ਜੇਐੱਨਐੱਨ, ਨਵੀਂ ਦਿੱਲੀ : Acer ਨੇ ਭਾਰਤੀ ਬਾਜ਼ਾਰ 'ਚ ਆਪਣੇ Acer Aspire 5 Magic ਲਾਈਨਅੱਪ ਦੇ ਤਹਿਤ ਨਵਾਂ ਲੈਪਟਾਪ 'Narrow-bezel' ਦਾ ਪਰਪਲ ਐਡੀਸ਼ਨ ਲਾਂਚ ਕੀਤਾ ਹੈ। ਇਸ 'ਚ 10th-gen Intel Core i3 ਡਿਸਪਲੇਅ ਦਿੱਤੀ ਗਈ ਤੇ ਇਸ 'ਚ ਮੌਜੂਦਾ ਬੈਟਰੀ ਸਿੰਗਲ ਚਾਰਜ 'ਚ 11 ਘੰਟੇ ਦਾ ਬੈਕਅਪ ਦੇ ਸਕਦੀ ਹੈ। ਇਹ ਲੈਪਟਾਪ Acer Aspire 5 Magic ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਹ ਲੈਪਟਾਪ ਡਿਜਾਈਨ ਤੇ ਪਰਫਾਰਮੈਂਸ ਦੇ ਮਾਮਲੇ 'ਚ ਕਾਫ਼ੀ ਸ਼ਾਂਨਦਾਰ ਹੈ। ਆਓ ਜਾਣਦੇ ਹਾਂ ਇਸ ਦੀ ਕੀਮਤ ਤੇ ਫੀਚਰ ਦੇ ਬਾਰੇ 'ਚ।

Acer Aspire 5 Magic ਪਰਪਲ ਐਡੀਸ਼ਨ ਦੀ ਕੀਮਤ

Acer Aspire 5 Magic ਪਰਪਲ ਐਡੀਸ਼ਨ ਨੂੰ ਭਾਰਤੀ ਬਾਜ਼ਾਰ 'ਚ 37,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ। ਯੂਜ਼ਰਜ਼ ਇਸ ਨੂੰ ਦੇਸ਼ਭਰ 'ਚ ਮੌਜੂਦਾ ਕੰਪਨੀ ਦੇ Acer E-store ਨਾਲ ਖ਼ਰੀਦ ਸਕਦੇ ਹਨ। ਇਸ ਦੇ ਨਾਲ ਇਕ ਸਾਲ ਦਾ ਤਜ਼ਰਬਾ ਡੈਮੇਡ ਪ੍ਰੋਟੈਕਸ਼ਨ ਤੇ ਦੋ ਸਾਲ ਦੀ ਐਕਸਟੈਂਡੇਡ ਵਾਰੰਟੀ ਮਿਲੇਗੀ। ਨਾਲ ਹੀ ਐਂਟੀਵਾਇਰਸ ਤੇ ਡਾਟਾ ਰਿਕਵਰੀ ਸਾਫਟਵੇਅਰ ਦੇ ਇਲਾਵਾ ਬਲੂਟੁੱਥ ਹੈੱਡਫੋਨ ਵੀ ਮਿਲਣਗੇ।

Acer Aspire 5 Magic ਪਰਪਲ ਐਡੀਸ਼ਨ ਦੇ ਸਪੈਸੀਫਿਕੇਸ਼ਨ

Acer Aspire 5 Magic ਪਰਪਲ ਐਡਸ਼ੀਨ ਨੂੰ ਵਿੰਡੋਜ 10 ਹੋਮ 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ 14 ਇੰਚ ਦੀ ਫੁੱਲ ਐੱਚਡੀ ਆਈਪੀਐੱਸ ਡਿਸਪਲੇਅ ਦਿੱਤੀ ਗਈ ਹੈ। ਇਸ ਲੈਪਟਾਪ 'ਚ Acer BlueLightShield ਫੀਚਰ ਦਾ ਇਸਤੇਮਾਲ ਕੀਤਾ ਗਿਆ ਜੋ ਡਿਸਪਲੇਅ ਦੀ ਲਾਈਟ ਨੂੰ ਮੈਨੇਜ ਕਰਦਾ ਹੈ। ਇਹ ਲੈਪਟਾਪ 10th-gen Intel Core i3 ਪ੍ਰੋਸੈਸਰ ਨਾਲ ਲੈਂਜ਼ ਹੈ।

Acer Aspire 5 Magic ਪਰਪਲ ਐਡੀਸ਼ਨ 'ਚ ਯੂਜ਼ਰਜ਼ ਨੂੰ 4 ਜੀਬੀ ਮਿਲੇਗੀ ਜਿਸ 'ਚ 12 ਜੀਬੀ ਤਕ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ 4GB ਮੈਮੋਰੀ 12GB ਦੇ ਨਾਲ Intel Optane ਸਪੋਰਟ ਮਿਲੇਗੀ। ਨਾਲ ਹੀ H10 ਦੀ ਹਾਰਡ ਡ੍ਰਾਈਵ ਵੀ ਮੌਜੂਦ ਹੈ। ਕਨੈਕਟਿਵੀਟੀ ਲਈ ਲੈਪਟਾਪ 'ਚ 512GB SSD ਤੇ ਬਲੂਟੁੱਥ 5.0 ਦੇ ਇਲਾਵਾ ਯੂਐੱਸਬੀ 3.2 ਯੂਐੱਸਬੀ ਟਾਈਪ ਸੀ ਤੇ ਯੂਐੱਸਬੀ 2.0 ਪੋਰਟ ਦਿੱਤੀ ਗਿਆ ਹੈ। ਏਥਰਨੇਟ ਲਈ Wi-Fi 6 ਪੋਰਟ ਤੇ HDMI ਪੋਰਟ ਮੌਜੂਦ ਹੈ। ਇਸ 'ਚ RJ-45 ਬੈਟਰੀ ਦਿੱਤੀ ਗਈ ਜੋ ਕਿ 11 ਘੰਟੇ ਦਾ ਬੈਕਅਪ ਦੇ ਸਕਦੀ ਹੈ।

Posted By: Sarabjeet Kaur