Aadhaar Tips : ਆਧਾਰ ਕਾਰਡ (Aadhaar Card) ਇਕ ਮਹੱਤਵਪੂਰਨ ਲੀਗਲ ਆਈਡੀ ਹੈ। ਹਰ ਜ਼ਰੂਰੀ ਕੰਮ ਲਈ ਇਸ ਦੀ ਜ਼ਰੂਰਤ ਪੈਂਦੀ ਹੈ ਪਰ ਅੱਜਕਲ੍ਹ ਆਧਾਰ ਦੀ ਦੁਰਵਰਤੋਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਬਾਰੇ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ (UIDAI) ਨੇ ਇਕ ਬਿਆਨ ਵੀ ਜਾਰੀ ਕੀਤਾ ਸੀ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਆਧਾਰ ਕਾਰਡ ਨਾਲ ਜੁੜਿਆ ਕੋਈ ਡਾਟਾ ਚੋਰੀ ਨਹੀਂ ਹੋਇਆ ਹੈ। ਅਜਿਹੇ ਵਿਚ ਲੋਕਾਂ ਦੇ ਮਨ ਵਿਚ ਅਕਸਰ ਇਹ ਸਵਾਲ ਰਹਿੰਦਾ ਹੈ ਕਿ ਉਨ੍ਹਾਂ ਦੇ ਆਧਾਰ ਕਾਰਡ ਦਾ ਕਿੰਨੀ ਵਾਰ ਇਸਤੇਮਾਲ ਹੋਇਆ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਆਪਣੇ ਆਧਾਰ ਦੇ ਲੇਖੇ-ਜੋਖੇ ਦਾ ਪਤਾ ਲਗਾ ਸਕਦੇ ਹੋ।

UIDAI ਦੀ ਵੈੱਬਸਾਈਟ 'ਚ ਸਹੂਲਤ

ਯੂਆਈਡੀਏਆਈ ਦੀ ਵੈੱਬਸਾਈਟ 'ਤੇ ਜਾ ਕੇ ਆਧਾਰ ਕਾਰਡ ਦੇ ਇਸੇਤਮਾਲ ਦਾ ਪਤਾ ਲਗਾਇਆ ਜਾ ਸਕਦਾ ਹੈ। ਇੱਥੇ ਆਧਾਰ ਅਥੈਂਟੀਕੇਸ਼ਨ ਹਿਸਟਰੀ ਸਰਵਿਸ ਜ਼ਰੀਏ 6 ਮਹੀਨਿਆਂ ਦਾ ਆਧਾਰ ਕਾਰਡ ਦਾ ਰਿਕਾਰਡ ਪਤਾ ਲਗਾਇਆ ਜਾ ਸਕਦਾ ਹੈ। ਇਸ ਆਪਸ਼ਨ 'ਤੇ ਕਲਿੱਕ ਕਰ ਕੇ ਆਪਣਾ ਆਧਾਰ ਨੰਬਰ ਤੇ ਕੈਪਚਾ ਇਮੇਜ ਭਰ ਕੇ ਸਬਮਿਟ ਕਰੋ। ਇਸ ਤੋਂ ਬਾਅਦ ਮੋਬਾਈਲ 'ਤੇ ਇਕ ਓਟੀਪੀ ਨੰਬਰ ਆਵੇਗਾ। ਓਟੀਪੀ ਭਰਨ ਤੋਂ ਬਾਅਦ ਦੋ ਬਦਲ ਦਿਖਾਈ ਦੇਣਗੇ। ਇਸ ਵਿਚ ਡਾਟਾ ਰੇਂਜ ਨੂੰ ਸਿਲੈਕਟ ਕਰੋ। ਇਸ ਵਿਚ ਤੈਅ ਤਰੀਕ ਨੂੰ ਭਰ ਕੇ ਆਧਾਰ ਨਾਲ ਜੁੜੀ ਜਾਣਕਾਰੀ ਮਿਲ ਜਾਵੇਗੀ।

ਆਧਾਰ ਨਾਲ ਲਿੰਕ ਕਰੋ ਪੈਨ ਕਾਰਡ

ਆਧਾਰ ਨਾਲ ਪੈਨ ਕਾਰਡ ਲਿੰਕ ਕਰਵਾਉਣ ਦੀ ਤਰੀਕ ਵਧ ਕੇ 31 ਮਾਰਚ 2021 ਹੋ ਗਈ ਹੈ। ਅਜਿਹੇ ਵਿਚ ਲਿੰਕ ਨਾ ਕਰਵਾਉਣ 'ਤੇ 1 ਅਪ੍ਰੈਲ ਤੋਂ ਪੈਨ ਬੇਕਾਰ ਹੋ ਜਾਵੇਗਾ। ਇਸ ਤੋਂ ਪਹਿਲਾਂ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਉਣ ਦੀ ਤਰੀਕ 30 ਜੂਨ 2020 ਸੀ।

ਆਧਾਰ ਕਾਰਡ 'ਚ ਨਵਾਂ ਨੰਬਰ ਇੰਝ ਕਰੋ ਅਪਡੇਟ

  • ਆਧਾਰ ਕਾਰਡ 'ਚ ਨਵਾਂ ਮੋਬਾਈਲ ਨੰਬਰ ਅਪਡੇਟ ਕਰਨ ਲਈ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਸੈਂਟਰ ਜਾਓ।
  • ਇੱਥੇ ਜਾ ਕੇ ਆਧਾਰ ਕੁਰੈਕਸ਼ਨ ਦਾ ਫਾਰਮ ਲਓ।
  • ਫਾਰਮ ਨੂੰ ਸਹੀ ਤਰੀਕੇ ਨਾਲ ਭਰੋ ਤੇ ਅਧਿਕਾਰੀ ਕੋਲ ਤੈਅ ਫੀਸ ਨਾਲ ਜਮ੍ਹਾਂ ਕਰਵਾ ਦਿਉ।
  • ਫਾਰਮ ਜਮ੍ਹਾਂ ਕਰਨ ਤੋਂ ਬਾਅਦ ਇਕ ਪਾਵਤੀ ਮਿਲੇਗੀ। ਉਸ ਵਿਚ ਇਕ ਨੰਬਰ ਹੋਵੇਗਾ ਜਿਸ ਜ਼ਰੀਏ ਪਤਾ ਚੱਲਦਾ ਹੈ ਕਿ ਨਵਾਂ ਨੰਬਰ ਅਪਡੇਟ ਹੋਇਆ ਹੈ ਜਾਂ ਨਹੀਂ।
  • ਕਰੀਬ ਤਿੰਨ ਮਹੀਨੇ 'ਚ ਨੰਬਰ ਆਧਾਰ ਨਾਲ ਲਿੰਕ ਹੋ ਜਾਵੇਗਾ।
  • ਆਧਾਰ ਨਾਲ ਨਵਾਂ ਨੰਬਰ ਲਿੰਕ ਕਰਨ ਦਾ ਸਟੇਟਸ ਟੋਲ ਫ੍ਰੀ 1947 'ਤੇ ਕਾਲ ਕਰ ਕੇ ਪਤਾ ਲਗਾਇਆ ਜਾ ਸਕਦਾ ਹੈ।

Posted By: Seema Anand