ਨਵੀਂ ਦਿੱਲੀ, ਟੈਕ ਡੈਸਕ : ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OPPO Mobile India ਨੇ ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਸਥਿਤ ਮੈਨੂਫੈਕਚਰਿੰਗ ਪਲਾਂਟ 'ਚ ਕੰਮ-ਕਾਰ 'ਤੇ ਰੋਕ ਲਗਾ ਦਿੱਤੀ ਹੈ। ਇਸ ਮੈਨੂਫੈਕਚਰਿੰਗ ਪਲਾਂਟ 'ਚ OPPO ਅਤੇ Realme ਦੇ ਸਮਾਰਟਫੋਨ ਦਾ ਪ੍ਰੋਡਕਸ਼ਨ ਹੁੰਦਾ ਹੈ। OPPO ਦੇ ਇਸ ਮੈਨੂਫੈਕਚਰਿੰਗ ਪਲਾਂਟ 'ਚ ਘੱਟੋ-ਘੱਟ 6 ਕਰਮਚਾਰੀ ਕੋਵਿਡ 19 ਤੋਂ ਸੰਕ੍ਰਮਿਤ ਪਾਏ ਗਏ ਹਨ। ਦੱਸ ਦੇਈਏ ਕਿ ਇਸ ਪਲਾਂਟ 'ਚ ਕੰਮਕਾਰ ਤੀਸਰੇ ਲਾਕਡਾਊਨ 'ਚ ਸ਼ੁਰੂ ਹੋਇਆ ਸੀ।

IANS ਦੀ ਰਿਪੋਰਟ ਅਨੁਸਾਰ, OPPO ਦੇ ਇਕ ਕਰਮਚਾਰੀ ਨੇ ਦੱਸਿਆ ਕਿ ਸਾਨੂੰ ਇਸ ਮੈਨੂਫੈਕਚਰਿੰਗ ਪਲਾਂਟ 'ਚ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਇਥੇ ਘੱਟ ਤੋਂ ਘੱਟ 6 ਕਰਮਚਾਰੀ ਕੋਵਿਡ 19 ਦੇ ਸ਼ਿਕਾਰ ਹੋਏ ਹਨ। ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਅਗਲੇ ਆਦੇਸ਼ ਤਕ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਹੈ। ਅਸੀਂ ਸਾਰੇ ਕੰਪਨੀ ਦੇ ਅਗਲੇ ਆਦੇਸ਼ ਤਕ ਘਰਾਂ 'ਚ ਹੀ ਰਹਾਂਗੇ।

OPPO ਨੇ ਆਪਣੇ ਇਸ ਮੈਨੂਫੈਕਚਰਿੰਗ ਪਲਾਂਟ ਦੇ ਆਪਰੇਸ਼ਨ 'ਤੇ 3000 ਕਰਮਚਾਰੀਆਂ ਦੀ ਕੰਲੀਟ ਸਕਰੀਨਿੰਗ ਤੋਂ ਬਾਅਦ ਰੋਕ ਲਗਾ ਦਿੱਤੀ ਹੈ। OPPO India ਦੇ ਬੁਲਾਰੇ ਨੇ ਆਪਣੀ ਸਟੇਟਮੈਂਟ 'ਚ ਦੱਸਿਆ ਕਿ ਅਸੀਂ 3000 ਤੋਂ ਜ਼ਿਆਦਾ ਕਰਮਚਾਰੀਆਂ ਦਾ ਕੋਵਿਡ 19 ਟੈਸਟ ਕੀਤਾ ਹੈ, ਜਿਸਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਐਤਵਾਰ ਨੂੰ ਜਾਰੀ ਕੀਤੇ ਗਏ ਸਟੇਟਮੈਂਟ 'ਚ OPPO ਨੇ ਕਿਹਾ ਕਿ ਅਸੀਂ ਇਤ ਸੰਸਥਾਨ ਦੇ ਤੌਰ 'ਤੇ ਆਪਣੇ ਸਾਰੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਪਹਿਲਾਂ ਰੱਖਦੇ ਹਾਂ, ਜਿਸ ਦੇਖਦੇ ਹੋਏ ਅਸੀਂ ਆਪਣੇ ਗ੍ਰੇਟਰ ਨੋਇਡਾ ਸਥਿਤ ਇਸ ਮੈਨੂਫੈਕਚਰਿੰਗ ਯੂਨਿਟ ਦੇ ਕੰਮ 'ਤੇ ਰੋਕ ਲਗਾ ਦਿੱਤੀ ਹੈ। ਅਸੀਂ ਸਾਰੇ 3000 ਤੋਂ ਜ਼ਿਆਦਾ ਕਰਮਚਾਰੀਆਂ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ।

ਕੰਪਨੀ ਨੇ ਪਿਛਲੇ ਦਿਨਾਂ 'ਚ ਉੱਤਰ ਪ੍ਰਦੇਸ਼ ਸਰਕਾਰ ਤੋਂ 30 ਫ਼ੀਸਦੀ ਕਰਮਚਾਰੀਆਂ ਨਾਲ ਕੰਮ ਕਰਨ ਦੀ ਆਗਿਆ ਮਿਲਣ ਤੋਂ ਬਾਅਦ ਕੰਮਕਾਰ ਸ਼ੁਰੂ ਕੀਤਾ ਸੀ। ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਦੁਬਾਰਾ ਕੰਮ 'ਤੇ ਵਾਰਸ ਲਿਆਉਣ ਲਈ ਉਦੋਂ ਹੀ ਕਹਿਣਗੇ ਜਦੋਂ ਸਾਰਿਆਂ ਦੇ ਟੈਸਟ ਰਿਜ਼ਲਟ ਨੈਗੇਟਿਵ ਆ ਜਾਣਗੇ। ਅਸੀਂ ਸਾਰੀ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨ ਤੋਂ ਬਾਅਦ ਹੀ ਮੈਨੂਫੈਕਚਰਿੰਗ ਯੂਨਿਟ 'ਚ ਕੰਮਕਾਰ ਨੂੰ ਦੁਬਾਰਾ ਸ਼ੁਰੂ ਕਰਾਂਗੇ। ਅਸੀਂ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਮੈਨੂਫੈਕਚਰਿੰਗ ਪਲਾਂਟ ਪਰੀਸਰ ਦੇ ਅੰਦਰ ਡਿਸਟੈਸਿੰਗ ਦੇ ਸਾਰੇ ਨਿਰਦੇਸ਼ਾ ਦਾ ਪਾਲਣ ਕਰ ਰਹੇ ਹਾਂ।

Posted By: Susheel Khanna