ਨਵੀਂ ਦਿੱਲੀ : ਟੈਲੀਕਾਮ ਸੈਕਟਰ 'ਚ ਆਉਣ ਵਾਲਾ ਸਮਾਂ ਯੂਜ਼ਰਜ਼ ਲਈ ਬਹੁਤ ਮੁਸ਼ਕਿਲ ਵਾਲਾ ਹੈ। ਟੈਲੀਕਾਮ ਕੰਪਨੀਆਂ 1 ਦਸੰਬਰ ਤੋਂ ਟੈਰਿਫ ਪਲਾਨ ਦੀਆਂ ਕੀਮਤਾਂ 'ਚ ਵਾਧਾ ਕਰਨ ਵਾਲੀ ਹੈ। ਸਭ ਤੋਂ ਪਹਿਲਾਂ Vodafone Idea ਨੇ ਟੈਰਿਫ ਵਧਾਉਣ ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਏਅਰਟੇਲ ਵੀ ਇਸ 'ਚ ਸ਼ਾਮਲ ਹੋਇਆ ਤੇ ਜੀਓ ਨੇ ਵੀ ਟੈਰਿਫ ਪਲਾਨਜ਼ ਦੀਆਂ ਕੀਮਤਾਂ ਨੂੰ ਵਧਾਉਣ ਦੀ ਗੱਲ ਕਹੀ ਹੈ। ਇਸ ਦੇ ਬਾਅਦ ਬੀਐੱਸਐੱਨਐੱਲ ਵੀ ਇਸ ਰੇਸ 'ਚ ਹੀ ਹੈ। ਇਹ ਯੂਜ਼ਰਜ਼ ਲਈ ਬੁਰੀ ਖ਼ਬਰ ਹੈ ਕਿਉਂਕਿ ਹੁਣ ਤਕ ਉਨ੍ਹਾਂ ਨੂੰ ਕਿਫਾਇਤੀ ਕੀਮਤ 'ਚ ਜ਼ਿਆਦਾ ਫ਼ਾਇਦੇ ਵਾਲਾ ਪਲਾਨ ਮਿਲਣਾ ਹੈ ਪਰ ਹੁਣ ਉਨ੍ਹਾਂ ਦੇ ਭਾਅ ਵਧਣ ਵਾਲੇ ਹਨ।

ਟੈਲੀਕਾਮ ਸੈਕਟਰ 'ਚ ਰਿਕਵਰੀ ਦੇ ਰਾਸਤੇ 'ਤੇ

ਦੇਖਿਆ ਜਾਵੇ ਤਾਂ ਜਦੋਂ 6 ਪੈਸਾ ਪ੍ਰਤੀ ਮਿੰਟ ਦੀ ਦਰ ਨਾਲ ਇਕ ਨੈੱਟਵਰਕ ਨਾਲ ਕਿਸੇ ਵੀ ਹੋਰ ਨੈੱਟਵਰਕ 'ਤੇ ਕਾਲ ਕਰਨ ਦਾ ਚਾਰਜ ਲੈਣਾ ਸ਼ੁਰੂ ਕੀਤਾ ਉਦੋ ਤੋਂ ਹੀ Reliance Jio ਨੇ ਆਪਣੇ ਪਲਾਨਜ਼ 'ਚ 15 ਫ਼ੀਸਦੀ ਦਾ ਵਾਧਾ ਹੋਇਆ।

Posted By: Sarabjeet Kaur