ਜੇਐੱਨਐੱਨ, ਨਵੀਂ ਦਿੱਲੀ : Income Tax Return ਭਰਨ ਤੇ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ Aadhaar Card ਲਾਜ਼ਮੀ ਹੁੰਦਾ ਹੈ। ਇਸ ਤੋਂ ਇਲਾਵਾ ਵੀ ਤੁਸੀਂ ਬੈਂਕ 'ਚ ਖਾਤਾ ਖੁੱਲ੍ਹਵਾਉਣਾ ਹੈ, ਨਵਾਂ ਸਿਮ ਲੈਣਾ ਹੈ ਜਾਂ ਨਵਾਂ ਇੰਟਰਨੈੱਟ ਕੁਨੈਕਸਨ ਲੈਣਾ ਹੈ ਤਾਂ ਤੁਸੀਂ ਇਸ ਪਛਾਣ ਪੱਤਰ ਦਾ ਇਸਤੇਮਾਲ ਕਰ ਸਕਦੇ ਹੋ। ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਹਰੇਕ ਵਿਅਕਤੀ ਨੂੰ 12 ਅੰਕ ਦਾ ਇਕ ਵਿਸ਼ੇਸ਼ ਪਛਾਣ ਨੰਬਰ ਅਲਾਟ ਕਰਦੀ ਹੈ। ਇਸ ਨੂੰ ਅਸੀਂ ਆਧਾਰ ਨੰਬਰ ਕਹਿੰਦੇ ਹਾਂ। ਹੁਣ ਗੱਲ ਆਉਂਦੀ ਹੈ ਕਿ ਤੁਸੀਂ ਆਧਾਰ ਕਾਰਡ 'ਚ ਆਪਣਾ ਐਡਰੈੱਸ ਅਪਡੇਟ ਕਰਵਾਉਣਾ ਹੈ, ਆਧਾਰ ਸੇਵਾ ਕੇਂਦਰ 'ਤੇ ਅਪੁਆਇੰਟਮੈਂਟ ਬੁੱਕ ਕਰਨੀ ਹੈ ਜਾਂ ਫਿਰ ਰੇਲ ਯਾਤਰਾ ਕਰਨੀ ਹੈ ਤਾਂ ਤੁਸੀਂ ਇਸ ਦੇ ਲਈ mAadhar App ਦਾ ਇਸਤੇਮਾਲ ਕਰ ਸਕਦੇ ਹੋ।

Androi, iOS ਦੋਵਾਂ ਦੇ ਪਲੇਅ ਸਟੋਰ 'ਤੇ ਮੌਜੂਦ

ਆਓ ਅਸੀਂ ਵਿਸਥਾਰ ਨਾਲ ਜਾਣਦੇ ਹਾਂ ਕਿ ਇਹ ਐਪ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਇਸ ਜ਼ਰੀਏ ਸਾਨੂੰ ਕਿਵੇਂ ਦੀਆਂ ਸਹੂਲਤਾਂ ਮਿਲਦੀਆਂ ਹਨ। UIDAI ਨੇ 2017 'ਚ ਇਸ ਐਪ ਨੂੰ ਲਾਂਚ ਕੀਤਾ ਸੀ। ਹਾਲ ਹੀ 'ਚ ਇਸ ਦਾ ਅਪਡੇਟਿਡ ਵਰਜ਼ਨ ਲਾਂਚ ਕੀਤਾ ਗਿਆ ਹੈ। ਇਹ ਐਂਡਰਾਇਡ ਤੇ ਆਈਓਐੱਸ ਦੋਵਾਂ ਪਲੇਟਫਾਰਮ 'ਤੇ ਕੰਮ ਕਰਦਾ ਹੈ। ਇਸ ਐਪ ਨੂੰ ਤੁਸੀਂ ਐਂਡਰਾਇਡ 'ਚ ਪਲੇਅ ਸਟੋਰ ਤੋਂ ਅਤੇ ਆਈਓਐੱਸ ਸਮਾਰਟਫੋਨ 'ਚ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਰਜਿਸਟਰਡ ਮੋਬਾਈਲ ਨੰਬਰ ਤੋਂ ਲੌਗਇਨ

