ਨਵੀਂ ਦਿੱਲੀ, ਟੈੱਕ ਡੈਸਕ : ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਨਿਰਮਾਤਾ ਕੰਪਨੀ Bharti Airtel ਨੇ ਭਾਰਤ 'ਚ 5G ਸਰਵਿਸ ਨੂੰ ਰੋਲਆਊਟ ਕਰਨ ਲਈ ਯੂਐਸ ਦੀ ਚਿਪਸੈਟ ਨਿਰਮਾਤਾ ਕੰਪਨੀ Qualcomm ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਨੂੰ ਲੈ ਕੇ Airtel ਦਾ ਕਹਿਣਾ ਹੈ ਕਿ ਉਹ Qualcomm ਦੇ 5G RAN ਪਲੇਟਫਾਰਮ ਦੀ ਵਰਤੋਂ ਵਰਚੁਅਲਾਈਜਡ ਤੇ ਓਪਨ 5G ਨੈੱਟਵਰਕ ਨੂੰ ਰੋਲਆਊਟ ਕਰਨ ਲਈ ਕਰੇਗੀ। ਇਸ ਸਾਂਝੇਦਾਰੀ ਨਾਲ ਹੀ ਭਾਰਤ 'ਚ 5G ਦਾ ਰਸਤਾ ਹੁਣ ਆਸਾਨ ਹੋ ਗਿਆ ਹੈ।

Airtel ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ ਕਿ O-RAN ਅਲਾਇੰਸ ਦੇ ਬੋਰਡ ਮੈਂਬਰ ਦੇ ਰੂਪ 'ਚ ਇਹ ਦੇਸ਼ ਦੇ O-RAN ਦੇ ਦਿ੍ਰਸ਼ਟੀਕੋਣ ਲਈ ਪ੍ਰਤੀਬਧ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ O-RAN ਦੀ ਲਚਕੀਲੀ ਤੇ ਸਕੇਲੇਬਲ 5G ਨੈਟਵਰਕ ਨੂੰ ਮਜ਼ਬੂਤ ਪਲੇਅਰ ਬਣਾਉਣ ਲਈ ਛੋਟੇ ਤੇ ਮੱਧ ਆਕਾਰ ਦੇ ਬਿਜਨੈੱਸ ਲਈ ਨਵੇਂ ਮੌਕਾ ਪੈਦਾ ਕਰੇਗੀ।

Airtel ਤੇ Qualcomm ਦੀ ਸਾਂਝੇਦਾਰੀ ਤੋਂ ਬਾਅਦ ਦੇਸ਼ਭਰ 'ਚ ਲਾਗਤ ਪ੍ਰਭਾਵੀ ਤਰੀਕਿਆਂ ਨਾਲ ਬ੍ਰਾਡਬੈਂਡ ਸਰਵਿਸਜ਼ ਦੇ ਤੇਜ਼ੀ ਨਾਲ ਰੋਲਆਊਟ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਸ ਸਮਝੌਤੇ ਤੋਂ ਬਾਅਦ ਤੀਬਰ ਗਤੀ ਨਾਲ 5G ਸਰਵਿਸ ਨੂੰ ਦੇਸ਼ ਭਰ 'ਚ ਰੋਲਆਊਟ ਕੀਤਾ ਜਾਵੇਗਾ। ਹਾਲ ਹੀ 'ਚ ਸਾਹਮਣੇ ਆਈ ਟਰਾਈ ਦੀ ਇਕ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਸੀ ਕਿ Airtel ਨੇ ਦਸੰਬਰ 2020 'ਚ 4.05 ਮਿਲੀਅਨ ਵਾਇਰਲੈੱਸ ਸਬਸਕ੍ਰਾਈਬਰਜ਼ ਜੋਡ਼ੇ ਹਨ।

ਰਿਪੋਰਟ ਮੁਤਾਬਕ Reliance Jio ਨੇ ਸਿਰਫ 479,000 ਵਾਇਰਲੈਸ ਸਬਸਕ੍ਰਾਈਬਰਜ਼ ਜੋਡ਼ੇ। Airtel ਨੇ ਵਿਜੀਟਰ ਲੋਕੇਸ਼ਨ ਰਜਿਸਟਰ ਭਾਵ VRL ਸਬਸਕ੍ਰਾਈਬਰਜ਼ ਦੇ ਮਾਮਲੇ 'ਚ ਜਿਓ ਨੂੰ ਪਛਾਡ਼ ਦਿੱਤਾ ਹੈ। Airtel ਨੇ ਲਗਾਤਾਰ ਕਿਸੇ ਵੀ ਹੋਰ ਟੈਲੀਕਾਮ ਕੰਪਨੀ ਦੀ ਤੁਲਨਾ 'ਚ ਜ਼ਿਆਦਾ ਸਬਸਕ੍ਰਾਈਬਰਜ਼ ਜੋਡ਼ੇ ਹਨ। 31 ਦਸੰਬਰ 2020 ਤਕ ਕੰਪਨੀ ਨੇ ਕੁੱਲ ਵਾਇਰਲੈਸ ਸਬਸਕ੍ਰਾਈਬਰਜ਼ ਬੇਸ ਨੂੰ 4.08.7 ਮਿਲੀਅਨ 'ਚ 4.05 ਮਿਲੀਅਨ ਵਾਇਰਲੈਸ ਸਬਸਕ੍ਰਾਈਬਰਜ਼ ਜੋਡ਼ੇ ਹਨ।

Posted By: Ravneet Kaur