ਮਲਟੀਮੀਡੀਆ ਡੈਸਕ : ਮੋਬਾਈਲ ਫੋਨ ਦੇ ਇਤਿਹਾਸ 'ਚ ਕਦੇ ਵੀ ਨਵੀਂ ਤਕਨੀਕ ਬਾਰੇ ਇੰਨਾ ਪ੍ਰਚਾਰ ਨਹੀਂ ਕੀਤਾ ਗਿਆ ਜਿੰਨਾ 5G ਟੈਕਨਾਲੌਜੀ ਦਾ ਹੋ ਰਿਹਾ ਹੈ। ਮੋਬਾਈਲ ਫੋਨ ਆਪਰੇਟਰ, ਹੈਂਡਸੈੱਟ ਨਿਰਮਾਤਾ ਤੇ ਉਪਕਰਨ ਵਿਕਰੇਤਾ ਇਸ ਗ੍ਰਾਊਂਡ ਟੈਕਨਾਲੌਜੀ ਦੇ ਖੇਤਰ 'ਚ ਸਭ ਤੋਂ ਪਹਿਲਾ ਕੁਝ ਵੱਡਾ ਹਾਸਿਲ ਕਰਨ ਦਾ ਦਾਅਵਾ ਕਰਨ ਲਈ ਬੇਕਰਾਰ ਹਨ। ਇਸ ਨਾਲ ਹੀ ਕਈ ਚੀਜ਼ਾਂ ਦਾਅ 'ਤੇ ਲੱਗੀਆਂ ਹਨ।

ਮੋਬਾਈਲ ਉਦਯੋਗ ਨੂੰ ਵੀ 5G ਦੀ ਸਖ਼ਤ ਲੋੜ ਹੈ। ਇਸ ਰਾਹੀਂ ਉਹ ਨਵੇਂ ਮਾਲੀਆ ਸਰੋਤਾਂ, ਬਾਜ਼ਾਰ 'ਚ ਹਿੱਸੇਦਾਰੀ ਜਾਂ ਵਿਕਾਸ ਨੂੰ ਬੜ੍ਹਾਵਾ ਦੇਣਾ ਚਾਹੁੰਦਾ ਹੈ। ਦੱਸਣਯੋਗ ਹੈ ਕਿ 1980 ਦੇ ਮੱਧ ਵਿਚ ਮੋਬਾਈਲ ਫੋਨ ਪਹਿਲੀ ਵਾਰ ਸਾਹਮਣੇ ਆਇਆ ਸੀ ਤੇ ਉਸ ਤੋਂ ਬਾਅਦ ਮੋਬਾਈਲ ਉਦਯੋਗ ਨੇ ਨੈੱਟਵਰਕ ਤੇ ਖੋਜ ਦੀਆਂ ਕਈ ਨਵੀਆਂ ਪੀੜ੍ਹੀਆਂ ਨੂੰ ਲਾਂਚ ਕੀਤਾ। 80 ਦੇ ਦਹਾਕੇ ਦੀ ਸ਼ੁਰੂਆਤੀ ਐਨਾਲੌਗ 'ਬਰੀਕ' ਫੋਨ ਨੂੰ 1990 ਦੇ ਦਸ਼ਕ 'ਚ 2G ਜੀਐੱਸਐੱਮ, ਡਿਜੀਟਲ ਤੇ ਅੰਤਰਰਾਸ਼ਟਰੀ ਰੋਮਿੰਗ ਸੇਵਾ ਨੇ ਪਿੱਛੇ ਛੱਡ ਦਿੱਤਾ।

ਇਸ ਤੋਂ ਬਾਅਦ 2000 ਦੇ ਦਹਾਕੇ 'ਚ 3G ਨੇ ਚੰਗੀ ਸੁਵਿਧਾ ਤੇ ਇੰਟਰਨੈੱਟ ਕਨੈਕਟੀਵਿਟੀ ਦੇਣੀ ਸ਼ੁਰੂ ਕੀਤੀ। ਉੱਥੇ ਹੀ 2010 'ਚ 4G ਨੇ ਲੋਕਾਂ ਨੂੰ ਬਰਾਡਬੈਂਡ ਅਨੁਭਵ ਮੁਹੱਈਆ ਕਰਾਇਆ। ਹੁਣ 2020 'ਚ ਪੰਜਵੀਂ ਪੀੜ੍ਹੀ ਦੀ ਟੈਕਨਾਲੌਜੀ 5G ਨੂੰ ਪੇਸ਼ ਕੀਤਾ ਜਾਣਾ ਹੈ। ਇਸ ਦਾ ਕੰਮ ਇੰਨੀ ਤੇਜ਼ੀ ਨਾਲ ਹੋ ਰਿਹਾ ਹੈ ਕਿ 2019 ਦੀ ਪਹਿਲੀ ਹੀ ਤਿਮਾਹੀ 'ਚ 5G ਫੋਨ ਬਾਜ਼ਾਰ 'ਚ ਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ 'ਚ ਐੱਚਡੀ ਫਿਲਮ ਇਕ ਮਿੰਟ ਤੋਂ ਵੀ ਘੱਟ ਸਮੇਂ 'ਚ ਡਾਉਨਲੋਡ ਹੋ ਜਾਵੇਗੀ। ਲਾਂਚ ਸਮੇਂ ਸਮਰੱਥਾ ਤੇ ਕਵਰੇਜ ਤੁਰੰਤ ਨਹੀਂ ਹੋਵੇਗੀ ਪਰ ਸਮੇਂ ਦੇ ਨਾਲ-ਨਾਲ ਦੋਵੇਂ ਹੀ ਬਿਹਤਰ ਹੋ ਜਾਣਗੇ। ਯੂਜਰਜ਼ ਲਈ 5ਉ ਸਪੀਡ ਕਾਫੀ ਮਾਅਨੇ ਰੱਖਦੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ 4 ਜੀ ਦੀ ਤੁਲਨਾ 'ਚ ਇਕ ਹਜ਼ਾਰ ਗੁਣਾ ਵਧ ਤੇਜ਼ ਹੈ। ਸ਼ੁਰੂਆਤੀ 5G ਫੋਨ ਦੀ ਕੀਮਤ 600 ਪਾਉਂਡ (ਕਰੀਬ 60 ਹਜ਼ਾਰ ਰੁਪਏ) ਹੋ ਸਕਦੀ ਹੈ।

Posted By: Seema Anand