ਇਸ ਐਪ 'ਚ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਜ਼ਰੀਏ ਲੌਗਇਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਹਰ ਵੇਲੇ ਆਧਾਰ ਕਾਰਡ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਰੇਲ ਯਾਤਰਾ ਕਰਨ ਦੌਰਾਨ ਵੀ mAadhaar ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਤੁਸੀਂ ਆਧਾਰ ਕਾਰਡ ਦੀ ਹਾਰਡ ਕਾਪੀ ਨਾਲ ਰੱਖਣ ਦੇ ਝੰਜਟ ਤੋਂ ਮੁਕਤ ਹੋ ਜਾਂਦੇ ਹੋ। ਇਸ ਤੋਂ ਇਲਾਵਾ ਵੀ ਇਸ ਐਪ ਜ਼ਰੀਏ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਲਾਭ ਉਠਾ ਸਕਦੇ ਹੋ।

ਆਓ ਜਾਣਦੇ ਹਾਂ ਤੁਹਾਨੂੰ ਇਸ ਐਪ ਜ਼ਰੀਏ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਦੀਆਂ ਹਨ :

  1. ਮਲਟੀਲਿੰਗੁਅਲ : ਭਾਰਤ ਦੀ ਵਿਭਿੰਨਤਾਵਾਂ ਵਾਲੀ ਸੰਸਕ੍ਰਿਤੀ ਨੂੰ ਦੇਖਦੇ ਹੋਏ ਇਸ ਐਪ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਅੰਗਰੇਜ਼ੀ ਸਮੇਤ 13 ਭਾਸ਼ਾਵਾਂ 'ਚ ਤੁਸੀਂ ਇਸ ਨਾਲ ਜੁੜੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਇਹ ਐਪ ਅੰਗਰੇਜ਼ੀ, ਹਿੰਦੀ, ਆਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਤੇ ਉਰਦੂ 'ਚ ਕੰਮ ਕਰਦਾ ਹੈ।
  2. ਤੁਸੀਂ ਇਸ ਐਪ ਜ਼ਰੀਏ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ। ਪਤਾ ਅਪਡੇਟ ਕਰ ਸਕਦੇ ਹੋ। ਇਸ ਤੋਂ ਇਲਾਵਾ ਆਫਲਾਈਨ ਇਕੇਵਾਈਸੀ ਨੂੰ ਡਾਊਨਲੋਡ ਕਰ ਸਕਦੇ ਹੋ। ਕਿਊਆਰ ਕੋਡ ਨੂੰ ਸਕੈਨ ਜਾਂ ਸ਼ੋਅ ਕਰ ਸਕਦੇ ਹੋ। ਆਧਾਰ ਵੈਰੀਫਾਈ ਕਰ ਸਕਦੇ ਹੋ। ਤੁਸੀਂ ਇਸ ਐਪ ਜ਼ਰੀਏ ਐਡਰੈੱਸ ਵੈਲੀਡੇਸ਼ਨ ਲੈਟਰ ਲਈ ਵੀ ਰਿਕਵੈਸਟ ਕਰ ਸਕਦੇ ਹੋ।
  3. ਤੁਸੀਂ ਆਧਾਰ 'ਚ ਕਿਸੇ ਤਰ੍ਹਾਂ ਦੇ ਸੋਧ ਦੀ ਸਥਿਤੀ ਜਾਂਚ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਧਾਰ ਜਾਂ ਬਾਇਓਮੈਟ੍ਰਿਕ ਅਥੈਂਟੀਕੇਸ਼ਨ ਨੂੰ ਲੌਕ ਜਾਂ ਅਨਲੌਕ ਕਰ ਸਕਦੇ ਹੋ।
  4. ਇਕ ਸਮਾਰਟਫੋਨ 'ਤੇ ਤੁਸੀਂ ਤਿੰਨ ਪ੍ਰੋਫਾਈਲ ਬਣਾ ਸਕਦੇ ਹੋ।
  5. ਨਜ਼ਦੀਕੀ ਆਧਾਰ ਸੇਵਾ ਕੇਂਦਰ ਨੂੰ ਲੋਕੇਟ ਕਰ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਸਰਵਿਸ ਲਈ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ।

Posted By: Seema Anand