ਜੇਐੱਨਐੱਨ, ਨਵੀਂ ਦਿੱਲੀ : Airtel ਤੇ Vodafone-Idea ਨੇ ਯੂਜ਼ਰਜ਼ ਲਈ ਨਵੇਂ ਪਲਾਨਜ਼ ਲਾਗੂ ਕਰਦੇ ਹੀ ਵੱਡੀ ਰਾਹਤ ਦਿੱਤੀ ਹੈ। ਹੁਣ ਇਨ੍ਹਾਂ ਦੋਵਾਂ ਕੰਪਨੀਆਂ ਦੇ ਯੂਜ਼ਰਜ਼ ਨੂੰ ਕਿਸੇ ਵੀ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ ਕੋਈ ਲਿਮਟ ਨਹੀਂ ਹੋਵੇਗੀ ਯਾਨੀ ਯੂਜ਼ਰਜ਼ ਹੁਣ ਪਹਿਲਾਂ ਵਾਂਗ ਹੀ ਅਨਲਿਮਟਿਡ ਵਾਇਸ ਕਾਲਿੰਗ ਦਾ ਲੁਤਫ਼ ਲੈ ਸਕਣਗੇ। ਇਨ੍ਹਾਂ ਦੋਵਾਂ ਟੈਲੀਕਾਮ ਕੰਪਨੀਆਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਤੀਸਰੀ ਮੁਕਾਬਲੇਬਾਜ਼ ਕੰਪਨੀ Reliance Jio ਨੂੰ ਚਿੜ੍ਹਾਇਆ ਹੈ। ਇਸ ਤੋਂ ਪਹਿਲਾਂ ਹੀ ਇਨ੍ਹਾਂ ਦੋਵਾਂ ਕੰਪਨੀਆਂ ਨੇ Jio ਦੇ IUC ਚਾਰਜ ਲੈਣ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਸੀ। Airtel ਨੇ ਆਪਣੇ ਯੂਜ਼ਰਜ਼ ਲਈ ਤਿੰਨ ਨਵੇਂ ਅਨਲਿਮਟਿਡ ਕਾਲਿੰਗ ਵਾਲੇ ਪਲਾਨਜ਼ ਵੀ ਲਾਂਚ ਕੀਤੇ ਹਨ। ਉੱਥੇ ਹੀ Vodafone-Idea ਨੇ ਵੀ ਆਪਣੇ ਸਾਰੇ ਪ੍ਰੀਪੇਡ ਪਲਾਨਜ਼ ਤੋਂ ਲਿਮਟ ਹਟਾ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਹੀ ਕੰਪਨੀਆਂ ਨੇ 3 ਦਸੰਬਰ ਤੋਂ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਸਨ। ਇਨ੍ਹਾਂ ਵਿਚ ਯੂਜ਼ਰਜ਼ ਨੂੰ ਆਨ-ਨੈੱਟ ਯਾਨੀ ਆਪਣੇ ਨੈੱਟਵਰਕ 'ਤੇ ਕਾਲ ਕਰਨ ਲਈ ਕੋਈ ਲਿਮਟ ਤੈਅ ਨਹੀਂ ਕੀਤੀ ਗਈ ਹੈ। ਜਦਕਿ ਹੋਰਨਾਂ ਆਪਰੇਟਰ ਦੇ ਨੈੱਟਵਰਕ ਯਾਨੀ ਆਫ-ਨੈੱਟ ਕਾਲਿੰਗ ਲਈ ਲਿਮਟ ਸੈੱਟ ਕੀਤੀ ਗਈ ਹੈ। ਇਸ ਵਿਚ ਯੂਜ਼ਰਜ਼ ਪਲਾਨ ਦੇ ਹਿਸਾਬ ਨਾਲ ਹੋਰ ਨੈੱਟਵਰਕ 'ਤੇ ਤੈਅ FUP ਲਿਮਟ ਤਕ ਮੁਫ਼ਤ ਕਾਲਜ਼ ਕਰ ਸਕਦੇ ਹਨ। ਇਸ ਲਿਮਟ ਤੋਂ ਬਾਅਦ ਕਾਲ ਕਰਨ 'ਤੇ ਯੂਜ਼ਰਜ਼ ਨੂੰ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਭੁਗਤਾਨ ਕਰਨਾ ਪੈਂਦਾ ਹੈ।

