ਨਵੀਂ ਦਿੱਲੀ : ਪ੍ਰੀਪੇਡ ਦੀ ਗੱਲ ਕਰੀਏ ਤਾਂ Bharti Airtel ਤੇ Reliance Jio ਭਾਰਤੀ ਯੂਜ਼ਰਜ਼ ਦੀ ਪਹਿਲੀ ਪਸੰਦ ਹੈ। ਪ੍ਰੀਪੇਡ ਪਲਾਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਮਹੀਨਿਆਂ 'ਚ Airtel ਨੇ ਆਪਣੇ ਪ੍ਰੀਪੇਡ ਯੂਜ਼ਰਜ਼ ਲਈ ਕਈ ਬਿਹਤਰ ਪਲਾਨਜ਼ ਪੇਸ਼ ਕੀਤੇ ਹਨ। ਨਾਲ-ਨਾਲ ਕੰਪਨੀ ਨੇ ਹੁਣ ਦੇਸ਼ ਦੇ ਸਾਰੇ ਟੈਲੀਕਾਮ ਸਰਕਲ 'ਚ 4G volte ਸਰਵਿਸ ਨੂੰ ਵੀ ਚਾਲੂ ਕਰ ਦਿੱਤਾ ਹੈ। ਕੰਪਨੀ ਜਲਦ ਹੀ Vowifi ਸਰਵਿਸ ਚਾਲੂ ਕਰਨ ਦੀ ਤਿਆਰੀ 'ਚ ਹੈ। ਜਲਦ ਹੀ ਇਸ ਸਰਵਿਸ ਨੂੰ ਲਾਂਚ ਕੀਤਾ ਜਾ ਸਕਦਾ ਹੈ, ਤਾਂ ਕਿ ਯੂਜ਼ਰਜ਼ ਨੂੰ ਕਾਲ ਡ੍ਰੌਪ ਦੀ ਸਮੱਸਿਆ ਦੀ ਸਾਹਮਣਾ ਨਾ ਕਰਨਾ ਪਵੇ।

Airtel ਪਬਲਿਕ ਪਲੇਸ 'ਚ Wi-Fi ਹੌਟ ਸਪੌਟ ਰਾਹੀਂ ਇੰਟਰਨੈੱਟ ਮੁਹਇਆ ਕਰਵਾ ਰਹੀ ਹੈ। ਇਸ ਲਈ ਯੂਜ਼ਰਜ਼ ਨੂੰ ਪ੍ਰੀਪੇਡ Wi-Fi ਪੈਕਸ ਆਫਰ ਕੀਤੇ ਜਾ ਰਹੇ ਹਨ। ਹੁਣ ਅਜਿਹਾ 'ਚ ਸਵਾਲ ਇਹ ਵੀ ਚੁਕਿਆ ਜਾ ਰਿਹਾ ਹੈ ਕਿ ਪ੍ਰੀਪੇਡ ਯੂਜ਼ਰਜ਼ ਇਸ Wi-Fi ਹੌਟ-ਸਪੌਟ ਦੀ ਸੁਵਿਧਾ ਦਾ ਲਾਭ ਕਿਸ ਤਰ੍ਹਾਂ ਲੈ ਸਕਣਗੇ ਤੇ ਉਨ੍ਹਾਂ ਨੂੰ ਕਿੰਨਾ ਡਾਟਾ ਆਫਰ ਕੀਤਾ ਜਾਵੇਗਾ?


