Aadhaar Card update : ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਹਾਲ ਹੀ 'ਚ ਬੈਂਕ 'ਚ ਨਵਾਂ ਖਾਤਾ ਖੁੱਲ੍ਹਵਾਇਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਉਸ ਦੇ ਲਈ ਆਧਾਰ ਕਾਰਡ ਕਿੰਨਾ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ। ਨਾਲ ਹੀ ਜੇਕਰ ਤੁਸੀਂ ਨਵਾਂ ਸਿਮ ਕਾਰਡ ਖਰੀਦਣ ਜਾ ਰਹੇ ਹੋ ਤਾਂ ਉਸ ਦੇ ਲਈ ਵੀ ਤੁਹਾਨੂੰ ਆਧਾਰ ਕਾਰਡ ਦੀ ਜ਼ਰੂਰਤ ਹੁੰਦੀ ਹੈ। ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਲਈ ਵੀ Aadhaar Card ਦੀ ਲਾਜ਼ਮੀਅਤਾ ਹੁੰਦੀ ਹੈ। ਹਾਲਾਂਕਿ ਆਧਾਰ ਕਾਰਡ ਨਾਲ ਜੁੜੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਮੋਬਾਈਲ ਨੰਬਰ ਦਾ ਅਪਡੇਟ ਹੋਣਾ ਕਾਫੀ ਜ਼ਰੂਰੀ ਹੁੰਦਾ ਹੈ। ਉੱਥੇ ਹੀ ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਤੁਹਾਨੂੰ ਆਪਣਾ ਨਵਾਂ ਨੰਬਰ ਲੈਣਾ ਪੈ ਜਾਂਦਾ ਹੈ। ਨਵੇਂ ਨੰਬਰ ਨੂੰ ਸਾਰੇ ਬੈਂਕ ਅਕਾਊਂਟਸ ਦੇ ਨਾਲ-ਨਾਲ ਆਧਾਰ ਕਾਰਡ ਨਾਲ ਵੀ ਲਿੰਕ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ।

Aadhaar Card ਨਾਲ ਜੁੜੇ ਵੇਰਵਿਆਂ 'ਚ ਸੋਧ

ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਵੇਗੀ ਕਿ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਭਾਰਤੀ ਨਾਗਰਿਕਾਂ ਨੂੰ 12 ਅੰਕਾਂ ਦਾ ਪਛਾਣ ਨੰਬਰ ਆਧਾਰ ਕਾਰਡ ਜਾਰੀ ਕਰਦਾ ਹੈ। ਨਾਲ ਹੀ ਅਥਾਰਟੀ ਮੋਬਾਈਲ ਨੰਬਰ, ਪਤਾ, ਨਾਂ, ਰਿਲੇਸ਼ਨਸ਼ਿਪ ਸਟੇਟਸ ਵਰਗੇ ਵੇਰਵੇ ਬਦਲਣ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਵੱਖ-ਵੱਖ ਤਰ੍ਹਾਂ ਦੇ ਵੇਰਵਿਆਂ 'ਚ ਕਿਸੇ ਵੀ ਤਰ੍ਹਾਂ ਦੀ ਸੋਧ ਲਈ ਤੁਹਾਨੂੰ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ, ਆਧਾਰ ਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰਵਾਉਣ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਆਧਾਰ 'ਚ ਮੋਬਾਈਲ ਨੰਬਰ ਅਪਡੇਟ ਜਾਂ ਚੇਂਜ ਕਰਵਾਉਣ ਦਾ ਪ੍ਰੋਸੈੱਸ (How to Update Mobile No. in Aadhaar)

1. UIDAI ਦੀ ਵੈੱਬਸਾਈਟ 'ਤੇ ਆਪਣੇ ਨੇੜਲੇ ਆਧਾਰ ਐਨਰੋਲਮੈਂਟ ਸੈਂਟਰ ਨੂੰ ਲੋਕੇਟ ਕਰੋ।

2. ਨੇੜਲੇ ਆਧਾਰ ਸੇਵਾ ਕੇਂਦਰ 'ਤੇ ਆਪਣੀ ਸਹੂਲਤ ਅਨੁਸਾਰ ਆਨਲਾਈਨ ਅਪੁਆਇੰਟਮੈਂਟ ਲਓ।

3. ਅਪੁਆਇੰਟਮੈਂਟ ਮੁਤਾਬਿਕ ਆਧਾਰ ਸੇਵਾ ਕੇਂਦਰ ਜਾਓ।

4. ਆਧਾਰ ਐਨਰੋਲਮੈਂਟ ਜਾਂ ਅਪਡੇਟ ਕੇਂਦਰ 'ਤੇ Aadhaar Update Form ਭਰੋ।

5. ਮੋਬਾਈਲ ਨੰਬਰ ਅਪਡੇਟ ਕਰਵਾਉਣ ਲਈ ਤੁਹਾਨੂੰ ਕਿਸੇ ਤਰ੍ਹਾਂ ਦਾ ਪਰੂਫ਼ ਨਹੀਂ ਦੇਣਾ ਪੈਂਦਾ ਹੈ।

6. ਤੁਹਾਨੂੰ ਫਾਰਮ ਭਰ ਕੇ ਐਗਜ਼ੀਕਿਊਟਿਵ ਨੂੰ ਦੇਣਾ ਪਵੇਗਾ ਤੇ ਇਕ ਛੋਟੀ ਜਿਹੀ ਫੀਸ ਦਾ ਭੁਗਤਾਨ ਕਰਨਾ ਪਵੇਗਾ।

7. ਇਸ ਤੋਂ ਬਾਅਦ ਤੁਹਾਨੂੰ ਐਗਜ਼ੀਕਿਊਟਿਵ ਇਕ ਐਕਨਾਲੇਜਮੈਂਟ ਸਲਿੱਪ ਦੇਵੇਗਾ। ਇਸ 'ਤੇ URN ਨੰਬਰ ਹੋਵੇਗਾ। ਇਸ ਨੰਬਰ ਦਾ ਇਸਤੇਮਾਲ ਤੁਸੀਂ ਆਪਣੇ ਅਪਲਾਈ ਸਟੇਟਸ ਪਤਾ ਲਗਾਉਣ ਲਈ ਕਰ ਸਕੋਗੇ।

Posted By: Seema Anand