ਸਾਰੀਆਂ ਟੈਲੀਕਾਮ ਕੰਪਨੀਆਂ ਨੇ ਇਕ ਮਹੀਨੇ ਦੀ ਵੈਲੀਡਿਟੀ ਵਾਲੇ ਪਲਾਨ 'ਚ 1,000 ਆਫ ਨੈੱਟ ਫ੍ਰੀ ਮਿਨਟਸ ਆਫ ਕੀਤਾ ਸੀ ਜਦਕਿ ਤਿੰਨ ਮਹੀਨੇ ਦੀ ਵੈਲੀਡਿਟੀ ਵਾਲੇ ਪਲਾਨ 'ਚ 3,000 ਆਫ-ਨੈੱਟ ਫ੍ਰੀ ਮਿਨਟਸ ਤੇ ਇਕ ਸਾਲ ਵਾਲੇ ਪਲਾਨ 'ਚ 12,000 ਆਫ-ਨੈੱਟ ਫ੍ਰੀ ਮਿਨਸਟ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਨਵੇਂ ਪਲਾਨਜ਼ ਦੇ ਲਾਂਚ ਹੋਣ ਤੋਂ ਬਾਅਦ Airtel ਤੇ Vodafone-Idea ਨੇ ਆਪਣੇ ਸਾਰੇ ਪਲਾਨਜ਼ 'ਚ ਅਨਲਿਮਟਿਡ ਵਾਇਸ ਕਾਲਿੰਗ ਦਾ ਆਫਰ ਦਿੱਤਾ ਹੈ ਯਾਨੀ ਯੂਜ਼ਰਜ਼ ਹੁਣ ਅਨਲਿਮਟਿਡ ਵਾਇਸ ਕਾਲਿੰਗ ਦਾ ਲੁਤਫ਼ ਕਿਸੇ ਵੀ ਨੈੱਟਵਰਕ 'ਤੇ ਉਠਾ ਸਕਣਗੇ।

ਇਨ੍ਹਾਂ ਦੋਵਾਂ ਕੰਪਨੀਆਂ ਦੇ ਇਸ ਮਾਸਟਰ ਸਟ੍ਰੋਕ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਪਹਿਲਾਂ ਫ੍ਰੀ ਬੈਨੀਫਿਟਸ ਆਫਰ ਕਰਨ ਦੇ ਨਾਂ 'ਤੇ ਭਾਰਤੀ ਬਾਜ਼ਾਰ 'ਚ ਕਦਮ ਰੱਖਣ ਵਾਲੀ ਸਭ ਤੋਂ ਨਵੀਂ ਟੈਲੀਕਾਮ ਕੰਪਨੀ Jio ਆਪਣੇ ਯੂਜ਼ਰਜ਼ ਨੂੰ ਇਹ ਰਾਹਤ ਕਦੋਂ ਦਿੰਦੀ ਹੈ। Jio ਦੇ ਯੂਜ਼ਰਜ਼ 9 ਅਕਤੂਬਰ ਨੂੰ IUC ਚਾਰਜ ਵਸੂਲਣ ਤੋਂ ਪਹਿਲਾਂ ਹੀ ਨਾਰਾਜ਼ ਹਨ। ਇਸ ਤੋਂ ਬਾਅਦ 6 ਦਸੰਬਰ ਤੋਂ ਨਵੀਂ ਤੇ ਮਹਿੰਗੇ ਕਾਲ ਰੇਟਸ ਨਾਲ ਭੁਗਤਾਨ ਵੀ ਕਰਨਾ ਪੈ ਰਿਹਾ ਹੈ। ਨਾਲ ਹੀ ਨਾਲ ਯੂਜ਼ਰਜ਼ ਨੂੰ ਹੁਣ ਅਨਲਿਮਟਿਡ ਕੁਝ ਵੀ ਮੁਫ਼ਤ ਆਫਰ ਨਹੀਂ ਕੀਤਾ ਜਾ ਰਿਹਾ ਹੈ। ਹੋਰ ਟੈਲੀਕਾਮ ਕੰਪਨੀਆਂ ਨੇ ਯੂਜ਼ਰਜ਼ ਲਈ ਟੌਪ-ਅਪਸ ਵੀ ਉਪਲੱਬਧ ਹਨ ਜਦਕਿ Jio ਯੂਜ਼ਰਜ਼ ਨੂੰ ਲਿਮਟ ਖ਼ਤਮ ਹੋਣ ਤੋਂ ਬਾਅਦ ਸਿਰਫ਼ ਆਲ ਇਨ ਵਨ ਪੈਕਸ 'ਚੋਂ ਜਾਂ ਫਿਰ IUC ਪੈਕਸ 'ਚੋਂ ਕਿਸੇ ਇਕ ਪੈਕ ਦਾ ਰਿਚਾਰਜ ਕਰਵਾਉਣਾ ਪਵੇਗਾ।

Posted By: Seema Anand