ਜੇਐੱਨਐੱਨ, ਨਵੀਂ ਦਿੱਲੀ : ਕਿਸੇ ਸ਼ਹਿਰ 'ਚ ਨੌਕਰੀ ਕਰਦੇ ਹੋਏ ਉੱਥੋਂ ਦਾ ਸਥਾਨਕ ਪਤਾ ਹਾਸਲ ਕਰਨਾ ਉਦੋਂ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਜਦੋਂ ਤੁਸੀਂ ਇਕ ਕਿਰਾਏਦਾਰ ਦੇ ਤੌਰ 'ਤੇ ਰਹਿੰਦੇ ਹੋ। ਅਜਿਹੇ ਵਿਚ ਕਈ ਥਾਵਾਂ 'ਤੇ ਤੁਹਾਡੇ ਪਛਾਣ ਪੱਤਰ 'ਤੇ ਸਥਾਨਕ ਪਤਾ ਨਾ ਹੋਣ 'ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਨਾਲ ਨਜਿੱਠਣ ਲਈ ਸਿਰਫ਼ ਇੱਕੋ ਬਦਲ ਬੱਚਦਾ ਹੈ ਤੇ ਉਹ ਹੈ ਰੈਂਟ ਐਗਰੀਮੈਂਟ। ਹਾਲਾਂਕਿ, ਅੱਜਕਲ੍ਹ ਹਰ ਜਗ੍ਹਾ ਆਧਾਰ ਦੀ ਵਧਦੀ ਮੰਗ ਕਾਰਨ ਰੈਂਟ ਐਗਰੀਮੈਂਟ ਦਾ ਮਹੱਤਵ ਘੱਟ ਗਿਆ ਹੈ। ਅਜਿਹੇ ਵਿਚ ਜ਼ਿਆਦਾ ਬਿਹਤਰ ਇਹ ਹੋਵੇਗਾ ਕਿ ਤੁਸੀਂ ਆਪਣੇ ਆਧਾਰ 'ਚ ਆਪਣਾ ਪਤਾ ਅਪਡੇਟ ਕਰ ਲਓ।

ਯੂਆਈਡੀਏਆਈ ਨੇ ਸ਼ਹਿਰਾਂ 'ਚ ਕਿਰਾਏ 'ਤੇ ਰਹਿਣ ਵਾਲੇ ਲੋਕਾਂ ਲਈ ਸਹੂਲਤ ਸ਼ੁਰੂ ਕੀਤੀ ਹੈ ਜਿਸ ਤੋਂ ਬਾਅਦ ਹੁਣ ਅਜਿਹੇ ਲੋਕ ਜਿਹੜੇ ਹੋਰਨਾਂ ਸ਼ਹਿਰਾਂ 'ਚ ਕਿਰਾਏ ਦੇ ਘਰਾਂ 'ਚ ਰਹਿੰਦੇ ਹਨ, ਆਪਣੇ ਆਧਾਰ ਕਾਰਡ 'ਤੇ ਸਥਾਨਕ ਪਤਾ ਦਰਜ ਕਰਵਾ ਸਕਦੇ ਹਨ। ਇਸ ਦੇ ਲਈ ਯੂਆਈਡੀਏਆਈ ਨੇ ਤਰੀਕਾ ਵੀ ਦੱਸਿਆ ਹੈ ਜਿਸ ਲਈ ਤੁਹਾਡੇ ਕੋਲ ਇਕ ਰਜਿਸਟਰਡ ਰੈਂਟ ਐਗਰੀਮੈਂਟ ਹੋਣਾ ਜ਼ਰੂਰੀ ਹੈ।