ਇਨ੍ਹਾਂ ਸ਼ਹਿਰਾਂ 'ਚ 500 ਤੋਂ ਜ਼ਿਆਦਾ Wi-Fi ਜੋਨ


Airtel ਇਸ ਲਈ ਪਬਲਿਕ ਪਲੇਸ 'ਤੇ Wi-Fi ਜੋਨ Creat ਕਰਨ ਵਾਲੀ ਹੈ। Airtel Wi-Fi ਜੋਨ, ਏਅਰ ਪੋਰਟ, ਪਾਰਕ, ਕਾਲਜ ਤੇ ਹਸਪਤਾਲ ਜਿਹੇ ਪਬਲਿਕ ਪਲੇਸ 'ਤੇ ਸੇਟ-ਅਪ ਕੀਤਾ ਜਾਵੇਗਾ। ਕੰਪਨੀ ਨੇ 500 ਤੋਂ ਜ਼ਿਆਦਾ Wi-Fi ਜੋਨਸ Creat ਕੀਤੇ ਹਨ। ਇਹ Wi-Fi ਜੋਨਸ ਹੈਦਰਾਬਾਦ, ਦਿੱਲੀ, ਪੁਣੇ, ਬੈਂਗਲੁਰੂ ਸਮੇਤ ਦੇਸ਼ ਦੇ ਕਈ ਟੀਅਰ ਵਨ ਸ਼ਹਿਰਾਂ 'ਚ ਬਣਾਏ ਗਏ ਹਨ। Airtel ਪ੍ਰੀਪੇਡ ਯੂਜ਼ਰਜ਼ ਨੂੰ ਆਪਣੇ ਸਮਾਰਟ ਫੋਨ 'ਚ Airtel Thanks ਐਪ Install ਕਰਨਾ ਪਵੇਗਾ। ਜਿਸ ਰਾਹੀਂ ਯੂਜ਼ਰਜ਼ ਇਨ੍ਹਾਂ Airtel Wi-Fi ਜੋਨਸ ਨੂੰ access ਕਰ ਸਕਣਗੇ। ਯੂਜ਼ਰਜ਼ ਨੂੰ ਐਪ ਨਾਲ 20GB ਫ੍ਰੀ Wi-Fi ਡਾਟਾ ਵੀ ਆਫਰ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਸੁਵਿਧਾ ਅਜੇ ਤਕ ਸਿਰਫ ਪ੍ਰੀਪੇਡ ਯੂਜ਼ਰਜ਼ ਲਈ ਹੀ ਉਪਲੱਬਧ ਕਰਾਈ ਜਾ ਰਹੀ ਹੈ। ਪੋਸਟਪੇਡ ਯੂਜ਼ਰਜ਼ ਨੂੰ ਇਸ ਦਾ ਲਾਭ ਲੈਣ ਲਈ ਇੰਤਜ਼ਾਰ ਕਰਨਾ ਪੈ ਸਕਦੀ ਹੈ।


ਕਿਸ ਤਰ੍ਹਾਂ ਕਰ ਸਕਦੇ ਹੋ ਇਸਤੇਮਾਲ


ਜਿਸ ਤਰ੍ਹਾਂ ਹੀ ਤੁਸੀਂ ਕਿਸੇ Airtel Wi-Fi ਜੋਨ ਦੇ ਆਸ-ਪਾਸ ਹੋਵੋਗੇ ਤੁਹਾਨੂੰ Wi-Fi ਨੈੱਟਵਰਕ ਲਿਸਟ 'ਚ Airtel Wi-Fi ਦਾ ਨਾਂ ਦਿਖਾਈ ਦੇਵੇਗਾ। Airtel Wi-Fi 'ਚ Connect ਹੋਣ ਤੋਂ ਬਾਅਦ ਤੁਹਾਨੂੰ Airtel Thanks ਜਾਂ My Airtel App Install ਕਰਨਾ ਹੋਵੇਗਾ। ਉੱਥੇ ਹੀ ਤੁਹਾਨੂੰ “My Wi-6i” ਦਾ ਵਿਕਲਪ ਦਿਖਾਈ ਦੇਵੇਗਾ। ਸਾਰੇ Permission ਨੂੰ Fxcept ਕਰਨ ਤੋਂ ਬਾਅਦ ਤੁਸੀਂ ਇੰਟਰਨੈੱਟ ਨਾਲ ਜੋੜ ਸਕਦੇ ਹੋ। Wi-Fi Access ਕਰਨ ਲਈ ਤੁਸੀਂ ਜਿਵੇਂ ਹੀ Connect ਕਰਨ ਦਾ Option tap ਕਰੋਗੇ, ਤੁਹਾਨੂੰ ਇਕ Login page 'ਤੇ Redirect ਕੀਤਾ ਜਾਵੇਗਾ। ਤੁਸੀਂ ਆਪਣੇ Airtel ਨੰਬਰ ਨੂੰ ਦਰਜ ਕਰੋਗੇ ਤਾਂ ਤੁਹਾਡੇ ਕੋਲ ਉਸ ਨੰਬਰ 'ਤੇ ਇਕ ਓਟੀਪੀ ਆਵੇਗਾ। ਓਟੀਪੀ ਨੰਬਰ ਨੂੰ ਦਰਜ ਕਰਨ ਤੋਂ ਬਾਅਦ ਤੁਹਾਨੂੰ ਕੋਲ ਉਸ ਨੰਬਰ 'ਤੇ ਇਕ OTP ਦਰਜ ਕਰਦੇ ਹੀ ਤੁਸੀਂ 1irtel Wi-Fi Hot-spot ਰਾਹੀਂ ਇੰਟਰਨੈੱਟ Access ਕਰ ਸਕਦੇ ਹੋ। ਉੱਥੇ ਹੀ ਤੁਸੀਂ ਦਿੱਤੇ ਗਏ ਫ੍ਰੀ 20GB ਡਾਟੇ ਦੀ ਵਰਤੂ ਕਰ ਸਕਦੇ ਹੋ। ਦੱਸਣਯੋਗ ਹੈ ਕਿ ਇਹ ਡਾਟਾ ਸਿਰਫ਼ Airtel Wi-Fi Hot-spot ਰਾਹੀਂ ਇਸਤੇਮਾਲ ਕੀਤਾ ਜਾ ਸਕਦਾ ਹੈ।

Posted By: Rajnish Kaur