ਜੇਐੱਨਐੱਨ, ਨਵੀਂ ਦਿੱਲੀ : ਟੈਲੀਕਾਮ ਕੰਪਨੀਆਂ ਵਿਚਕਾਰ ਆਪਣੇ ਯੂਜ਼ਰਜ਼ ਨੂੰ ਵੱਧ ਤੋਂ ਵੱਧ ਬੈਨੀਫਿਟਸ ਮੁਹੱਈਆ ਕਰਵਾਉਣ ਲਈ ਆਏ ਦਿਨ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਹਨ। ਕੰਪਨੀਆਂ ਇਕ-ਦੂਸਰੇ ਤੋਂ ਅੱਗੇ ਨਿਕਲਣ ਤੇ ਯੂਜ਼ਰਜ਼ ਨੂੰ ਲੁਭਾਉਣ ਲਈ ਸਸਤੇ ਤੇ ਕਿਫ਼ਾਇਤੀ ਪਲਾਨ ਉਤਾਰ ਰਹੀਆਂ ਹਨ। ਇਨ੍ਹਾਂ ਪਲਾਨਸ 'ਚ ਯੂਜ਼ਰਜ਼ ਨੂੰ ਕਈ ਸ਼ਾਨਦਾਰ ਬੈਨੀਫਿਟਸ ਦੀ ਸਹੂਲਤ ਮਿਲੇਗੀ। ਜੇਕਰ ਤੁਸੀਂ 20 ਰੁਪਏ ਤੋਂ ਘੱਟ ਕੀਮਤ 'ਚ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਤਲਾਸ਼ ਰਹੇ ਹੋ ਤਾਂ ਸਮਝੋ ਤੁਹਾਡੀ ਤਲਾਸ਼ ਪੂਰੀ ਹੋ ਗਈ ਹੈ ਕਿਉਂਕਿ Airtel ਨੇ ਆਪਣੇ ਯੂਜ਼ਰਜ਼ ਲਈ 19 ਰੁਪਏ ਦਾ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜਿਹੜਾ ਕਈ ਬੈਨੀਫਿਟਸ ਨਾਲ ਆਉਂਦਾ ਹੈ।

Airtel ਦਾ 19 ਰੁਪਏ ਵਾਲਾ ਸਸਤਾ ਪਲਾਨ

ਜੇਕਰ ਤੁਸੀਂ Airtel ਯੂਜ਼ਰਜ਼ ਹੋ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ ਕਿ ਤੁਸੀਂ ਸਿਰਫ਼ 19 ਰੁਪਏ ਦੇ ਰਿਚਾਰਜ 'ਚ ਅਨਲਿਮਟਿਡ ਕਾਲਿੰਗ ਦਾ ਲਾਭ ਉਠਾ ਸਕਦੇ ਹੋ। ਇਹ ਪਲਾਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਹੋ ਗਿਆ ਹੈ ਜਿੱਥੇ ਇਸ ਦੇ ਨਾਲ ਮਿਲਣ ਵਾਲੇ ਬੈਨੀਫਿਟਸ ਦੀ ਡਿਟੇਲ ਦਿੱਤੀ ਗਈ ਹੈ।

19 ਰੁਪਏ ਦੇ ਰਿਚਾਰਜ 'ਚ ਮਿਲਣਗੇ ਇਹ ਬੈਨੀਫਿਟਸ

Airtel ਦੇ 19 ਰੁਪਏ ਵਾਲੇ ਪਲਾਨ 'ਚ ਮਿਲਣ ਵਾਲੇ ਬੈਨੀਫਿਟਸ ਦੀ ਗੱਲ ਕਰੀਏ ਤਾਂ ਯੂਜ਼ਰਜ਼ ਇਸ ਸਸਤੇ ਪਲਾਨ 'ਚ ਅਨਲਿਮਟਿਡ ਕਾਲਿੰਗ ਦਾ ਲਾਭ ਉਠਾ ਸਕਦੇ ਹਨ ਯਾਨੀ ਇਹ ਪਲਾਨ ਅਜਿਹੇ ਯੂਜ਼ਰਜ਼ ਲਈ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ ਜੋ ਕਿ ਕਾਲਿੰਗ ਦਾ ਵੱਧ ਤੋਂ ਵੱਧ ਇਸਤੇਮਾਲ ਕਰਦੇ ਹਨ। ਏਨਾ ਹੀ ਨਹੀਂ ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਪਲਾਨ 'ਚ ਤੁਹਾਨੂੰ 200MB ਡਾਟਾ ਵੀ ਮਿਲੇਗਾ ਪਰ ਇਸ ਪਲਾਨ ਦੀ ਵੈਲੀਡਿਟੀ ਸਿਰਫ਼ ਦੋ ਦਿਨਾਂ ਦੀ ਹੈ। ਇਸ ਦਾ ਮਤਲਬ ਹੈ ਕਿ ਯੂਜ਼ਰਜ਼ ਦੋ ਦਿਨਾਂ ਤਕ ਆਰਾਮ ਨਾਲ ਅਨਲਿਮਟਿਡ ਕਾਲਿੰਗ ਤੇ 200MB ਡਾਟਾ ਦਾ ਇਸਤੇਮਾਲ ਕਰ ਸਕਦੇ ਹਨ। ਇਸ ਪਲਾਨ ਤਹਿਤ ਤੁਹਾਨੂੰ ਫ੍ਰੀ SMS ਦੀ ਸਹੂਲਤ ਨਹੀਂ ਮਿਲੇਗੀ। ਇਸ ਪਲਾਨ ਨੂੰ ਕੰਪਨੀ ਨੇ ਆਪਣੀ Truly Unlimited ਕੈਟਾਗਰੀ ਤਹਿਤ ਪੇਸ਼ ਕੀਤਾ ਹੈ।

Airtel ਦੇ ਸਬਸਕ੍ਰਾਈਬਰਜ਼ ਦੀ ਗਿਣਤੀ 'ਚ ਇਜਾਫ਼ਾ

ਬੀਤੇ ਦਿਨੀਂ ਸਾਹਮਣੇ ਆਈ ਇਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਲਗਾਤਾਰ 5ਵੇਂ ਮਹੀਨੇ ਵੀ Airtel ਦੇ ਸਬਸਕ੍ਰਾਈਬਰਜ਼ ਦੀ ਗਿਣਤੀ 'ਚ ਇਜਾਫ਼ਾ ਹੋਇਆ ਹੈ। ਦਸੰਬਰ 'ਚ ਏਅਰਟੈੱਲ ਨਾਲ 55 ਲੱਖ ਨਵੇਂ ਯੂਜ਼ਰਜ਼ ਜੁੜੇ ਹਨ। ਕੰਪਨੀ ਨੇ ਸਾਲ 2020 ਦੀ ਦੂਸਰੀ ਤਿਮਾਹੀ 'ਚ ਕਾਫੀ ਤੇਜ਼ ਰਫ਼ਤਾਰ ਨਾਲ ਗ੍ਰੋਥ ਹਾਸਲ ਕੀਤੀ ਹੈ ਤੇ ਜੁਲਾਈ ਤੋਂ ਦਸੰਬਰ 2020 ਦੇ ਵਿਚਕਾਰ 22 ਮਿਲੀਅ ਤੋਂ ਜ਼ਿਆਦਾ ਸ਼ੇਅਰ ਜੋੜੇ ਹਨ।

Posted By: Seema Anand