ਨਵੀਂ ਦਿੱਲੀ : ਸਾਲ 2018 ਦੌਰਾਨ ਅਸੀਂ ਐੱਸਯੂਵੀ, ਸੇਡਨਾ ਅਤੇ ਹੈਚਬੈਕ ਸਾਰੇ ਸੈਗਮੈਂਟ 'ਚ ਕਾਫੀ ਸਾਰੇ ਲਾਂਚ ਦੇਖੇ ਹਨ। ਇੰਨਾ ਹੀ ਨਹੀਂ, ਲਗਜ਼ਰੀ ਕਾਰ ਸੈਕਮੈਂਟ 'ਚ ਵੀ ਕਈ ਕਾਰਾਂ ਲਾਂਚ ਹੋਈਆਂ ਹਨ ਅਤੇ ਇਨ੍ਹਾਂ ਵਿਚੋਂ ਕੁਝ ਪਰਫੋਰਮੈਂਸ ਕਾਰਾਂ ਵੀ ਹਨ ਜਿਨ੍ਹਾਂ ਦੀ ਇਸ ਸਾਲ ਕਾਫ਼ੀ ਚਰਚਾ ਹੋਈ ਹੈ। ਅੱਜ ਅਸੀਂ ਤੁਹਾਨੂੰ ਆਪਣੀ ਇਸ ਖ਼ਬਰ ਵਿਚ ਉਨ੍ਹਾਂ ਪੰਜ ਪਰਫੋਰਮੈਂਸ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਇਸ ਸਾਲ ਲਾਂਚ ਹੋਈਆਂ ਹਨ।

Ferrari Portofino

ਫਰਾਰੀ ਪੋਰਟਫਿਨੋ ਦੁਨੀਆ ਵਿਚ ਫਰਾਰੀ ਦੀ ਐਂਟਰੀ-ਲੈਵਲ ਫਰਾਰੀ ਹੈ ਅਤੇ ਇਹ ਕੂਪੇ ਪਲੈਟਫਾਰਮ ਨਾਲ ਇਕ ਮੈਟਲ ਫੋਲਡਿੰਗ ਰੂਫ ਨਾਲ ਆਉਂਦੀ ਹੈ। ਜੋ ਅਪਾਰਦਰਸ਼ਤਾ ਪੇਸ਼ ਕਰਦੀ ਹੈ। ਨਵੀਂ ਪੋਰਟਫਿਨੋ 'ਚ ਬਿਹਤਰੀਨ ਡਿਜ਼ਾਈਨ ਦਿੱਤਾ ਗਿਆ ਹੈ ਅਤੇ ਇਸ ਵਿਚ ਪਾਵਰ ਸਪੈਸੀਫਿਕੇਸ਼ਨ ਦੇ ਤੌਰ 'ਤੇ ਟਵਿਨ-ਟਰਬੋ V8 ਇੰਜਣ ਦਿੱਤਾ ਗਿਆ ਹੈ, ਜੋ 600bhp ਦੀ ਪਾਵਰ ਜਨਰੇਟ ਕਰਦਾ ਹੈ।

Aston Martin Vantage

ਐਸਟਨ ਮਾਰਟਿਨ ਵੈਨਟੇਜ ਪ੍ਰਸਿੱਧ ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ ਦੀ ਨਵੀਂ ਕਾਰ ਹੈ ਅਤੇ ਇਸ ਨੂੰ AMG GT ਰੇਂਜ ਦੇ ਆਧਾਰ 'ਤੇ ਬਣਾਇਆ ਗਿਆ ਹੈ। ਨਵੀਂ ਵੈਨਟੇਜ ਵਿਚ 4 ਲੀਟਰ ਟਵਿਨ ਟਰਬੋ V8 ਇੰਜਣ ਦਿੱਤਾ ਗਿਆ ਹੈ, ਜੋ 503bhp ਦੀ ਪਾਵਰ ਅਤੇ 685Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 8 ਸਪੀਡ ਗੀਅਰਬਾਕਸ ਨਾਲ ਲੈਸ ਹੈ ਅਤੇ ਇਹ ਰਿਅਰ ਵ੍ਹੀਲਜ਼ ਨੂੰ ਪਾਵਰ ਸਪਲਾਈ ਕਰਦਾ ਹੈ। ਨਵੀਂ ਵੈਨਟੇਜ ਨੂੰ 0 ਤੋਂ 100 ਕਿਲੋਮੀਟਰ ਦੀ ਰਫ਼ਤਾਰ ਫੜਨ ਵਿਚ 3.5 ਸੈਕੰਡ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਟਾਪ ਸਪੀਡ 315kmph ਹੈ।


