ਜੇਐੱਨਐੱਨ, ਨਵੀਂ ਦਿੱਲੀ : Airtel ਨੇ ਲਾਂਚ ਕੀਤਾ Safe Pay ਫੀਚਰ, ਡਿਜੀਟਲ ਪੇਮੈਂਟ ਹੋਵੇਗੀ ਜ਼ਿਆਦਾ ਸੁਰੱਖਿਅਤ Airtel ਵੱਲੋਂ ਬੁੱਧਵਾਰ ਨੂੰ ਨਵੇਂ ਫੀਚਰ Airtel Safe Pay ਨੂੰ ਲਾਂਚ ਕੀਤਾ ਗਿਆ ਹੈ। ਇਸ ਨਾਲ ਡਿਜੀਟਲ ਪੇਮੈਂਟ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ ਤੇ ਆਨਲਾਈਨ ਪੇਮੈਂਟ ਫਰਾਡ 'ਚ ਕਮੀ ਦਰਜ ਕੀਤੀ ਜਾ ਸਕੇਗੀ। Airtel ਕਸਟਮਰ ਨੇ ਕਿਹਾ ਕਿ Airtel ਪੇਮੈਂਟ ਬੈਂਕ ਤੋਂ UPI ਜਾਂ ਫਿਰ ਨੈੱਟ ਬੈਂਕਿੰਗ ਪੇਮੈਂਟ ਕਰਨ 'ਤੇ ਯੂਜ਼ਰ ਨੂੰ ਐਕਸਟ੍ਰਾ ਲੇਅਰ ਸਕਿਓਰਿਟੀ ਮਿਲੇਗੀ। ਇਹ ਲੇਅਰ ਇਕ ਵਾਧੂ ਬੈਂਕਿੰਗ ਪੇਮੈਂਟ ਕਰਨ 'ਤੇ ਯੂਜ਼ਰ ਨੂੰ ਐਕਸਟ੍ਰਾ ਲੇਅਰ ਸਕਿਓਰਿਟੀ ਮਿਲੇਗੀ। ਇਹ ਲੇਅਰ ਇਕ ਵਾਧੂ ਸਟੈਂਡਰਡ ਟੂ-ਸਟੈੱਪ ਵੈਰੀਫਿਕੇਸ਼ਨ ਪ੍ਰੋਸੈੱਸ ਮਿਲਦਾ ਹੈ। Airtel ਵੱਲੋਂ ਭਾਰਤ ਦੇ ਪਹਿਲੇ ਇਨੋਵੇਸ਼ਨ Airtel Safe Pay ਨੂੰ ਪੇਸ਼ ਕੀਤਾ ਗਿਆ ਹੈ ਜਿਸ ਨਾਲ ਬੈਂਕਿੰਗ ਫਰਾਡ, ਫਿਸ਼ਿੰਗ, ਪਾਸਵਰਡ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ।

