ਨਵੀਂ ਦਿੱਲੀ, ਬ੍ਰਾਂਡ ਡੈਸਕ : Airtel ਨੇ ਹਰ ਮੁਸ਼ਕਿਲ ਸਮੇਂ 'ਚ ਆਪਣੇ ਯੂਜ਼ਰਜ਼ ਦਾ ਸਾਥ ਦਿੱਤਾ ਹੈ, ਫਿਰ ਚਾਹੇ ਉਹ ਲਾਕਡਾਊਨ ਦਾ ਦੌਰ ਹੀ ਕਿਉਂ ਨਾ ਹੋਵੇ। ਕੰਪਨੀ ਦੀ ਹਮੇਸ਼ਾ ਇਹੀ ਕੋਸ਼ਿਸ ਰਹੀ ਹੈ ਕਿ ਉਹ ਆਪਣੇ ਯੂਜ਼ਰਜ਼ ਨੂੰ ਬਿਹਤਰੀਨ ਨੈੱਟਵਰਕ ਸਰਵਿਸ ਦੇ ਨਾਲ ਸ਼ਾਨਦਾਰ ਇੰਟਰਨੈੱਟ ਕਨੈਕਟੀਵਿਟੀ ਮੁਹੱਈਆ ਕਰਵਾਏ, ਤਾਂਕਿ ਯੂਜ਼ਰਜ਼ ਨੂੰ ਕਿਤੇ ਵੀ ਅਤੇ ਕਦੇ ਵੀ ਸਲੋਅ ਇੰਟਰਨੈੱਟ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਖ਼ਾਸ ਗੱਲ ਹੈ ਕਿ ਕੰਪਨੀ ਇਸ 'ਤੇ ਖ਼ਰੀ ਵੀ ਉਤਰੀ ਹੈ। ਇਸ ਗੱਲ ਦੀ ਪੁਸ਼ਟੀ ਮੋਬਾਈਲ ਨੈੱਟਵਰਕ ਐਕਸਪੀਰੀਅੰਸ 'ਤੇ ਅਧਿਐਨ ਕਰਨ ਵਾਲੀ ਫਰਮ OpenSignal ਦੇ ਟੈਸਟ ਤੋਂ ਹੁੰਦੀ ਹੈ। Airtel ਨੇ 7 'ਚੋਂ 4 ਕੁਆਲਿਟੀ ਮੈਟਰਿਕਸ 'ਚ ਯੂਜ਼ਰਜ਼ ਨੂੰ ਬਿਹਤਰ ਐਕਸਪੀਰੀਅੰਸ ਦੇ ਕੇ ਬਾਕੀ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ, ਉਹ ਚਾਰ ਮੈਟਰਿਕਸ ਹਨ - ਗੇਮਿੰਗ ਐਕਸਪੀਰੀਅੰਸ, ਵੀਡੀਓ ਐਕਸਪੀਰੀਅੰਸ, ਵੁਆਇਸ ਐਪ ਐਕਸਪੀਰੀਅੰਸ ਅਤੇ ਡਾਊਨਲੋਡ ਸਪੀਡ ਐਕਸਪੀਰੀਅੰਸ।

Airtel ਦੇ ਨੈੱਟਵਰਕ ਨਾਲ ਯੂਜ਼ਰਜ਼ ਨੂੰ ਮਿਲਿਆ ਬੈਸਟ ਗੇਮਿੰਗ ਐਕਸਪੀਰੀਅੰਸ

ਜਿਵੇਂ-ਜਿਵੇਂ ਇੰਟਰਨੈੱਟ ਦਾ ਦਾਇਰਾ ਵਧਿਆ ਹੈ, ਲੋਕ ਆਨਲਾਈਨ ਗੇਮ ਦਾ ਲੁਤਫ਼ ਵੀ ਲੈ ਰਹੇ ਹਨ। ਆਨਲਾਈਨ ਗੇਮ ਖੇਡਣ ਦਾ ਫਾਇਦਾ ਇਹ ਹੈ ਕਿ ਇਥੇ ਗੇਮਰਜ਼ ਦੂਰ ਬੈਠੇ ਕਿਸੇ ਦੋਸਤ ਨਾਲ ਚੰਗੇ ਗ੍ਰਾਫਿਕਸ ਵਾਲੇ ਗੇਮ ਖੇਡ ਸਕਦੇ ਹਨ ਪਰ ਇਹ ਤਾਂ ਹੀ ਸੰਭਵ ਹੋ ਸਕੇਗਾ, ਜਦੋਂ ਤੁਹਾਡਾ ਨੈੱਟਵਰਕ ਫਾਸਟ ਅਤੇ ਲੋਅ ਲੇਟੈਂਸੀ ਵਾਲਾ ਹੋਵੇ।

