ਨਵੀਂ ਦਿੱਲੀ, ਟੈਕ ਡੈਸਕ : ਦੇਸ਼ ਵਿਆਪੀ ਲਾਕਡਾਊਨ ਦੌਰਾਨ ਟੈਲੀਕਾਮ ਕੰਪਨੀਆਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਅਜਿਹੇ 'ਚ Reliance Jio, Vodafone Idea, BSNL ਅਤੇ Airtel ਆਪਣੇ ਯੂਜ਼ਰਜ਼ ਨੂੰ ਬਿਹਤਰ ਸਰਵਿਸਿਜ ਪ੍ਰਦਾਨ ਕਰਨ ਲਈ ਕਈ ਨਵੇਂ ਪਲਾਨ ਬਾਜ਼ਾਰ 'ਚ ਉਤਾਰ ਚੁੱਕੀ ਹੈ। ਉਥੇ ਹੀ ਹੁਣ Airtel ਨੇ ਆਪਣੇ ਯੂਜ਼ਰਜ਼ ਲਈ ਆਪਣੇ ਇਕ ਏਡ-ਆਨ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਇਸ ਪੈਕ 'ਚ ਤੁਹਾਨੂੰ 12ਜੀਬੀ ਡਾਟਾ ਦੇ ਨਾਲ ਕਈ ਹੋਰ ਲਾਭ ਵੀ ਮਿਲਣਗੇ। ਆਓ ਜਾਣਦੇ ਹਾਂ Airtel ਦੇ ਨਵੇਂ ਪਲਾਨ ਦੀ ਕੀਮਤ ਅਤੇ ਉਸ 'ਚ ਮਿਲਣ ਵਾਲੇ ਬੈਨੇਫਿਟਸ ਬਾਰੇ।

Airtel ਦਾ 98 ਰੁਪਏ ਵਾਲਾ ਏਡ-ਆਨ ਪੈਕ

ਇਸ ਪੈਕ ਦੀ ਕੀਮਤ 98 ਰੁਪਏ ਹੈ ਅਤੇ ਇਸ 'ਚ ਯੂਜ਼ਰਜ਼ 12 ਜੀਬੀ ਹਾਈ ਸਪੀਡ ਡਾਟਾ ਦਾ ਲਾਭ ਲੈ ਸਕਦਾ ਹੈ। ਵੈਸੇ ਇਹ ਕੰਪਨੀ ਦਾ ਪੁਰਾਣਾ ਪਲਾਨ ਹੈ ਅਤੇ ਕੰਪਨੀ ਨੇ ਇਸ 'ਚ ਕਈ ਬਦਲਾਅ ਕੀਤੇ ਹਨ। ਪਹਿਲਾਂ ਇਸ ਪਲਾਨ 'ਚ 6ਜੀਬੀ ਡਾਟਾ ਦਿੱਤਾ ਜਾ ਰਿਹਾ ਸੀ ਪਰ ਹੁਣ ਕੰਪਨੀ ਨੇ ਇਸਨੂੰ ਡਬਲ ਡਾਟਾ ਦੇ ਨਾਲ ਪੇਸ਼ ਕੀਤਾ ਹੈ ਅਤੇ ਹੁਣ ਯੂਜ਼ਰਜ਼ 6ਜੀਬੀ ਦੀ ਥਾਂ 12ਜੀਬੀ ਡਾਟਾ ਦਾ ਲਾਭ ਲੈ ਸਕਦਾ ਹੈ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ।

Posted By: Susheel Khanna