ਜੇਐੱਨਐੱਨ, ਨਵੀਂ ਦਿੱਲ਼ੀ : ਆਧਾਰ ਕਾਰਡ ਅੱਜ ਦੇ ਸਮੇਂ 'ਚ ਕਈ ਸੇਵਾਵਾਂ ਲਈ ਜ਼ਰੂਰੀ ਹੈ। ਇਹ ਦੇਸ਼ਾਂ ਦੇ ਲੋਕਾਂ ਦੀ ਪਛਾਣ ਦਾ ਇਕ ਮਹੱਤਵਪੂਰਨ ਦਸਤਾਵੇਜ਼ ਉਭਰਿਆ ਹੈ। ਇਸ ਲਈ ਵੱਡੀ ਗਿਣਤੀ 'ਚ ਲੋਕ ਹਰ ਦਿਨ ਆਧਾਰ ਕਾਰਡ ਲਈ ਅਪਲਾਈ ਕਰਦੇ ਹਨ। ਜਿਨ੍ਹਾਂ ਲੋਕਾਂ ਦਾ ਆਧਾਰ ਕਾਰਡ ਬਣਿਆ ਹੋਇਆ ਹੈ, ਉਹ ਆਧਾਰ ਨਾਲ ਜੁੜੀ ਵੱਖ ਸੇਵਾਵਾਂ ਦਾ ਇਸਤੇਮਾਲ ਕਰਦੇ ਹਨ। ਲੱਖਾਂ ਲੋਕ ਆਧਾਰ ਸੇਵਾ ਕੇਂਦਰਾਂ ਐਂਡ ਕਾਮਨ ਸਰਵਿਸ ਸੇਂਟਰਜ਼ ਰਾਹੀਂ ਆਪਣੇ ਆਧਾਰ ਕਾਰਡ 'ਚ ਦਰਜ ਜਾਣਕਾਰੀ ਨੂੰ ਅਪਡੇਟ ਕਰਾਉਂਦੇ ਹਨ। ਇਸ ਲਈ ਇਸ 12 ਅੰਕ ਦੀ ਪਛਾਣ ਗਿਣਤੀ ਸਬੰਧੀ ਲੋਕਾਂ ਦੇ ਦਿਲਾਂ 'ਚ ਤਮਾਮ ਤਰ੍ਹਾਂ ਸਵਾਲ ਹੁੰਦੇ ਹਨ, ਜਿਨ੍ਹਾਂ ਦਾ ਜਵਾਬ ਲੋਕ ਚਾਹੁੰਦੇ ਹਨ।

ਆਧਾਰ ਕਾਰਡ ਜਾਰੀ ਕਰਨ ਵਾਲੇ UIDAI ਨੇ ਇਸ ਨੂੰ ਧਿਆਨ 'ਚ ਰੱਖਦਿਆਂ Aadhaar Handbook ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਹੈਂਡਬੂਕ ਨੂੰ UIDAI ਦੀ ਵੈੱਬਸਾਈਟ ਤੋਂ ਮੁਫ਼ਤ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਹੈਂਡਬੁਕ PDF ਫਾਰਮੇਟ 'ਚ ਹੈ। ਇਹ ਹੈਂਡਬੁੱਕ ਕੁੱਲ 60 ਪੇਜ਼ ਦਾ ਹੈ। ਇਸ 'ਚ ਆਧਾਰ ਕਾਰਡ ਨਾਲ ਜੁੜੀ ਬੁਨਿਆਦੀ ਜਾਣਕਾਰੀ ਤੋਂ ਲੈ ਕੇ ਪਾਤਰਤਾ, ਆਧਾਰ ਦੇ ਫੀਚਰਜ਼, ਪੰਜੀਅਨ ਪ੍ਰਕਿਰਿਆ ਤੇ ਜ਼ਰੂਰੀ ਦਸਤਾਵੇਜ਼ਾਂ ਦੇ ਬਾਰੇ 'ਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਆਧਾਰ ਕੇਂਦਰ ਲੋਕੇਟ ਕਰਨ ਦੀ ਜਾਣਕਾਰੀ

ਇਸ ਹੈਂਡਬੁੱਕ 'ਚ ਤੁਹਾਡੇ ਨੇੜੇ ਦੇ ਆਧਾਰ ਕਾਰਡ ਨੂੰ ਲੋਕੇਟ ਕਰਨ ਦਾ ਰਾਹ ਬਣਾਇਆ ਗਿਆ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਆਧਾਰ ਦੇ ਰਜਿਸਟ੍ਰੇਸ਼ਨ ਕੇਂਦਰ ਕਿੰਨੇ ਪ੍ਰਕਾਰ ਦੇ ਹਨ। ਇਸ ਤੋਂ ਇਲਾਵਾ ਆਧਾਰ ਸਰਵਿਸੇਜ਼ ਲਈ ਅਪਆਇੰਟਮੈਂਟ ਬੁੱਕ ਕਰਨ ਦੇ ਬਾਰੇ 'ਚ ਵੀ ਇਸ 'ਚ ਜਾਣਕਾਰੀ ਦਿੱਤੀ ਗਈ ਹੈ। ਇਸ ਹੈਂਡਬੁੱਕ 'ਚ ਆਧਾਰ ਨਾਲ ਜੁੜੇ ਲਗਪਗ ਬੁਨਿਆਦੀ ਬਿੰਦੁਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਤੋਂ ਇਲਾਵਾ ਆਧਾਰ ਨਾਲ ਜੁੜੇ ਸਵਾਲ-ਜਵਾਬ UIDAI ਦੀ ਵੈੱਬਸਾਈਟ ਦੇ ਨਾਲ-ਨਾਲ maadhaar 'ਤੇ ਵੀ ਮੌਜੂਦ ਹੈ।

Posted By: Amita Verma