ਨਵੀਂ ਦਿੱਲੀ : Airtel ਨੇ ਆਪਣੇ ਡਾਇਰੈਕਟ ਟੂ ਦ ਯੂਜ਼ਰਜ਼ ਲਈ digital TV ਦੇ ਆਨ ਚੈਨਲ ਪੈਕ ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੇਂ ਪੈਕ 'ਚ ਯੂਜ਼ਰਜ਼ ਇਕੋ ਵਾਰ ਸਾਰੇ ਲੋਕਪ੍ਰਿਆ SD ਤੇ HD ਚੈਨਲਜ਼ ਦਾ ਆਨੰਦ ਲੈ ਸਕਦੇ ਹਨ। ਇਸ ਪੈਕ 'ਚ ਯੂਜ਼ਰਜ਼ 226 ਚੈਨਲਜ਼ ਦੇ ਇਲਾਵਾ ਲਗਪਗ ਸਾਰੇ ਮੁੱਖ ਚੈਨਰਜ਼ ਸ਼ਾਮਲ ਹਨ। ਇਸ ਨਵੇਂ ਪੈਕ ਦੀ ਕੀਮਤ 1,315 ਰੁਪਏ ਹਰ ਮਹੀਨੇ ਰੱਖੀ ਗਈ ਹੈ। ਇਸ ਦੇ ਇਲਾਵਾ ਇਸ 'ਚ TRAI ਦੇ ਸੈਕੰਡਰੀ NCF ਫੀਸ 360 ਨੂੰ ਜੋੜਨ 'ਤੇ ਇਸ ਪੈਕ ਦੀ ਕੀਮਤ 1,675 ਹੋ ਜਾਂਦੀ ਹੈ।

ਇਸ ਨਵੇਂ ਆਨ ਚੈਨਲ ਪੈਕ 'ਚ ਯੂਜ਼ਰਜ਼ ਲਈ ਮਨੋਰੰਜਨ, ਸਪੋਰਟਸ, ਖ਼ਬਰਾਂ ਆਦਿ ਅੰਗਰੇਜੀ ਤੇ ਹਿੰਦੀ ਭਾਸ਼ਾ 'ਚ ਚੈਨਲਜ਼ ਦਿਖਾਏ ਜਾਣਗੇ। ਇਸ ਨਵੇਂ ਆਨ ਚੈਨਲ ਪੈਕ 'ਚ HD ਚੈਨਲਜ਼ ਦੇ SD ਚੈਨਲਜ਼ ਸ਼ਾਮਲ ਨਹੀਂ ਹੋਣਗੇ। ਤੁਹਾਨੂੰ ਇਸ ਪੈਕ 'ਚ Star Plus HD ਮਿਲ ਰਿਹਾ ਹੈ ਤਾਂ ਤੁਸੀਂ Star Plus ਚੈਨਲ ਨੂੰ ਨਹੀਂ ਦੇਖ ਸਕੋਗੇ।

Airtel digital TV ਦੇ ਨਵੇਂ ਆਨ ਚੈਨਲ ਪੈਕ 'ਚ ਮਿਲਣ ਵਾਲੇ ਚੈਨਲਾਂ ਦੀ ਗੱਲ ਕਰੀਏ ਤਾਂ ਇਸ 'ਚ ETV 2, Gemini TV HD, Jaya Max, Khushi TV, News18 Kannada, Surya Movies, Zee Bangla HD, Zee Punjabi, Colors Gujrati Cinema, Zee Tamil HD ਵਰਗੇ ਚੈਨਲਜ਼ ਸ਼ਾਮਲ ਹੈ। ਇਸ ਦੇ ਇਲਾਵਾ ਬੱਚਿਆਂ ਲਈ Discovery Kids, Disney, Disney International HD, Nick, Pogo ਤੇ Sony Yay ਵਰਗੇ ਚੈਨਲਜ਼ ਵੀ ਦਿੱਤੇ ਗਏ ਹਨ।

Posted By: Sarabjeet Kaur