ਜੇਐੱਨਐੱਨ, ਨਵੀਂ ਦਿੱਲੀ : Vodafone-Idea ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਕਾਲ ਦਰਾਂ 'ਚ 42 ਫ਼ੀਸਦੀ ਦਾ ਵਾਧਾ ਕਰੇਗੀ। ਉੱਥੇ ਹੀ ਹੁਣ ਕੰਪਨੀ ਨੇ ਆਪਣੀਆਂ ਨਵੀਆਂ ਕਾਲ ਦਰਾਂ ਜਾਰੀ ਕਰ ਦਿੱਤੀਆਂ ਹਨ। 3 ਦਸੰਬਰ ਰਾਤ 12 ਵਜੇ ਤੋਂ ਨਵੀਆਂ ਕਾਲ ਦਰਾਂ ਲਾਗੂ ਹੋਣਗੀਆਂ, ਇਸ ਤੋਂ ਬਾਅਦ ਯੂਜ਼ਰਜ਼ ਨੂੰ ਕਾਲਿੰਗ ਲਈ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ। Vodafone-Idea ਤੋਂ ਬਾਅਦ ਹੁਣ Reliacen Jio ਨੇ ਵੀ ਮੋਬਾਈਲ ਸੇਵਾਵਾਂ ਦੀ ਕੀਮਤ 'ਚ 40 ਫ਼ੀਸਦੀ ਤਕ ਦਾ ਵਾਧੇ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਨਵੀਆਂ ਕਾਲ ਦਰਾਂ 6 ਦਸੰਬਰ ਤੋਂ ਲਾਗੂ ਹੋ ਜਾਣਗੀਆਂ।

ਕੰਪਨੀ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਮੋਬਾਈਲ ਸਰਵਿਸ ਰੇਟ ਆਲ ਇਨ ਵਨ ਪਲਾਨਜ਼ ਤਹਿਤ ਵਧਾਏ ਜਾਣਗੇ ਤੇ ਇਨ੍ਹਾਂ ਵਿਚ ਯੂਜ਼ਰਜ਼ ਨੂੰ ਲਗਪਗ 300 ਫ਼ੀਸਦੀ ਤਕ ਦਾ ਵਾਧੂ ਬੈਨੀਫਿਟ ਪ੍ਰਾਪਤ ਹੋਵੇਗਾ। ਕੰਪਨੀ ਜਲਦ ਹੀ ਆਲ ਇਨ ਵਨ ਪੇਸ਼ ਕਰਨ ਵਾਲੀ ਹੈ। ਇਸ ਪਲਾਨ 'ਚ Reliance Jio ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲਿੰਗ ਤੇ ਡਾਟਾ ਦੀ ਸਹੂਲਤ ਮਿਲੇਗੀ। ਹਾਲਾਂਕਿ ਦੱਸ ਦੇਈਏ ਕਿ ਨਵੇਂ ਪਲਾਨਜ਼ ਪਿਛਲੇ ਪਲਾਨਜ਼ ਦੇ ਮੁਕਾਬਲੇ 40 ਫ਼ੀਸਦੀ ਤਕ ਮਹਿੰਗੇ ਹੋਣਗੇ।

ਜ਼ਿਕਰਯੋਗ ਹੈ ਕਿ Reliance Jio ਨੇ ਬੀਤੇ ਦਿਨੀਂ ਹੀ ਆਲ ਇਨ ਵਨ ਪ੍ਰੀਪੇਡ ਪਲਾਨ ਤਹਿਤ ਤਿੰਨ ਪਲਾਨਜ਼ ਲਾਂਚ ਕੀਤੇ ਸਨ, ਜਿਸ ਵਿਚ Rs 222, Rs 333 ਤੇ Rs 444 ਵਾਲੇ ਪਲਾਨ ਸ਼ਾਮਲ ਹਨ। ਇਨ੍ਹਾਂ ਵਿਚ ਯੂਜ਼ਰਜ਼ ਨੂੰ ਨਾਨ-ਜੀਓ ਨੰਬਰ 'ਤੇ ਕਾਲਿੰਗ ਲਈ ਮੁਫ਼ਤ ਮਿੰਟਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਜੋ ਕਿ ਬਾਜ਼ਾਰ 'ਚ ਮੌਜੂਦ ਹਰੋਨਾਂ ਕੰਪਨੀਆਂ ਦੇ ਪਲਾਨਜ਼ ਦੇ ਮੁਕਾਬਲੇ ਹਾਲੇ ਵੀ 20 ਤੋਂ 30 ਫ਼ੀਸਦੀ ਤਕ ਸਸਤਾ ਹੈ।

Posted By: Seema Anand