ਬੈਸਟ ਵੀਡੀਓ ਐਕਸਪੀਰੀਅੰਸ ਦੇਣ 'ਚ ਇਸ ਵਾਰ ਵੀ ਰਿਹਾ ਸਭ ਤੋਂ ਅੱਗੇ

YouTube 'ਤੇ ਵੀਡੀਓ ਦੇਖਣੀ ਹੋਵੇ ਜਾਂ ਫਿਰ Netflix ਜਿਹੇ ਓਟੀਟੀ 'ਤੇ ਮੂਵੀ ਅਤੇ ਵੈਬਸੀਰੀਜ਼, ਫਾਸਟ ਇੰਟਰਨੈੱਟ ਨਾ ਹੋਵੇ ਤਾਂ ਮਜ਼ਾ ਕਿਰਕਿਰਾ ਹੋ ਜਾਂਦਾ ਹੈ। ਪਰ ਏਅਰਟੈੱਲ ਨੇ ਰਾਸ਼ਟਰੀ ਪੱਧਰ 'ਤੇ ਇਕ ਭਰੋਸੇਮੰਦ ਨੈੱਟਵਰਕ ਦੇ ਰੂਪ 'ਚ ਯੂਜ਼ਰਜ਼ ਨੂੰ ਲਗਾਤਾਰ ਅਤੇ ਬਿਹਤਰ ਵੀਡੀਓ ਐਕਸਪੀਰੀਅੰਸ ਦਿੱਤਾ ਹੈ। OpenSignal ਰਿਪੋਰਟ 'ਚ ਏਅਰਟੈੱਲ ਨੇ (55-65) ਰੇਟਿੰਗ ਹਾਸਿਲ ਕੀਤੀ ਹੈ। ਇਸ ਰੇਟਿੰਗ ਨੂੰ Good ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ।

ਵੁਆਇਸ ਐਪ ਐਕਸਪੀਰੀਅੰਸ 'ਚ ਵੀ ਬਿਹਤਰ

ਅੱਜ ਸਾਡੇ ਕੋਲ ਗੱਲ ਕਰਨ ਦੇ ਕਈ ਸਾਰੇ ਆਪਸ਼ਨ ਹਨ। ਜੇਕਰ ਤੁਸੀਂ ਸਿਮ ਰਾਹੀਂ ਗੱਲ ਨਹੀਂ ਕਰ ਪਾ ਰਹੇ ਤਾਂ ਤੁਸੀਂ ਐਪ ਰਾਹੀਂ ਗੱਲਬਾਤ ਕਰ ਸਕਦੇ ਹੋ। ਵੁਆਇਸ ਅਤੇ ਵੀਡੀਓ ਕਾਲ ਲਈ ਵ੍ਹਟਸਐਪ, ਸਕਾਈਪ ਅਤੇ ਫੇਸਬੁੱਕ ਮੈਸੇਂਜਰ ਜਿਹੇ ਐਪਸ ਚੰਗੇ ਹਨ। ਪਰ ਇਸਦੇ ਯੂਜ਼ ਲਈ ਚੰਗਾ ਨੈੱਟਵਰਕ ਹੋਣਾ ਚਾਹੀਦਾ ਹੈ। OpenSignal ਰਿਪੋਰਟ 'ਚ ਇਸਨੇ 100 ਚੋਂ 75.5 ਸਕੋਰ ਦੇ ਨਾਲ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।

ਕਮਾਲ ਦੀ ਡਾਊਨਲੋਡ ਸਪੀਡ

ਮਹਾਮਾਰੀ ਦੇ ਦੌਰ 'ਚ ਹਾਲੇ ਵੀ ਕਈ ਲੋਕ ਵਰਕ ਫਰਾਮ ਹੋਮ ਕਰ ਰਹੇ ਹਨ। ਘਰ 'ਤੋਂ ਕੰਮ ਕਰਦੇ ਸਮੇਂ ਸਭ ਤੋਂ ਵੱਡੀ ਸਮੱਸਿਆ ਇੰਟਰਨੈੱਟ ਦੀ ਹੁੰਦੀ ਹੈ। ਪਰ ਇਸ ਦੌਰਾਨ ਏਅਰਟੈੱਲ ਨੇ ਇਹ ਸਮੱਸਿਆ ਨਹੀਂ ਆਉਣ ਦਿੱਤੀ। ਹੋਰ ਟੈਲੀਕਾਮ ਨੈਟਵਰਕ ਦੀ ਤੁਲਨਾ 'ਚ ਏਅਰਟੈੱਲ ਯੂਜ਼ਰਜ਼ ਸ਼ਾਨਦਾਰ ਡਾਊਨਲੋਡ ਸਪੀਡ ਦਾ ਲਾਭ ਲੈ ਰਹੇ ਹਨ। ਉਨ੍ਹਾਂ ਨੇ ਇਕ ਵਾਰ ਫਿਰ 10.4Mbps ਦੇ ਸਕੋਰ ਦੇ ਨਾਲ ਡਾਊਨਲੋਡ ਸਪੀਡ ਐਕਸਪੀਰੀਅੰਸ ਦਾ ਖ਼ਿਤਾਬ ਜਿੱਤਿਆ ਹੈ।

Posted By: Ramanjit Kaur