Mercedes-AMG 563s 4MATIC+

ਇਸ ਨੂੰ ਰਫ਼ਤਾਰ ਦੇ ਮਾਮਲੇ 'ਚ Beast ਵੀ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਵਿਚ ਦਿੱਤਾ ਗਿਆ 4.0 ਲੀਟਰ ਟਵਿਨ-ਟਰਬੋ V8 ਇੰਜਣ 603bhp ਦੀ ਪਾਵਰ ਅਤੇ 850 Nm ਦਾ ਟਾਰਕ ਜਨਰੇਟ ਕਰਦਾ ਹੈ। 0 ਤੋਂ 100kmph ਦੀ ਰਫ਼ਤਾਰ ਫੜਨ ਵਿਚ ਇਸ ਨੂੰ 3 ਸੈਕੰਡਰ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਟਾਪ ਸਪੀਡ 250kmph ਹੈ ਅਤੇ ਡਰਾਈਵਰਜ਼ ਪੈਕੇਜ ਨਾਲ ਇਸ ਦੀ ਟਾਪ ਸਪੀਡ 300kmph ਹੈ।


BMW M5

ਨਵੀਂ BMW M5 ਪੁਰਾਣੇ ਮਾਡਲ ਦੇ ਮੁਕਾਬਲੇ ਲੰਬੀ ਅਤੇ ਜ਼ਿਆਦਾ ਪਾਵਰਫੁੱਲ ਹੈ। ਇਸ ਕਾਰ ਵਿਚ 4.4 ਲੀਟਰ ਟਵਿਨ ਡਰਬੋ V8 ਇੰਜਣ ਦਿੱਤਾ ਗਿਆ ਹੈ, ਜੋ 591bhp ਦੀ ਪਾਵਰ ਅਤੇ 750Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 0 ਤੋਂ 100 kmph ਦੀ ਰਫ਼ਤਾਰ ਫੜਨ ਵਿਚ 3.4 ਸੈਕੰਡ ਦਾ ਸਮਾਂ ਲੈਂਦਾ ਹੈ ਅਤੇ ਇਸ ਦੀ ਟਾਪ ਸਪੀਡ ਮਰਸਿਡੀਜ਼ 563 ਦੇ ਸਮਾਨਾ ਦੀ ਹੈ। ਦੱਸਣਯੋਗ ਹੈ ਕਿ ਇਹ ਪਹਿਲੀ ਆਲ ਵ੍ਹੀਲ-ਡਰਾਈਵ M੫ ਹੈ।


Audi RS 5

Audi RS5 ਭਾਰਤ ਵਿਚ ਅੱਜ ਦੇ ਸਮੇਂ 'ਚ ਪਰਫੋਰਮੈਂਸ ਕੂਪੇ ਦੇ ਨਾਂ ਨਾਲ ਜਾਣੀ ਜਾਂਦੀ ਹੈ। ਨਵੀਂ RS5 ਵਿਚ ਟਵਿਨ-ਟਰਬੋਚਾਰਜਡ V6 ਇੰਜਣ ਦਿੱਤਾ ਗਿਆ ਹੈ ਜੋ 444bhp ਦੀ ਪਾਵਰ ਅਤੇ 600Nm ਦਾ ਟਾਰਕ ਜਨਰੇਟ ਕਰਦਾ ਹੈ। ਨਵੀਂ ਆਡੀ RS5 ਨੂੰ 0 ਤੋਂ 100 kmph ਦੀ ਰਫ਼ਤਾਰ ਫੜਨ ਵਿਚ 3.9 ਸੈਕੰਡ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਟੌਪ ਸਪੀਡ 250 kmph ਹੈ।