ਨਵੀਂ ਦਿੱਲੀ : ਪਿਛਲੇ ਦਿਨੀ ਖਬਰ ਆਈ ਸੀ ਕਿ WhatsApp ਇਕ ਨਵਾਂ ਫੀਚਰ ਲਾਂਚ ਕਰਨ ਵਾਲਾ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਇਕ ਸਮੇਂ 'ਚ ਇਕ ਤੋਂ ਜ਼ਿਆਦਾ ਫੋਨ 'ਚ WhatsApp ਦਾ ਇਸਤੇਮਾਲ ਕਰ ਸਕਣਗੇ। ਉੱਥੇ ਹੀ ਹੁਣ ਚਰਚਾ ਹੈ ਕਿ ਕੰਪਨੀ ਇਕ ਹੋਰ ਮਜ਼ੇਦਾਰ ਫੀਚਰ 'ਤੇ ਕੰਮ ਕਰ ਰਹੀ ਹੈ। ਇਹ ਫੀਚਰ ਯੂਜ਼ਰਜ਼ ਦੇ Chatting Experience ਨੂੰ ਦੋਗੁਣਾ ਕਰ ਦੇਵੇਗਾ। ਰਿਪੋਰਟ ਮੁਤਾਬਕ ਕੰਪਨੀ Search ਫੀਚਰ 'ਤੇ ਕੰਮ ਕਰ ਰਹੀ ਹੈ ਜੋ ਖ਼ਾਸ ਤੌਰ 'ਤੇ ਫੇਕ ਨਿਊਜ 'ਤੇ ਰੋਕ ਲਾਉਣ 'ਚ ਮਦਦਗਾਰ ਸਾਬਤ ਹੋਵੇਗਾ।

WABetainfo ਦੀ ਰਿਪੋਰਟ ਅਨੁਸਾਰ WhatsApp ਜਲਦ ਹੀ ਡੈਸਕਟਾਪ ਤੇ ਵੈੱਬ ਵਰਜਨ ਲਈ ਇਕ Search ਫੀਚਰ ਲੈ ਕੇ ਆਉਣ ਵਾਲਾ ਹੈ। ਇਸ ਫੀਚਰ ਨੂੰ ਮੁੱਖ ਤੌਰ 'ਤੇ Fake News ਨੂੰ ਰੋਕਣ ਲਈ ਪੇਸ਼ ਕੀਤਾ ਜਾਵੇਗਾ। ਕੰਪਨੀ ਦਾ ਇਕ ਅਪਕਮਿੰਗ ਫੀਚਰ ਡੈਸਕਟਾਪ ਤੇ ਵੈੱਬ ਦੇ ਨਵੇਂ ਵਰਜਨ ਨੂੰ ਸਪੋਰਟ ਕਰੇਗਾ। ਇਸ ਦੀ ਖਾਸਿਅਤ ਹੈ ਕਿ ਕਿਸੇ Forward message ਦੇ ਆਪਣ 'ਤੇ ਉਸ ਨਾਲ ਹੀ ਇਕ ਸਰਚ ਬਟਨ ਵੀ ਸ਼ੋਅ ਕਰੇਗਾ। ਜਿਸ 'ਤੇ ਕਲਿੱਕ ਕਰ ਕੇ ਯੂਜ਼ਰਜ਼ ਸਿੱਧਾ ਗੂਗਲ ਅਕਾਊਂਟ 'ਤੇ ਚੱਲੇ ਜਾਵੇਗਾ। ਜਿੱਥੇ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਭੇਜਿਆ ਗਿਆ ਮੈਸੇਜ Fake ਹੈ ਜਾ ਨਹੀਂ।

ਹਾਲਾਂਕਿ WhatsApp ਨੇ ਹੁਣ ਤਕ ਆਪਣੇ ਇਸ ਅਪਕਮਿੰਗ ਫੀਚਰ ਬਾਰੇ ਅਧਿਕਾਰਿਕ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਜਿਸ ਤਰ੍ਹਾਂ ਕੰਪਨੀ ਯੂਜ਼ਰਜ਼ ਨੂੰ ਬਹਿਤਰ ਸੁਵਿਧਾ ਮੁਹੱਇਆ ਕਰਾਉਣ ਲਈ ਆਏ ਦਿਨ ਫੀਚਰਜ਼ ਬਾਜ਼ਾਰ 'ਚ ਉਤਾਰ ਰਹੀ ਹੈ, ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ Fake News 'ਤੇ ਰੋਕ ਲਾਉਣ ਲਈ ਕੰਪਨੀ ਜਲਦ ਹੀ ਆਪਣਾ ਇਹ ਫੀਚਰ ਲਾਂਚ ਕਰ ਸਕਦੀ ਹੈ।

Posted By: Rajnish Kaur