ਕਿਵੇਂ Airtel Safe Pay ਨੂੰ ਕਰਨਗੇ ਇਨੇਬਲਡ

  • ਸਭ ਤੋਂ ਪਹਿਲਾਂ Airtel Thanks ਐਪਲੀਕੇਸ਼ਨ ਨੂੰ ਫੋਨ ਕਰ ਕੇ ਓਪਨ ਕਰਨਾ ਪਵੇਗਾ।
  • ਬਾਟਮ ਮੈਨਿਊ ਦੇ ਬੈਂਕਿੰਗ ਸੈਕਸ਼ਨ 'ਤੇ ਕਲਿੱਕ ਕਰਨਾ ਪਵੇਗਾ।
  • Safe Pay 'ਤੇ ਕਲਿੱਕ ਕਰਨਾ ਪਵੇਗਾ।
  • Toggle ਬਟਨ 'ਤੇ ਟੈਪ ਕਰ ਕੇ ਇਨਬੇਲਡ ਕਰਨਾ ਪਵੇਗਾ।
  • ਇਸ ਤੋਂ ਬਾਅਦ UPI ਤੇ ਨੈੱਟ ਬੈਂਕਿੰਗ ਨੂੰ ਚੈੱਕ ਕਰਨਾ ਪਵੇਗਾ।
  • Airtel Safe Pay ਨੂੰ ਇਨੇਬਲਡ ਕਰਨ ਤੋਂ ਬਾਅਦ Safe Pay ਨੂੰ ਐਕਟਿਵ ਕਰਨ 'ਤੇ ਟਾਪ ਕਾਰਡ ਮਿਲੇਗਾ।
  • ਕਿਵੇਂ ਕਰੇਗਾ ਕੰਮ
  • ਜੇਕਰ ਤੁਸੀਂ Airtel ਪੇਮੈਂਟ ਬੈਂਕ ਦੇ UPI ਤੋਂ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ 4 ਡਿਜਿਟ Mpin ਦਰਜ ਕਰਨਾ ਪਵੇਗਾ। ਇਸ ਤੋਂ ਬਾਅਦ ਹੀ ਪੇਮੈਂਟ ਪੂਰੀ ਕੀਤੀ ਜਾ ਸਕੇਗੀ। Airtel Safe Pay ਨੂੰ ਇਨੇਬਲਡ ਕਰਨ ਲਈ ਤੁਹਾਨੂੰ ਵਾਧੂ ਸੁਰੱਖਿਆ ਮਿਲੇਗੀ। ਇਸ ਦੇ ਲਈ ਪੇਮੈਂਟ ਟ੍ਰਾਂਜ਼ੈਕਸ਼ਨ ਪੇਮੈਂਟ ਨੂੰ ਅਸੈੱਪਟ ਕਰਨਾ ਪਵੇਗਾ।

Google ਨੇ ਪ੍ਰਾਈਵੇਸੀ ਨੂੰ ਮਜ਼ਬੂਤ ਬਣਾਉਣ ਦਾ ਕੀਤਾ ਐਲਾਨ

Airtel ਦੀ ਤਰ੍ਹਾਂ ਹੀ Google ਨੇ ਆਪਣੀ ਪ੍ਰਾਈਵੇਸੀ ਨੂੰ ਮਜ਼ਬੂਤ ਬਣਾਉਣ ਦਾ ਐਲਾਨ ਕਰ ਦਿੱਤਾ ਹੈ। Google ਨੇ ਆਪਣੀ ਬਲੌਗ ਪੋਸਟ 'ਚ ਕਿਹਾ ਹੈ ਕਿ ਲੇਟੈਸਟ ਵਰਜ਼ਨ ਵਾਲੇ Chrome 88 'ਚ ਕਈ ਤਰ੍ਹਾਂ ਦੇ ਨਵੇਂ ਫੀਚਰ ਦਿੱਤੇ ਜਾਣਗੇ, ਜਿਹੜੇ ਯੂਜ਼ਰ ਪ੍ਰਾਈਵੇਸੀ ਦੇ ਲਿਹਾਜ਼ ਤੋਂ ਕਾਫ਼ੀ ਅਹਿਮ ਰਹਿਣ ਵਾਲੇ ਹਨ। Google Chrome ਦੇ ਨਵੇਂ ਪ੍ਰਾਈਵੇਸੀ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਨੂੰ ਮਜ਼ਬੂਤ ਪਾਸਵਰਡ ਬਣਾਉਣ ਲਈ ਕਈ ਤਰ੍ਹਾਂ ਦੇ ਬਦਲ ਮਿਲਣਗੇ। ਨਾਲ ਹੀ Google Chrome ਨੂੰ ਕਮਜ਼ੋਰ ਪਾਸਵਰਡ ਬਣਾਉਣ 'ਤੇ ਅਲਰਟ ਜਾਰੀ ਕੀਤਾ ਜਾਵੇਗਾ।

Posted By: Seema Anand