ਜੇਐੱਨਐੱਨ, ਨਵੀਂ ਦਿੱਲੀ : ਪਿਛਲੇ ਮਹੀਨੇ Jio ਨੇ Airtel ਤੇ Vodafone ਸਮੇਤ ਹੋਰ ਨੈੱਟਵਰਕਜ਼ 'ਤੇ ਮੁਫ਼ਤ ਕਾਲਿੰਗ ਖ਼ਤਮ ਕਰਦਿਆਂ ਇਨ੍ਹਾਂ 'ਤੇ ਕੀਤੀਆਂ ਜਾਣ ਵਾਲੀਆਂ ਕਾਲਜ਼ ਲਈ ਚਾਰਜਿਜ਼ ਵਸੂਲਣੇ ਸ਼ੁਰੂ ਕਰ ਦਿੱਤੇ ਸਨ। ਉਸ ਵੇਲੇ Airtel ਤੇ Vodafone ਨੇ ਜ਼ੋਰਦਾਰ ਕੈਂਪੇਨਿੰਗ ਕਰਦਿਆਂ ਜੀਓ ਯੂਜ਼ਰਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਮੁਫ਼ਤ ਕਾਲਿੰਗ ਦੀ ਸਹੂਲਤ ਦੱਸੀ ਸੀ ਪਰ ਹੁਣ Airtel ਤੇ Vodafone ਨੇ ਆਪਣੇ ਯੂਜ਼ਰਜ਼ 'ਤੇ ਕਾਲਿੰਗ ਦੇ ਖ਼ਰਚ ਦਾ ਬੋਝ ਵਧਾ ਦਿੱਤਾ ਹੈ। ਜੀਓ ਦੀ ਹੀ ਤਰ੍ਹਾਂ Airtel ਤੇ Vodafone ਨੇ ਵੀ ਹੁਣ Jio ਨੈੱਟਵਰਕ 'ਤੇ ਕੀਤੀਆਂ ਜਾਣ ਵਾਲੀਆਂ ਕਾਲਜ਼ ਲਈ ਵਾਧੂ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਹੀ ਕੰਪਨੀਆਂ ਦਾ ਇਹ ਕਦਮ ਅੱਜ ਤੋਂ ਲਾਗੂ ਵੀ ਹੋ ਗਿਆ ਹੈ।

ਜਿੱਥੇ ਵੋਡਾਫੋਨ ਆਇਡੀਆ ਨੇ ਆਪਣੇ ਨੈੱਟਵਰਕ ਤੋਂ ਇਲਾਵਾ ਕਿਸੇ ਹੋਰ ਨੈੱਟਵਰਕ ਮਸਲਨ BSNL, ਜੀਓ ਜਾਂ ਹੋਰਨਾਂ 'ਤੇ ਕੀਤੀਆਂ ਜਾਣ ਵਾਲੀਆਂ ਕਾਲਜ਼ ਲਈ 0.06 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਲਾਉਣਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਏਅਰਟੈੱਲ ਨੇ ਵੀ ਇਸੇ ਦਰ ਨਾਲ ਜੀਓ ਤੇ ਹੋਰਨਾਂ ਨੈੱਟਵਰਕਸ 'ਤੇ ਕੀਤੀਆਂ ਜਾਣ ਵਾਲੀਆਂ ਕਾਲਜ਼ ਲਈ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਹਨ।

ਇਸ ਨੂੰ IUC ਚਾਰਜ ਕਿਹਾ ਜਾਂਦਾ ਹੈ ਜਿਹੜਾ ਜੀਓ ਪਿਛਲੇ ਮਹੀਨੇ ਤੋਂ ਹੀ ਲਾਗੂ ਕੀਤਾ ਜਾ ਚੁੱਕਾ ਹੈ। ਇਸੇ ਤਰਜ਼ 'ਤੇ ਹੁਣ Airtel ਤੇ Vodafone ਯੂਜ਼ਰਜ਼ ਨੂੰ 0.06 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਦੇਣਾ ਪਵੇਗਾ।

ਵੋਡਾਫੋਨ ਆਇਡੀਆ ਆਪਣੇ ਯੂਜ਼ਰਜ਼ ਨੂੰ ਇਸ ਦੇ ਲਈ 1000 ਮਿੰਟ ਆਫਰ ਕਰ ਰਹੀ ਹੈ। ਇਨ੍ਹਾਂ ਮਿੰਟਾਂ ਨੂੰ ਫੇਅਰ ਯੂਜ਼ ਪਾਲਿਸੀ ਤਹਿਤ ਆਫ ਨੈੱਟ ਕਾਲਿੰਗ ਕਿਹਾ ਜਾਂਦਾ ਹੈ। ਇਹ ਮਿੰਟ ਯੂਜ਼ਰ ਨੂੰ ਉਸ ਵੱਲੋਂ ਕੀਤੇ ਜਾਣ ਵਾਲੇ ਰੀਚਾਰਜ ਨਾਲ ਹੀ ਮਿਲਣਗੇ। ਆਪਣੇ ਇਸ ਕਦਮ ਤੋਂ ਬਾਅਦ ਏਅਰਟੈੱਲ ਤੇ ਵੋਡਾਫੋਨ ਕੰਪਨੀਆਂ ਵੀ ਜੀਓ ਦੀ ਕਤਾਰ 'ਚ ਆ ਕੇ ਖੜ੍ਹੀਆਂ ਹੋ ਗਈਆਂ ਹਨ।

Posted By: Seema Anand