ਨਵੀਂ ਦਿੱਲੀ, ਬਿਜ਼ਨਸ ਡੈਸਕ : Aadhaar Card ਜਾਰੀ ਕਰਨ ਵਾਲੇ Unique Identification Authority of India (UIDAI) ਨੇ ਹਾਲ ਹੀ 'ਚ ਜ਼ਿਆਦਾ ਸੁਰੱਖਿਅਤ ਅਤੇ ਇਸਤੇਮਾਲ ਦੀ ਦ੍ਰਿਸ਼ਟੀ ਤੋਂ ਜ਼ਿਆਦਾ ਸਹਿਜ ਪੀਵੀਸੀ ਕਾਰਡ ਦੀ ਸ਼ੁਰੂਆਤ ਕੀਤੀ ਹੈ। ਕੋਈ ਵੀ ਆਧਾਰ ਕਾਰਡਧਾਰਕ UIDAI ਦੀ ਵੈਬਸਾਈਟ ਤੋਂ ਨਵਾਂ ਪੀਵੀਸੀ ਕਾਰਡ ਆਰਡਰ ਕਰ ਸਕਦਾ ਹੈ। UIDAI ਨੇ ਦੱਸਿਆ ਕਿ ਨਵੇਂ ਪੋਲੀਵਿਨਾਈਲ ਕਲੋਰਾਈਡ (ਪੀਵੀਸੀ) Aadhaar Card ਨੂੰ ਕੈਰੀ ਕਰਨਾ ਬਹੁਤ ਆਸਾਨ ਹੈ।

UIDAI ਦੀ ਅਧਿਕਾਰਿਕ ਵੈਬਸਾਈਟ ਰਾਹੀਂ ਨਵਾਂ ਪੀਵੀਸੀ ਕਾਰਡ ਆਰਡਰ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ 'My Aadhaar' ਦੇ ਅੰਤਰਗਤ 'Order Aadhaar PVC Card' 'ਤੇ ਕਲਿੱਕ ਕਰਨਾ ਹੋਵੇਗਾ। ਇਸਤੋਂ ਬਾਅਦ 12 ਅੰਕ ਦੀ ਆਧਾਰ ਸੰਖਿਆ ਜਾਂ 16 ਅੰਕ ਦੀ ਵਰਚੁਅਲ ਆਈਡੀ ਜਾਂ 28 ਅੰਕ ਦੀ ਈਆਈਡੀ ਪਾਉਣ ਤੋਂ ਬਾਅਦ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਓਟੀਪੀ ਪ੍ਰਾਪਤ ਹੁੰਦਾ ਹੈ। ਓਟੀਪੀ ਪਾਉਣ ਤੋਂ ਬਾਅਦ ਹੀ ਪ੍ਰਕਿਰਿਆ ਅੱਗੇ ਵੱਧਦੀ ਹੈ ਤੇ ਤੁਹਾਨੂੰ ਰੀ-ਪ੍ਰਿੰਟ ਲਈ ਦੱਸੀ ਰਾਸ਼ੀ ਦੇ ਭੁਗਤਾਨ ਲਈ ਰਿਡਾਇਰੈਕਟ ਕੀਤਾ ਜਾਂਦਾ ਹੈ।

ਹਾਲਾਂਕਿ, ਹੁਣ UIDAI ਨੇ ਟਵੀਟ ਕਰਕੇ ਸਪੱਸ਼ਟ ਕੀਤਾ ਹੈ ਕਿ ਜੇਕਰ ਤੁਹਾਡੇ ਕੋਲ ਆਧਾਰ ਦੇ ਨਾਲ ਰਜਿਸਟਰਡ ਮੋਬਾਈਲ ਨੰਬਰ ਨਹੀਂ ਹੈ ਤਾਂ ਵੀ ਤੁਸੀਂ ਨਵਾਂ Aadhaar PVC Card ਆਰਡਰ ਕਰ ਸਕੋਗੇ। UIDAI ਵੱਲੋਂ ਕੀਤੇ ਗਏ ਟਵੀਟ 'ਚ ਕਿਹਾ ਗਿਆ ਹੈ, '#AadhaarInYourWallet ਕੀ ਤੁਹਾਡੇ ਕੋਲ ਆਧਾਰ ਦੇ ਨਾਲ ਰਜਿਸਟਰਡ ਮੋਬਾਈਲ ਨੰਬਰ ਨਹੀਂ ਹੈ? ਚਿੰਤਾ ਨਾ ਕਰੋ, ਤੁਸੀਂ ਆਪਣੇ ਆਧਾਰ ਪੀਵੀਸੀ ਕਾਰਡ ਦੇ ਆਰਡਰ ਦੇ ਆਥੈਂਟੀਕੇਸ਼ਨ ਲਈ ਕਿਸੇ ਵੀ ਮੋਬਾਈਲ ਨੰਬਰ ਦਾ ਇਸਤੇਮਾਲ ਕਰ ਸਕਦੇ ਹੋ। ਆਰਡਰ ਕਰਨ ਲਈ https://residentpvc.uidai.gov.in/order-pvcreprint 'ਤੇ ਕਲਿੱਕ ਕਰੋ।

ਰਜਿਸਟਰਡ ਮੋਬਾਈਲ ਨੰਬਰ ਤੋਂ ਬਿਨਾਂ ਕਿਵੇਂ ਆਰਡਰ ਕਰ ਸਕਦੇ ਹੋ Aadhaar PVC Card

ਇਸ ਪ੍ਰਕਿਰਿਆ ਤਹਿਤ ਤੁਹਾਨੂੰ ਪਹਿਲਾਂ ਵਾਂਗ Aadhaar Number ਜਾਂ ਵਰਚੁਅਲ ਆਈਡੀ ਜਾਂ ਈਆਈਡੀ 'ਚੋਂ ਕਿਸੇ ਇਕ ਨੂੰ ਸਲੈਕਟ ਕਰਨਾ ਹੋਵੇਗਾ। ਇਸਤੋਂ ਬਾਅਦ ਕੈਪਚਾ ਕੋਡ ਪਾਉਣਾ ਹੈ ਅਤੇ ਫਿਰ 'My Mobile number is not registered' ਦੇ ਸਾਹਮਣੇ ਦਿਸ ਰਹੇ ਬਾਕਸ 'ਤੇ ਕਲਿੱਕ ਕਰਨਾ ਹੋਵੇਗਾ। ਬਾਕਸ 'ਤੇ ਕਲਿੱਕ ਕਰਦੇ ਹੀ ਤੁਹਾਡੇ ਸਾਹਮਣੇ ਮੋਬਾਈਲ ਨੰਬਰ ਐਂਟਰ ਕਰਨ ਦਾ ਵਿਕੱਲਪ ਆ ਜਾਵੇਗਾ। ਇਥੇ ਮੋਬਾਈਲ ਨੰਬਰ ਭਰੋ ਅਤੇ ਫਿਰ 'Send OTP' 'ਤੇ ਕਲਿੱਕ ਕਰੋ। ਇਸਤੋਂ ਬਾਅਦ ਫਿਰ ਤੁਹਾਨੂੰ 50 ਰੁਪਏ ਦੀ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਤੁਸੀਂ ਨਵਾਂ ਪੀਵੀਸੀ ਕਾਰਡ ਆਰਡਰ ਕਰ ਸਕੋਗੇ।

Posted By: Ramanjit Kaur