ਨਵੀਂ ਦਿੱਲੀ, ਟੈੱਕ ਡੈਸਕ: ਏਅਰਟੈੱਲ ਨੇ ਮੰਗਲਵਾਰ ਨੂੰ ਚਾਰ ਨਵੇਂ ਰੀਚਾਰਜ ਪਲਾਨ ਲਾਂਚ ਕੀਤੇ, ਜਿਨ੍ਹਾਂ ਵਿੱਚ ਦੋ ਸਮਾਰਟ ਰੀਚਾਰਜ ਪੈਕ ਤੇ ਦੋ ਰੇਟ-ਕਟਿੰਗ ਪਲਾਨ ਸ਼ਾਮਲ ਹਨ। ਸਾਰੇ ਚਾਰ ਪਲਾਨ ਦੀ ਕੀਮਤ 150 ਰੁਪਏ ਤੋਂ ਘੱਟ ਹੈ। ਏਅਰਟੈੱਲ ਦੇ ਇਨ੍ਹਾਂ ਨਵੇਂ ਪਲਾਨ ਦੀ ਕੀਮਤ 109 ਰੁਪਏ, 111 ਰੁਪਏ, 128 ਰੁਪਏ ਅਤੇ 131 ਰੁਪਏ ਹੈ। ਏਅਰਟੈੱਲ ਦੇ ਸਾਰੇ ਚਾਰ ਪਲਾਨ ਖਾਸ ਤੌਰ 'ਤੇ ਉਨ੍ਹਾਂ ਲਈ ਹਨ ਜੋ ਜ਼ਿਆਦਾ ਖਰਚ ਕੀਤੇ ਬਿਨਾਂ ਆਪਣਾ ਫੋਨ ਨੰਬਰ ਐਕਟਿਵ ਰੱਖਣਾ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸਾਰੇ ਪਲਾਨ ਕੰਪਨੀ ਦੀ ਵੈੱਬਸਾਈਟ ਦੇ ਨਾਲ-ਨਾਲ ਐਪ 'ਤੇ ਵੀ ਲਿਸਟ ਕੀਤੇ ਗਏ ਹਨ।

ਏਅਰਟੈੱਲ ਦਾ 109 ਰੁਪਏ ਦਾ ਪਲਾਨ

ਏਅਰਟੈੱਲ ਦਾ ਨਵਾਂ 109 ਰੁਪਏ ਵਾਲਾ ਪਲਾਨ ਰੇਟ ਕੱਟਣ ਵਾਲਾ ਪਲਾਨ ਹੈ। ਇਹ ਪਲਾਨ 30 ਦਿਨਾਂ ਦੀ ਵੈਲਿਡਿਟੀ ਦੇ ਨਾਲ ਆਉਂਦਾ ਹੈ, ਜਿਸ ਵਿੱਚ ਤੁਹਾਨੂੰ 200MB ਡਾਟਾ ਅਤੇ 99 ਰੁਪਏ ਦਾ ਟਾਕ-ਟਾਈਮ ਮਿਲਦਾ ਹੈ। ਇਸ ਪਲਾਨ ਤਹਿਤ ਲੋਕਲ, STD ਅਤੇ ਲੈਂਡਲਾਈਨ ਵਾਇਸ ਕਾਲ ਦੀ ਕੀਮਤ 2.5 ਪੈਸੇ ਪ੍ਰਤੀ ਸਕਿੰਟ ਹੋਵੇਗੀ। ਇਸ ਦੇ ਨਾਲ ਹੀ, ਹਰੇਕ ਸਥਾਨਕ SMS ਦੀ ਕੀਮਤ 1 ਰੁਪਏ ਅਤੇ STD SMS ਦੀ ਕੀਮਤ 1.44 ਰੁਪਏ ਹੋਵੇਗੀ।

