ਨਵੀਂ ਦਿੱਲੀ (ਪੀਟੀਆਈ) : ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਹਰਿਆਣਾ ਤੇ ਉੜੀਸਾ ਸਰਕਲ ’ਚ 28 ਦਿਨਾਂ ਦੀ ਮਿਆਦ ਵਾਲਾ ਰੀਚਾਰਡ ਪਲਾਨ 57 ਫੀਸਦੀ ਮਹਿੰਗਾ ਕਰ ਦਿੱਤਾ ਹੈ। ਹੁਣ ਇਨ੍ਹਾਂ ਦੋਵਾਂ ਸਰਕਲਾਂ ’ਚ ਇਹ ਰੀਚਾਰਚ ਪਲਾਨ 155 ਰੁਪਏ ਦਾ ਹੋ ਗਿਆ ਹੈ।

ਕੰਪਨੀ ਦੀ ਵੈੱਬਸਾਈਟ ਅਤੇ ਵਿਸ਼ਲੇਸ਼ਕਾਂ ਮੁਤਾਬਕ ਏਅਰਟੈੱਲ ਨੇ ਘੱਟੋ-ਘੱਟ 99 ਰੁਪਏ ਦਾ ਰੀਚਾਰਜ ਬੰਦ ਕਰ ਦਿੱਤਾ ਹੈ। ਇਸ ’ਚ 2.5 ਪੈਸੇ ਪ੍ਰਤੀ ਸੈਕਿੰਡ ਦੀ ਦਰ ਨਾਲ 200 ਮੈਗਾਬਾਈਟ ਇੰਟਰਨੈੱਟ ਡਾਟਾ ਅਤੇ ਕਾਲ ਉਪਲੱਬਧ ਸਨ। ਹੁਣ 155 ਰੁਪਏ ਵਾਲਾ ਪਲਾਨ 28 ਦਿਨਾਂ ਦੀ ਮਿਆਦ ਨਾਲ ਅਸੀਮਤ ਕਾਲਿੰਗ, 1 ਜੀਬੀ ਡਾਟਾ ਅਤੇ 300 ਐੱਸਐੱਮਐੱਸ ਦੀ ਪੇਸ਼ਕਸ਼ ਕਰੇਗਾ। ਸੂਤਰਾਂ ਮੁਤਾਬਕ ਕੰਪਨੀ ਨੇ ਟੈਸਟ ਦੇ ਤੌਰ ’ਤੇ 155 ਰੁਪਏ ਦਾ ਪਲਾਨ ਜਾਰੀ ਕੀਤਾ ਹੈ। ਇਸ ਦੇ ਨਤੀਜਿਆਂ ਦੇ ਆਧਾਰ ’ਤੇ ਇਸ ਨੂੰ ਦੇਸ਼ ਦੇ ਸਾਰੇ ਸਰਕਲਾਂ ’ਚ ਲਾਗੂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ 28 ਦਿਨਾਂ ਦੀ ਮਿਆਦ ਵਾਲੇ 155 ਰੁਪਏ ਤੋਂ ਘੱਟ ਦੇ ਸਾਰੇ ਰੀਚਾਰਜ ਪਲਾਨ ਬੰਦ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਸਿਰਫ ਐੱਸਐੱਮਐੱਸ ਸੇਵਾ ਲਈ ਵੀ ਗਾਹਕਾਂ ਨੂੰ ਘੱਟੋ-ਘੱਟ 155 ਰੁਪਏ ਖਰਚਣੇ ਪੈਣਗੇ।

Posted By: Shubham Kumar