ਟੈਕ ਡੈਸਕ, ਨਵੀਂ ਦਿੱਲੀ : ਕੋਵਿਡ-19 ਕੰਨਟੈਕਟ ਟ੍ਰੇਸਿੰਗ ਐਪ ਆਰੋਗਿਆ ਸੇਤੂ ਦੇ ਟਰਮਜ਼ ਆਫ ਸਰਵਿਸਜ਼ ਅਤੇ ਪ੍ਰਾਇਵੇਸੀ ਪਾਲਿਸੀ ਵਿਚ ਬਦਲਾਅ ਕੀਤਾ ਗਿਆ ਹੈ। ਜਿਵੇਂ ਹੀ ਤੁਸੀਂ ਆਰੋਗਿਆ ਸੇਤੂ ਐਪ ਨੂੰ ਓਪਨ ਕਰੋਗੇ ਤਾਂ ਤੁਹਾਨੂੰ ਇਹ ਟਰਮਜ਼ ਆਫ ਸਰਵਿਸਜ਼ ਅਤੇ ਪ੍ਰਾਇਵੇਸੀ ਵਿਚ ਬਦਲਾਅ ਵਾਲਾ ਮੈਸੇਜ ਨਜ਼ਰ ਆਏਗਾ। ਇਸ ਨੂੰ ਕਬੂਲ ਕਰਨ ਤੋਂ ਬਾਅਦ ਤੁਸੀਂ ਇਸ ਐਪ ਨੂੰ ਦੁਬਾਰਾ ਇਸਤੇਮਾਲ ਕਰ ਸਕੋਗੇ। ਸਾਰੇ ਯੂਜ਼ਰਜ਼ ਲਈ ਰਿਵਾਇਜ਼ਡ ਟਰਮਜ਼ ਆਫ ਸਰਵਿਸ ਨੂੰ Accept ਕਰਨਾ ਲਾਜ਼ਮੀ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਮਹੀਨੇ 2 ਅਪ੍ਰੈਲ ਨੂੰ ਲਾਂਚ ਕੀਤੇ ਗਏ ਇਸ ਕੋਰੋਨਾ ਵਾਇਰਸ ਕੰਨਟੈਕਟ ਟ੍ਰੇਸਿੰਗ ਐਪ ਵਿਚ 7 ਨਵੇਂ ਟਰਮਜ਼ ਆਫ ਸਰਵਿਸ ਅਤੇ ਪ੍ਰਾਇਵੇਸੀ ਪਾਲਿਸੀ ਜੋੜੀ ਗਈ ਹੈ।

ਪਾਲਿਸੀ ਲਈ ਕੀਤੇ ਗਏ ਨਵੇਂ ਬਦਲਾਅ ਵਿਚ ਹੁਣ ਯੂਜ਼ਰਜ਼ ਨੂੰ ਇਸ ਐਪ ਤੋਂ ਸਸਪੈਂਡ ਨਹੀਂ ਕੀਤਾ ਜਾਵੇਗਾ, ਚਾਹੇ ਉਹ ਇਸ ਐਪ ਦੇ ਟਰਮ ਆਫ ਸਰਵਿਸ ਨੂੰ ਪੂਰਾ ਕਰੇ ਜਾਂ ਨਾ ਕਰੇ।

ਆਓ ਜਾਣਦੇ ਹਾਂ ਨਵੇਂ ਟਰਮਜ਼ ਆਫ ਸਰਵਿਸ ਅਤੇ ਪ੍ਰਾਇਵੇਸੀ ਫੀਚਰਾਂ ਵਿਚ ਕੀਤੇ ਗਏ ਬਦਲਾਅ ਬਾਰੇ...

-ਜੇ ਯੂਜ਼ਰ ਇਸ ਐਪ ਦੇ ਟਰਮ ਆਫ ਸਰਵਿਸ ਨੂੰ ਪੂਰਾ ਕਰਨ ਵਿਚ ਅਸਫ਼ਲ ਵੀ ਹੁੰਦੇ ਹਨ ਤਾਂ ਉਨ੍ਹਾਂ ਨੂੰ ਐਪ ਤੋਂ ਸਸਪੈਂਡ ਨਹੀਂ ਕੀਤਾ ਜਾਵੇਗਾ।

-ਕਨਵਿਨਿਐਂਸ ਸਰਵਿਸ ਅਤੇ ਈ-ਪਾਸ ਫੀਚਰ ਲਈ ਰਿਫ੍ਰੈਸ਼ ਦਿੱਤਾ ਗਿਆ ਹੈ।

-ਰਿਵਰਸ ਇੰਜੀਨੀਅਰਿੰਗ ਅਤੇ ਟੈਂਪਰਿੰਗ Restrictions ਨੂੰ ਹਟਾ ਦਿੱਤਾ ਹੈ।

-ਇਹ ਸਾਫ ਕੀਤਾ ਗਿਆ ਕਿ ਜੇ ਤੁਸੀਂ ਇਸ ਐਪ ਨੂੰ ਆਪਣੇ ਸਮਾਰਟਫੋਨ ਵਿਚੋਂ ਡਿਲੀਟ ਕਰ ਦਿੰਦੇ ਹੋ ਜਾਂ ਰਿਮੂਵ ਕਰ ਦਿੰਦੇ ਹੋ ਤਾਂ ਇਸ ਦੀਆਂ ਸੇਵਾਵਾਂ ਦਾ ਲਾਭ ਨਹੀਂ ਲੈ ਸਕੋਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਭਾਰਤ ਵਿਚ ਲਗਪਗ 11 ਕਰੋੜ ਯੂਜ਼ਰਜ਼ ਇਸ ਐਪ ਦੀ ਵਰਤੋਂ ਕਰ ਰਹੇ ਹਨ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੇ ਇਸ ਐਪ ਨੂੰ ਜਹਾਜ਼ ਯਾਤਰਾ ਜਾਂ ਰੇਲ ਯਾਤਰਾ ਕਰਨ ਵਾਲੇ ਯੂਜ਼ਰਜ਼ ਲਈ ਲਾਜ਼ਮੀ ਕਰ ਦਿੱਤਾ ਹੈ। ਇਸ ਐਪ ਦੇ ਬਿਨਾ ਤੁਸੀਂ ਏਅਰਪੋਰਟ 'ਤੇ ਐਂਟਰੀ ਨਹੀਂ ਕਰ ਸਕੋਗੇ। ਇਹੀ ਨਹੀਂ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਦੀਆਂ ਕੰਪਨੀਆਂ ਵਿਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਲਈ ਇਸ ਐਪ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।

Posted By: Tejinder Thind