Airtel 111 ਰੁਪਏ ਦਾ ਪਲਾਨ

ਏਅਰਟੈੱਲ ਦਾ ਹਾਲ ਹੀ 'ਚ ਲਾਂਚ ਕੀਤਾ ਗਿਆ 111 ਰੁਪਏ ਦਾ ਸਮਾਰਟ ਰੀਚਾਰਜ ਪਲਾਨ 99 ਰੁਪਏ ਦਾ ਟਾਕ-ਟਾਈਮ ਅਤੇ 200MB ਡਾਟਾ ਦਿੰਦਾ ਹੈ। ਇਹ ਇੱਕ ਮਹੀਨੇ ਦੀ ਵੈਲਿਡਿਟੀ ਦਿੰਦਾ ਹੈ। ਇਸ ਪਲਾਨ ਦੇ ਤਹਿਤ ਲੋਕਲ, STD ਅਤੇ ਲੈਂਡਲਾਈਨ ਕਾਲਾਂ ਦੀ ਕੀਮਤ 2.5 ਰੁਪਏ ਪ੍ਰਤੀ ਸੈਕਿੰਡ ਹੈ। ਇਸ ਦੇ ਨਾਲ ਹੀ, ਸਥਾਨਕ SMS ਦੀ ਕੀਮਤ 1 ਰੁਪਏ ਹੈ ਜਦੋਂ ਕਿ STD SMS ਦੀ ਕੀਮਤ 1.5 ਰੁਪਏ ਹੈ।

ਏਅਰਟੈੱਲ 128 ਰੁਪਏ ਦਾ ਪਲਾਨ

128 ਰੁਪਏ ਦਾ ਨਵਾਂ ਏਅਰਟੈੱਲ ਪਲਾਨ 30 ਦਿਨਾਂ ਦੀ ਵੈਲਿਡਿਟੀ ਦੇ ਨਾਲ ਆਉਂਦਾ ਹੈ।ਇਸ ਪਲਾਨ ਤਹਿਤ, ਲੋਕਲ ਅਤੇ STD ਕਾਲਾਂ ਲਈ 2.5 ਰੁਪਏ ਪ੍ਰਤੀ ਸੈਕਿੰਡ ਅਤੇ ਰਾਸ਼ਟਰੀ ਵੀਡੀਓ ਕਾਲਾਂ ਲਈ 5 ਰੁਪਏ ਪ੍ਰਤੀ ਸੈਕਿੰਡ ਚਾਰਜ ਕੀਤਾ ਜਾਵੇਗਾ। ਮੋਬਾਈਲ ਡਾਟਾ ਲਈ 0.50 ਰੁਪਏ ਪ੍ਰਤੀ ਐੱਮ.ਬੀ. ਹੋਵੇਗਾ।

ਏਅਰਟੈੱਲ ਦਾ 131 ਰੁਪਏ ਦਾ ਪਲਾਨ

ਏਅਰਟੈੱਲ ਦਾ 131 ਰੁਪਏ ਦਾ ਰੀਚਾਰਜ ਪਲਾਨ ਵੀ 1 ਮਹੀਨੇ ਦੀ ਵੈਲਿਡਿਟੀ ਨਾਲ ਆਉਂਦਾ ਹੈ। ਇਸ ਪਲਾਨ ਤਹਿਤ ਯੂਜ਼ਰਜ਼ ਤੋਂ ਲੋਕਲ ਅਤੇ ਐਸਟੀਡੀ ਕਾਲਾਂ ਲਈ 2.5 ਰੁਪਏ ਪ੍ਰਤੀ ਸਕਿੰਟ ਅਤੇ ਰਾਸ਼ਟਰੀ ਵੀਡੀਓ ਕਾਲਾਂ ਲਈ 5 ਰੁਪਏ ਪ੍ਰਤੀ ਸੈਕਿੰਡ ਚਾਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਲੋਕਲ ਐਸਐਮਐਸ ਦੀ ਕੀਮਤ 1 ਰੁਪਏ ਹੈ ਜਦੋਂ ਕਿ ਐਸਟੀਡੀ ਐਸਐਮਐਸ ਦੀ ਕੀਮਤ 1.5 ਰੁਪਏ / ਐਸਐਮਐਸ ਰੱਖੀ ਗਈ ਹੈ।

Posted By: Sandip Kaur