਪਨੀ ਦੇ ਸਾਲਾਨਾ ਪਲਾਨ 'ਤੇ ਨਜ਼ਰ ਪਾਈਏ ਤਾਂ ਤੁਸੀਂ 365 ਦਿਨਾਂ ਦੀ ਵੈਲੀਡਿਟੀ ਦੇ ਨਾਲ 25,99 ਰੁਪਏ ਵਾਲਾ ਪਲਾਨ ਇਸਤੇਮਾਲ ਕਰ ਸਕਦੇ ਹਨ। ਇਸ ਪਲਾਨ 'ਚ 2ਜੀਬੀ ਡੇਲੀ ਡਾਟਾ ਮਿਲੇਗਾ। ਉਥੇ ਹੀ ਜੀਓ ਤੋਂ ਜੀਓ 'ਤੇ ਅਨ-ਲਿਮੀਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਹੋਰ ਨੈੱਟਵਰਕ 'ਤੇ ਕਾਲ ਕਰਨ ਲਈ ਯੂਜ਼ਰਜ਼ ਨੂੰ 12,000 ਮਿੰਟ ਫ੍ਰੀ ਮਿਲਣਗੇ।

Vodafone idea

Vodafone idea ਦੇ ਸਾਲਾਨਾ ਵੈਲੀਡਿਟੀ ਵਾਲੇ ਪਲਾਨ ਦੀ ਕੀਮਤ 25,95 ਰੁਪਏ ਹੈ। ਇਸ ਪਲਾਨ ਤਹਿਤ ਯੂਜ਼ਰਜ਼ ਨੂੰ ਡੇਲੀ 2ਜੀਬੀ ਹਾਈ ਸਪੀਡ ਡਾਟਾ ਦਾ ਲਾਭ ਮਿਲੇਗਾ। ਇਸਤੋਂ ਇਲਾਵਾ ਤੁਸੀਂ ਸਾਰੇ ਨੈੱਟਵਰਕ 'ਤੇ ਅਨ-ਲਿਮੀਟਿਡ ਕਾਲਿੰਗ ਦਾ ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਹਰ ਰੋਜ਼ 100 ਐੱਸਐੱਮਐੱਸ ਮਿਲਣਗੇ। ਇੰਨਾ ਹੀ ਨਹੀਂ, ਇਸ ਪਲਾਨ ਦੇ ਨਾਲ ਯੂਜ਼ਰਜ਼ ਨੂੰ ਇਕ ਸਾਲ ਲਈ ZEE5 Premium ਦਾ ਫ੍ਰੀ-ਸਬਸਕ੍ਰਿਪਸ਼ਨ ਮਿਲੇਗਾ, ਜਿਸਦੀ ਕੀਮਤ 999 ਰੁਪਏ ਹੈ।

Posted By: Ramanjit Kaur