style="text-align: justify;"> ਸਾਨ ਫਰਾਂਸਿਸਕੋ, ਆਈਏਐੱਨਐੱਸ : ਗੂਗਲ ਨੇ ਤੁਹਾਡੀ ਤਸਵੀਰ ਪ੍ਰਿੰਟ ਕਰਨ ਲਈ ਇਕ ਨਵਾਂ ਤਰੀਕਾ ਅਪਣਾਇਆ ਹੈ। ਅਮਰੀਕਾ 'ਚ ਉਸੇ ਦਿਨ ਫੋਟੋ ਪ੍ਰਿੰਟ ਕੀਤੀ ਜਾਵੇਗੀ। ਯੂਜ਼ਰ ਹਰ ਮਹੀਨੇ ਆਪਣੇ ਘਰ 10 ਹਾਈ ਕੁਆਲਿਟੀ ਫੋਟੋ ਹਾਸਲ ਕਰ ਸਕਦੇ ਹਨ। ਇਸ ਲਈ ਯੂਜ਼ਰ ਨੂੰ ਹਰ ਮਹੀਨੇ 6.99 ਡਾਲਰ (ਕਰੀਬ 513 ਰੁਪਏ) ਦਾ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ ਯੂਜ਼ਰ ਨੂੰ ਤਸਵੀਰਾਂ ਪਹੁੰਚਾਉਣ ਦਾ ਖ਼ਰਚ ਤੇ ਟੈਕਸ ਦਾ ਭੁਗਤਾਨ ਵੀ ਕਰਨਾ ਪਵੇਗਾ।

ਗੂਗਲ ਨੇ ਇਕ ਬਿਆਨ 'ਚ ਕਿਹਾ ਹੈ ਕਿ ਤੁਸੀਂ ਹਰ ਮਹੀਨੇ ਆਪਣੇ ਘਰ 'ਤੇ 10 ਹਾਈ ਕੁਆਲਿਟੀ ਤਸਵੀਰਾਂ ਹਾਸਲ ਕਰ ਸਕਦੇ ਹੋ। ਤੁਸੀਂ ਆਪਣੇ ਘਰ ਨੂੰ ਮਹੱਤਵਪੂਰਨ ਤਸਵੀਰਾਂ ਨਾਲ ਸਜਾ ਸਕਦੇ ਹੋ, ਐਲਬਮ ਤਿਆਰ ਕਰ ਸਕਦੇ ਹੋ ਜਾਂ ਆਪਣੇ ਕਿਸੇ ਪ੍ਰੇਮੀ ਨੂੰ ਇਹ ਭੇਟ ਕਰ ਸਕਦੇ ਹੋ।

ਇਸ ਮਹੀਨੇ ਦੇ ਅਖ਼ੀਰ ਤਕ ਪ੍ਰੀਮੀਅਮ ਪ੍ਰਿੰਟ ਸੀਰੀਜ਼ ਸ਼ੁਰੂ ਕੀਤੀ ਜਾਵੇਗੀ ਤੇ ਲੋਕ ਉਸੇ ਦਿਨ ਪ੍ਰਿੰਟ, ਕੈਨਵਸ ਪ੍ਰਿੰਟ ਜਾਂ ਫੋਟੋ ਬੁੱਕ (ਅਜੇ 140 ਪੇਜਾਂ ਤਕ) ਦਾ ਆਰਡਰ ਦੇ ਸਕਣਗੇ। ਪ੍ਰੀਮੀਅਮ ਪ੍ਰਿੰਟ ਸੀਰੀਜ਼ ਮਸ਼ੀਨ ਨੇ ਹੁਣੇ ਜਿਹੇ 10 ਤਸਵੀਰਾਂ ਪ੍ਰਿੰਟ ਕਰਵਾਉਣ ਦਾ ਸੁਝਾਅ ਦਿੱਤਾ ਹੈ। ਯੂਜ਼ਰ ਫੋਟੋ ਪੋਸਟਕਾਰਡ 'ਚ ਬਦਲ ਸਕਦੇ ਹਨ।