UIDAI ਨੇ ਟਵੀਟ ਕਰ ਕੇ ਦੱਸਿਆ ਹੈ ਕਿ ਜੇਕਰ ਤੁਸੀਂ ਕਿਰਾਏ 'ਤੇ ਰਹਿੰਦੇ ਹੋ ਤਾਂ ਆਪਣੇ ਆਧਾਰ 'ਚ ਪਤਾ ਅਪਡੇਟ ਕਰਵਾਉਣ ਲਈ ਤੁਹਾਡੇ ਕੋਲ ਰਜਿਸਟਰਡ ਰੈਂਟ ਐਗਰੀਮੈਂਟ ਹੋਣਾ ਜ਼ਰੂਰੀ ਹੈ। ਪਤਾ ਬਦਲਣ ਲਈ ਤੁਹਾਨੂੰ ਰੈਂਟ ਐਗਰੀਮੈਂਟ ਨੂੰ ਸਕੈਨ ਕਰ ਕੇ ਉਸ ਦੀ PDF ਫਾਈਲ ਬਣਾਉਣੀ ਪਵੇਗੀ। ਇਸ ਤੋਂ ਬਾਅਦ ਉਸ ਨੂੰ ਆਧਾਰ ਦੀ ਵੈੱਬਸਾਈਟ 'ਤੇ ਅਪਡੇਟ ਕਰਨਾ ਪਵੇਗਾ। ਇਸ ਵਿਚ ਖ਼ਾਸ ਗੱਲ ਇਹ ਹੈ ਕਿ ਬਿਨਾਂ ਰਜਿਸਟਰਡ ਵਾਲੇ ਰੈਂਟ ਐਗਰੀਮੈਂਟ ਮਾਨਤਾ ਪ੍ਰਾਪਤ ਨਹੀਂ ਹੁੰਦੇ।

ਇਹ ਹੈ ਪ੍ਰਕਿਰਿਆ

 • ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/ 'ਤੇ ਜਾਓ।
 • ਇੱਥੇ ਤੁਹਾਨੂੰ My Aadhaar ਵਾਲਾ ਟੈਬ ਨਜ਼ਰ ਆਵੇਗਾ, ਇਸ 'ਤੇ ਕਲਿੱਕ ਕਰੋ।
 • ਐਡਰੈੱਸ ਅਪਡੈਟ ਰਿਕਵੈਸਟ (ਆਨਲਾਈਨ) ਦੇ ਟੈਬ 'ਤੇ ਕਲਿੱਕ ਕਰੋ।
 • ਕਲਿੱਕ ਕਰਦੇ ਹੀ ਨਵਾਂ ਪੇਜ ਖੁੱਲ੍ਹਣ 'ਤੇ ਅਪਡੇਟ ਐਡਰੈੱਸ ਟੈਬ 'ਤੇ ਕਲਿੱਕ ਕਰੋ।
 • ਹੁਣ ਜਿਹੜਾ ਪੇਜ ਖੁੱਲ੍ਹੇ ਉਸ ਵਿਚ ਆਪਣਾ ਆਧਾਰ ਕਾਰਡ ਭਰ ਕੇ ਲਾਗ-ਇਨ ਕਰੋ।
 • ਲਾਗ ਇਨ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਓਟੀਪੀ ਆਵੇਗਾ।
 • ਦਿੱਤੇ ਗਏ ਕਾਲਮ 'ਚ ਓਟੀਪੀ ਭਰ ਕੇ ਪੋਟਰਲ 'ਤੇ ਜਾਓ।
 • ਇੱਥੇ ਹੁਣ ਆਪਣਾ ਰਜਿਸਟਰਡ ਐਗਰਮੈਂਟ ਅਪਲੋਡ ਕਰ ਦਿਉ।
 • ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਇਕ ਰੈਫਰੈਂਸ ਨੰਬਰ ਮਿਲੇਗਾ।
 • ਰੈਫਰੈਂਸ ਨੰਬਰ ਲੈ ਕੇ ਆਧਾਰ ਸੈਂਟ ਜਾਓ ਤੇ ਆਪਣਾ ਸਟੇਟਸ ਪਤਾ।
 • ਇਸ ਤੋਂ ਬਾਅਦ ਤੁਹਾਡਾ ਨਵਾਂ ਆਧਾਰ ਉਸ ਪਤੇ 'ਤੇ ਭੇਜ ਦਿੱਤਾ ਜਾਵੇਗਾ।

Posted By: Seema Anand